17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੱੱਖੋਵਾਲ ’ਚ ਦੁਕਾਨ ’ਚ ਭੇਦਭਰੀ ਹਾਲਤ ’ਚ ਨੌਜਵਾਨ ਦੀ ਮੌਤ

ਪੱਖੋਵਾਲ-ਸਰਾਭਾ, 16 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਪੱਖੋਵਾਲ ’ਚ ਡੈਂਟਿੰਗ-ਪੇਂਟਿੰਗ ਦੀ ਦੁਕਾਨ ’ਚ ਭੇਦਭਰੀ ਹਾਲਤ ’ਚ ਹੋਏ ਧਮਾਕੇ ਨਾਲ ਦੁਕਾਨ ਮਾਲਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਮਨਜੀਤ ਸਿੰਘ ਉਰਫ਼ ਬੇਅੰਤ ਸਿੰਘ (27) ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਧਾਲੀਆਂ ਜੋ ਕਿ ਪਿਛਲੇ ਪੰਜ-ਛੇ ਸਾਲ਼ਾਂ ਤੋਂ ਕਸਬਾ ਪੱਖੋਵਾਲ ’ਚ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ ’ਤੇ ਕੰਮ ਕਰਦਾ ਸੀ ਕਿ ਅਚਾਨਕ ਭੇਦਭਰੇ ਢੰਗ ਨਾਲ ਹਵਾ ਵਾਲੀ ਟੈਂਕੀ ’ਚ ਹੋਏ ਧਮਾਕੇ ਦੀ ਲਪੇਟ ’ਚ ਆ ਕੇ ਉਸਦੀ ਮੌਤ ਹੋ ਗਈ।

ਮ੍ਰਿਤਕ ਰਮਨਜੀਤ ਸਿੰਘ ਦੀ ਤਸਵੀਰ। 17-09-2026
ਪੱਖੋਵਾਲ-ਸਰਾਭਾ, 16 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਪੱਖੋਵਾਲ ’ਚ ਡੈਂਟਿੰਗ-ਪੇਂਟਿੰਗ ਦੀ ਦੁਕਾਨ ’ਚ ਭੇਦਭਰੀ ਹਾਲਤ ’ਚ ਹੋਏ ਧਮਾਕੇ ਨਾਲ ਦੁਕਾਨ ਮਾਲਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਮਨਜੀਤ ਸਿੰਘ ਉਰਫ਼ ਬੇਅੰਤ ਸਿੰਘ (27) ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਧਾਲੀਆਂ ਜੋ ਕਿ ਪਿਛਲੇ ਪੰਜ-ਛੇ ਸਾਲ਼ਾਂ ਤੋਂ ਕਸਬਾ ਪੱਖੋਵਾਲ ’ਚ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ ’ਤੇ ਕੰਮ ਕਰਦਾ ਸੀ ਕਿ ਅਚਾਨਕ ਭੇਦਭਰੇ ਢੰਗ ਨਾਲ ਹਵਾ ਵਾਲੀ ਟੈਂਕੀ ’ਚ ਹੋਏ ਧਮਾਕੇ ਦੀ ਲਪੇਟ ’ਚ ਆ ਕੇ ਉਸਦੀ ਮੌਤ ਹੋ ਗਈ। ਆਸ ਪਾਸ ਦੇ ਦੁਕਾਨਦਾਰਾਂ ਨੇ ਘਟਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ’ਤੇ ਥਾਣਾ ਸੁਧਾਰ ਦੀ ਪੁਲਿਸ ਵਲੋਂ ਏ.ਐੱਸ.ਆਈ. ਜੀਤਇੰਦਰਪਾਲ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਭੇਜ ਦਿੱਤਾ ਤੇ ਘਟਨਾਂ ਦੀ ਜਾਂਚ ਬਰੀਕੀ ਨਾਲ ਸ਼ੁਰੂ ਕਰ ਦਿੱਤੀ। ਘਟਨਾ ਉਪਰੰਤ ਪੂਰੇ ਬਜ਼ਾਰ ’ਚ ਸੋਗ ਦੀ ਲਹਿਰ ਦੌੜ ਗਈ।
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਪਾਇਲਟ ਦੀ ਅਗਵਾਈ ’ਚ ਕਾਂਗਰਸ ਮਜ਼ਬੂਤ ਹੋਵੇਗੀ-ਪ੍ਰਧਾਨ ਹੰਬੜਾਂ, ਸਰਪ੍ਰਸਤ ਗਿੱਲ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’... ਹਰਬੀਰ ਸਿੰਘ ਇਯਾਲੀ ਵਲੋਂ ਛਪਾਰ ਕਾਨਫ਼ਰੰਸ ਸਫ਼ਲਤਾ ਲਈ ਮੀਟਿੰਗਾਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।