13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਦੇਹੜਕੇ ’ਚ ਬਾਬਾ ਹਰਨਾਮ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਪਿੰਡ ਦੇਹੜਕਾ ਦੇ ਹੀ ਜੰਮਪਲ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸ਼ਹੀਦ ਬਾਬਾ ਹਾਕਮ ਸਿੰਘ ਦੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ’ਚ ਸਰਬੱਤ ਦੇ ਭਲੇ ਲਈ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਕਰਵਾਏ ਗਏ।

ਅਜੀਤ ਡੈਸਕ 13-09-2026
ਹਠੂਰ, 12 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਪਿੰਡ ਦੇਹੜਕਾ ਦੇ ਹੀ ਜੰਮਪਲ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸ਼ਹੀਦ ਬਾਬਾ ਹਾਕਮ ਸਿੰਘ ਦੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ’ਚ ਸਰਬੱਤ ਦੇ ਭਲੇ ਲਈ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਕਰਵਾਏ ਗਏ। ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਉਪਰੰਤ ਰਾਗੀ ਭਾਈ ਪਿੰਦਰਪਾਲ ਸਿੰਘ ਨੇ ਕੀਰਤਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਫਕੀਰਾਂ ਨਾਲ ਵੈਰ ਕਮਾਉਂਦੇ ਹਨ, ਉਨ੍ਹਾਂ ਨੂੰ ਰੱਬ ਦੇ ਘਰੋਂ ਖੈਰ ਨਹੀਂ ਮਿਲਦੀ। ਗਿਆਨੀ ਭਜਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਂਪੁਰਸ਼ ਸਾਡਾ ਮਾਰਗ ਦਰਸ਼ਨ ਕਰਦੇ ਹਨ, ਜਿਹੜੇ ਲੋਕ ਇਨ੍ਹਾਂ ਦੀ ਨਿੰਦਿਆਂ ਕਰਦੇ ਹਨ ਉਹ ਪਾਪਾਂ ਦੇ ਭਾਗੀ ਹੁੰਦੇ ਹਨ। ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਪਿੰਡ ਦੇਹੜਕਾ ਦੇ ਹੀ ਜੰਮਪਲ ਸਨ ਅਤੇ ਉਹ ਬਚਪਨ ਵਿਚ ਹੀ ਪਿੰਡ ਵਿਚ ਆਈ ਸਾਧੂਆਂ ਦੀ ਮੰਡਲੀ ਨਾਲ ਹੀ ਚਲੇ ਗਏ ਸਨ ਅਤੇ ਲੰਮਾ ਪਾਕਿਸਤਾਨ ਰਹੇ। ਉਨ੍ਹਾਂ ਨੇ ਮੋਹ ਮਾਇਆ ਦਾ ਤਿਆਗ ਕਰ ਦਿੱਤਾ ਅਤੇ ਸਾਰੀ ਜ਼ਿੰਦਗੀ ਪ੍ਰਭੂ ਦੇ ਚਰਨਾ ਵਿਚ ਨਾਮ ਸਿਮਰਨ ਕਰਦਿਆਂ ਬਿਤਾਈ। ਇਸ ਮੌਕੇ ਬਾਬਾ ਬਲਵਿੰਦਰ ਸਿੰਘ ਨੇ ਪਾਠੀ ਸਿੰਘਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨੰਬਰਦਾਰ ਜਸਵੀਰ ਸਿੰਘ ਸਿੱਧੂ, ਲਛਮਣ ਸਿੰਘ ਖਹਿਰਾ, ਭਗਵੰਤ ਸਿੰਘ ਸੌਂਦ, ਚਰਨਜੀਤ ਸਿੰਘ ਜਗਰਾਉਂ, ਗੁਰਦੇਵ ਸਿੰਘ ਤਲਵੰਡੀ ਮੱਲ੍ਹੀਆਂ, ਜਗਦੀਸ਼ ਸਿੰਘ ਨਿੱਕਾ, ਬਲਵੀਰ ਸਿੰਘ ਬੀਰਾ, ਦਰਸ਼ਨ ਸਿੰਘ ਸਿੱਧੂ, ਫੌਜੀ ਨਛੱਤਰ ਸਿੰਘ, ਬਲਵੀਰ ਸਿੰਘ ਤਲਵੰਡੀ, ਧੰਨਾ ਸਿੰਘ ਘੱਲ ਖੁਰਦ, ਜਗਤਾਰ ਸਿੰਘ ਲੱਖਾ, ਜੱਸਾ ਸਿੰਘ ਸੋਹੀਆਂ, ਕੁਲਦੀਪ ਸਿੰਘ ਪੱਬੀਆਂ, ਜਸਵਿੰਦਰ ਸਿੰਘ ਲਾਡੀ, ਦਲਜੀਤ ਸਿੰਘ ਖਹਿਰਾ, ਹਰਨੇਕ ਸਿੰਘ ਨੇਕੀ, ਬੂਟਾ ਸਿੰਘ ਧਾਲੀਵਾਲ, ਮਿਹਰ ਸਿੰਘ ਧਰਮਕੋਟ, ਅਮਰਜੀਤ ਸਿੰਘ ਬੱਬਰ, ਸੁੱਖਾ ਸਿੰਘ, ਜਸਪਾਲ ਸਿੰਘ ਚੋਪੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਜੌਹਲਾਂ ਵਿਖੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਵਿਧਾਇਕ ਇਯਾਲੀ ਨੇ ਜਗਰਾਉਂ ਹਲਕੇ ’ਚ ਸਰਗਰਮੀਆਂ ਕੀਤੀਆਂ ਸ਼ੁਰੂ, ਡਾਂਗੀਆਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਇਕੱਠ ਨੇ ਰੈਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।