19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ਼੍ਰੋਮਣੀ ਅਕਾਲੀ ਦਲ (ਬ) ਛਪਾਰ ਕਾਨਫ਼ਰੰਸ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਕਾਨਫ਼ਰੰਸ ਦੀ ਸਫਲਤਾ ਲਈ ਦਰਜਨ ਪਿੰਡਾਂ ’ਚ ਮੀਟਿੰਗਾਂ ਪੰਡਾਲ ’ਚ 10 ਹਜ਼ਾਰ ਲੋਕਾਂ ਦੇ ਬੈਠਣ ਦਾ ਪੁਖਤਾ ਪ੍ਰਬੰਧ

ਮੁੱਲਾਂਪੁਰ-ਦਾਖਾ, 18 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਨੂੰ ਮਾਲਵੇ ’ਚ ਹੋਣ ਵਾਲੇ ਪ੍ਰਸਿੱਧ ਮੇਲਾ ਛਪਾਰ ’ਤੇ ਸਿਆਸੀ ਕਾਨਫਰੰਸ ਲਈ ਮੁੱਖ ਪ੍ਰਬੰਧਕ ਵਜੋਂ ਪੂਰੀ ਜ਼ਿੰਮੇਵਾਰੀ ਸੰਭਾਲ ਕੇ ਨਿੱਤ ਦਿਨ ਰਿਪੋਰਟ ਲਈ ਜਾ ਰਹੀ ਹੈ। ਹਲਕਾ ਦਾਖਾ ’ਚ ਪਿੰਡ ਛਪਾਰ ਵਿਖੇ ਲੱਗ ਰਹੇ ਮੇਲੇ ਉੱਪਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫ਼ਰੰਸ ਲਈ ਜਸਕਰਨ ਸਿੰਘ ਦਿਓਲ ਵਲੋਂ ਵਾਟਰ ਪਰੂਫ ਟੈਂਟ ਤੋਂ ਲੈ ਕੇ ਹੋਰ ਪੁਖਤਾ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ।

ਅਜੀਤ ਡੈਸਕ 19-09-2026
ਮੁੱਲਾਂਪੁਰ-ਦਾਖਾ, 18 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਨੂੰ ਮਾਲਵੇ ’ਚ ਹੋਣ ਵਾਲੇ ਪ੍ਰਸਿੱਧ ਮੇਲਾ ਛਪਾਰ ’ਤੇ ਸਿਆਸੀ ਕਾਨਫਰੰਸ ਲਈ ਮੁੱਖ ਪ੍ਰਬੰਧਕ ਵਜੋਂ ਪੂਰੀ ਜ਼ਿੰਮੇਵਾਰੀ ਸੰਭਾਲ ਕੇ ਨਿੱਤ ਦਿਨ ਰਿਪੋਰਟ ਲਈ ਜਾ ਰਹੀ ਹੈ। ਹਲਕਾ ਦਾਖਾ ’ਚ ਪਿੰਡ ਛਪਾਰ ਵਿਖੇ ਲੱਗ ਰਹੇ ਮੇਲੇ ਉੱਪਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫ਼ਰੰਸ ਲਈ ਜਸਕਰਨ ਸਿੰਘ ਦਿਓਲ ਵਲੋਂ ਵਾਟਰ ਪਰੂਫ ਟੈਂਟ ਤੋਂ ਲੈ ਕੇ ਹੋਰ ਪੁਖਤਾ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ। ਜ਼ਿਲ੍ਹਾ ਪ੍ਰੀਸ਼ਦ ਮੋਹੀ ਜ਼ੋਨ ਲਈ ਕੋਆਰਡੀਨੇਟਰ ਅਮਨਦੀਪ ਸਿੰਘ ਸਵੱਦੀ, ਸਰਕਲ ਪ੍ਰਧਾਨ ਜਗਦੀਪ ਸਿੰਘ ਮੋਹੀ, ਇਕਬਾਲ ਸਿੰਘ ਪਾਲੀ, ਹਰਿੰਦਰ ਸਿੰਘ ਈਸੇਵਾਲ, ਗੁਰਮੁਖ ਸਿੰਘ ਲਤਾਲਾ, ਸੁਰਿੰਦਰ ਸਿੰਘ ਸ਼ਿੰਦਾ, ਅੰਮ੍ਰਿਤਪਾਲ ਸਿੰਘ ਖੰਡੂਰ, ਮਨਦੀਪ ਸਿੰਘ ਗਿੱਲ, ਸ਼ਿੰਗਾਰਾ ਸਿੰਘ, ਡਾ: ਜਸਵੀਰ ਸਿੰਘ ਗਰੇਵਾਲ, ਮਿੰਦਰ ਸਿੰਘ ਗਿੱਲ, ਸਵਰਨ ਸਿੰਘ ਮੋਹੀ, ਜੱਸਾ ਮੋਹੀ ਨੂੰ ਨਾਲ ਲੈ ਕੇ ਛਪਾਰ ਮੇਲੇ ’ਤੇ ਹੋਣ ਜਾ ਰਹੀ ਸਿਆਸੀ ਕਾਨਫਰੰਸ ਦੀ ਸਫ਼ਲਤਾ ਲਈ ਮੋਹੀ, ਖੰਡੂਰ ਤੋਂ ਸ਼ੁਰੂ ਹੋ ਕੇ ਦਰਜਨ ਪਿੰਡਾਂ ’ਚ ਮੀਟਿੰਗਾਂ ਸਮੇਂ ਜੁੜੀ ਇਕੱਤਰਤਾ ਨੂੰ ਛਪਾਰ ਪਹੁੰਚਣ ਦਾ ਸੱਦਾ ਦਿੰਦਿਆਂ ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹੋਰ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ 26 ਸਤੰਬਰ ਨੂੰ ਛਪਾਰ ਕਾਨਫ਼ਰੰਸ ਵੱਲ ਵਹੀਰਾਂ ਘੱਤ ਦਿਓ। ਸੁਖਬੀਰ ਸਿੰਘ ਬਾਦਲ ਵਲੋਂ ਛਪਾਰ ਮੇਲੇ ’ਤੇ ਹੋ ਰਹੀ ਕਾਨਫਰੰਸ ਬਾਰੇ ਵਿਸਥਾਰ ’ਚ ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਹਲਕਾ ਦਾਖਾ ਦੇ ਹਰ ਪਿੰਡ ’ਚ ਛਪਾਰ ਕਾਨਫਰੰਸ ਸਬੰਧੀ ਭਾਰੀ ਉਤਸ਼ਾਹ ਹੈ, ਹਰ ਪਿੰਡ ’ਚੋਂ ਲੋਕ ਆਪਣੇ ਸਾਧਨ ਕਾਰ-ਜੀਪ ’ਤੇ ਛਪਾਰ ਪਹੁੰਚਣ ਦਾ ਭਰੋਸਾ ਦੇ ਰਹੇ ਹਨ, ਫਿਰ ਵੀ ਸਾਡੇ ਵਲੋਂ ਹਰ ਪਿੰਡ ਇਕ ਜਾਂ ਦੋ ਬੱਸਾਂ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ, ਇਨ੍ਹਾਂ ਬੱਸਾਂ ਰਾਹੀਂ ਅਕਾਲੀ ਦਲ ਦੇ ਅਹੁਦੇਦਾਰ, ਵਰਕਰਜ਼, ਵੋਟਰ ਨੂੰ ਛਪਾਰ ਕਾਨਫਰੰਸ ’ਤੇ ਪਹੁੰਚਣਾ ਅਸਾਨ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਵਾਲੇ ਪੰਡਾਲ ’ਚ ਔਰਤਾਂ ਲਈ ਵੱਖਰਾ ਜ਼ੋਨ ਬਣਾਇਆ ਗਿਆ ਹੈ, ਹਰ ਇਕ ਲਈ ਚਾਹ-ਲੰਗਰਾਂ ਦੇ ਸਟਾਲ ਪੂਰਾ ਸਮਾਂ ਚਾਲੂ ਰਹਿਣਗੇਂ। 18Jag12 ਕੈਪਸ਼ਨ: ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਸਫਲਤਾ ਲਈ ਪਿੰਡ ਮੋਹੀ ਵਿਖੇ ਪਾਰਟੀ ਨਾਲ ਜੁੜੇ ਵਰਕਰਜ਼, ਵੋਟਰ ਆਪਣੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਨਾਲ। ਤਸਵੀਰ: ਕ੍ਰਿਪਾਲ ਹੰਬੜਾਂ
ਪਿਛਲੀ ਖ਼ਬਰ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਕਾਨਫ਼ਰੰਸ ਦੀ ਸਫਲਤਾ ਲਈ ਦਰਜਨ ਪਿੰਡਾਂ ’ਚ ਮੀਟਿੰਗਾਂ ਅਗਲੀ ਖ਼ਬਰ ਸਵ: ਜਸਵੰਤ ਸਿੰਘ ਸਿੱਧੂ (ਸਿੱਧਵਾਂ ਬੇਟ) ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।