25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਿੰਡ ਗੋਰਾਹੂਰ ਵਿਖੇ ਭਰਵੀਂ ਮੀਟਿੰਗ

ਭੂੰਦੜੀ, 24 ਸਤੰਬਰ (ਕੁਲਦੀਪ ਸਿੰਘ ਮਾਨ)-ਮਾਲਵਾ ਖੇਤਰ ਦੇ ਪ੍ਰਸਿੱਧ ਮੇਲਾ ਛਪਾਰ ਦੌਰਾਨ 26 ਸਤੰਬਰ ਨੂੰ ਹੋਣ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਿਆਸੀ ਕਾਨਫਰੰਸ ਦੀ ਸਫਲਤਾ ਲਈ ਪਿੰਡ ਗੋਰਾਹੂਰ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਰਕਲ ਪ੍ਰਧਾਨ ਲਖਵੀਰ ਸਿੰਘ ਗੋਰਾਹੂਰ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਪਿੰਡ ਲੀਹਾਂ, ਭਰੋਵਾਲ ਕਲਾਂ ਅਤੇ ਭਰੋਵਾਲ ਖੁਰਦ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 25-09-2026
ਭੂੰਦੜੀ, 24 ਸਤੰਬਰ (ਕੁਲਦੀਪ ਸਿੰਘ ਮਾਨ)-ਮਾਲਵਾ ਖੇਤਰ ਦੇ ਪ੍ਰਸਿੱਧ ਮੇਲਾ ਛਪਾਰ ਦੌਰਾਨ 26 ਸਤੰਬਰ ਨੂੰ ਹੋਣ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਿਆਸੀ ਕਾਨਫਰੰਸ ਦੀ ਸਫਲਤਾ ਲਈ ਪਿੰਡ ਗੋਰਾਹੂਰ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਰਕਲ ਪ੍ਰਧਾਨ ਲਖਵੀਰ ਸਿੰਘ ਗੋਰਾਹੂਰ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਪਿੰਡ ਲੀਹਾਂ, ਭਰੋਵਾਲ ਕਲਾਂ ਅਤੇ ਭਰੋਵਾਲ ਖੁਰਦ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਹਰਵੀਰ ਸਿੰਘ ਇਯਾਲੀ ਨੇ ਕਿਹਾ ਕਿ ਛਪਾਰ ਕਾਨਫ਼ਰੰਸ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 26 ਸਤੰਬਰ ਨੂੰ ਹੋਣ ਵਾਲੀ ਕਾਨਫ਼ਰੰਸ ਵਿਚ ਯੂਥ ਵਿੰਗ ਵੱਲੋਂ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਵਿਚ ਪਾਰਟੀ ਪ੍ਰਤੀ ਵਿਸ਼ਵਾਸ ਵਧ ਰਿਹਾ ਹੈ ਅਤੇ ਕਾਨਫ਼ਰੰਸ ਦੌਰਾਨ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਹੋਵੇਗੀ। ਸ: ਹਰਵੀਰ ਸਿੰਘ ਇਯਾਲੀ ਨੇ ਕਿਹਾ ਕਿ ਇਤਿਹਾਸਕ ਮੇਲਾ ਛਪਾਰ ਦੌਰਾਨ ਹੋਣ ਵਾਲੀਆਂ ਸਿਆਸੀ ਕਾਨਫ਼ਰੰਸਾਂ ਦਾ ਪੰਜਾਬ ਦੀ ਰਾਜਨੀਤੀ ਵਿਚ ਵਿਸ਼ੇਸ਼ ਮਹੱਤਵ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਦੀ ਕਾਨਫ਼ਰੰਸ ਵੀ ਪਾਰਟੀ ਲਈ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਨੂੰ ਯਾਦਗਾਰੀ ਬਣਾਉਣ ਲਈ ਪਿੰਡ ਪੱਧਰ ’ਤੇ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਛਪਾਰ ਕਾਨਫ਼ਰੰਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਭੂੰਦੜੀ ਦੇ ਵਰਕਰਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਉਹ ਵੱਡੇ ਕਾਫ਼ਲੇ ਦੇ ਰੂਪ ਵਿੱਚ ਛਪਾਰ ਕਾਨਫਰੰਸ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਵਲੀਪੁਰ, ਸਰਪੰਚ ਕੋਮਲਜੀਤ ਸਿੰਘ ਗਰੇਵਾਲ ਭੂੰਦੜੀ, ਸਾਬਕਾ ਸਰਪੰਚ ਪਰਗਟ ਸਿੰਘ ਆਲੀਵਾਲ, ਸਾਬਕਾ ਸਰਪੰਚ ਕਰਨੈਲ ਸਿੰਘ ਲੀਹਾਂ, ਸਾਬਕਾ ਸਰਪੰਚ ਧਰਮ ਸਿੰਘ ਨੰਬਰਦਾਰ ਭਰੋਵਾਲ ਖੁਰਦ, ਸਾਬਕਾ ਸਰਪੰਚ ਬਲਦੇਵ ਸਿੰਘ ਭਰੋਵਾਲ ਖੁਰਦ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਭਰੋਵਾਲ ਖੁਰਦ, ਨੰਬਰਦਾਰ ਰਜਿੰਦਰ ਸਿੰਘ ਝੱਮਟ, ਮਾਸਟਰ ਜਗਦੀਪ ਸਿੰਘ ਗੋਰਾਹੂਰ, ਪ੍ਰਧਾਨ ਜਗਦੇਵ ਸਿੰਘ ਗੋਰਾਹੂਰ, ਜਥੇਦਾਰ ਜਸਵੀਰ ਸਿੰਘ ਖ਼ਾਲਸਾ ਗੋਰਾਹੂਰ, ਪੰਚ ਮਨਜੀਤ ਸਿੰਘ ਪਟਵਾਰੀ ਭਰੋਵਾਲ ਕਲਾਂ, ਹਰੀ ਸਿੰਘ ਕੋਟਮਾਨ, ਨੰਬਰਦਾਰ ਗੁਰਮੀਤ ਸਿੰਘ ਲੀਹਾਂ, ਪੰਚ ਸਾਲੂ ਚੀਮਾ, ਯੂਥ ਆਗੂ ਕਰਨਜੋਤ ਸਿੰਘ ਚੀਮਾ, ਸਬਕਾ ਪੰਚ ਕੁਲਦੀਪ ਸਿੰਘ ਕਲੇਰ, ਪੰਚ ਥਾਣੇਦਾਰ ਰਾਮ ਜੀ ਲੀਹਾਂ, ਅਵਤਾਰ ਸਿੰਘ ਗੋਰਾਹੂਰ, ਬਹਾਦਰ ਸਿੰਘ ਗੋਰਾਹੂਰ, ਹਰਜੀਤ ਸਿੰਘ ਪੰਚ, ਪਿ੍ਤਪਾਲ ਸਿੰਘ ਲੀਹਾ, ਸੰਦੀਪ ਸਿੰਘ ਲੀਹਾਂ, ਦੀਪੂ ਗਿੱਲ ਗੋਰਾਹੂਰ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਗੋਗਾ, ਸੰਦੀਪ ਸਿੰਘ ਗੋਰਾਹੂਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ, ਜਥੇਬੰਦੀਆਂ ਆਗੂ ਤੇ ਮੋਹਤਵਰ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਲਾਪੁਰਾ ਦੇ ਬੱਚਿਆਂ ਨੇ ਅੰਡਰ-11 ਜ਼ੋਨਲ ਖੇਡਾਂ ’ਚ ਮੱਲਾਂ ਮਾਰੀਆਂ ਬੱਚਿਆ... ਅਗਲੀ ਖ਼ਬਰ ਸਪੈਸ਼ਲ ਬੀ.ਐੱਡ. ਤੇ ਟੈੱਟ ਪਾਸ ਆਈ.ਈ.ਏ.ਟੀ. ਅਧਿਆਪਕਾਂ ਨੂੰ ਸਪੈਸ਼ਲ ਐਜ਼ੂਕੇਟਰ ਨਿਯੁਕਤ ਕੀਤਾ ਜਾਵੇ-ਗੋਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।