13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵਿਧਾਇਕ ਇਯਾਲੀ ਨੇ ਜਗਰਾਉਂ ਹਲਕੇ ’ਚ ਸਰਗਰਮੀਆਂ ਕੀਤੀਆਂ ਸ਼ੁਰੂ, ਡਾਂਗੀਆਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਇਕੱਠ ਨੇ ਰੈਲੀ ਦਾ ਰੂਪ ਧਾਰਿਆ

ਜਗਰਾਉਂ, 12 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਪਿੰਡ ਡਾਂਗੀਆਂ ਵਿਖੇ ਵੱਡਾ ਹੁੰਗਾਰਾ ਮਿਲਿਆ ਹੈ। ਜਿੱਥੇ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਮੌਜੂਦਗੀ ’ਚ ਟਰੱਕ ਯੂਨੀਅਨ ਜਗਰਾਉਂ ਦੇ ਸਾਬਕਾ ਪ੍ਰਧਾਨ ਬਿੰਦਰ ਸਿੰਘ ਮਨੀਲਾ ਦੀ ਅਗਵਾਈ ਹੇਠ ਪਿੰਡ ਦੇ ਸੈਂਕੜੇ ਲੋਕ ਪਾਰਟੀ ਨਾਲ ਜੁੜੇ।

ਅਜੀਤ ਡੈਸਕ 13-09-2026
ਜਗਰਾਉਂ, 12 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਪਿੰਡ ਡਾਂਗੀਆਂ ਵਿਖੇ ਵੱਡਾ ਹੁੰਗਾਰਾ ਮਿਲਿਆ ਹੈ। ਜਿੱਥੇ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਮੌਜੂਦਗੀ ’ਚ ਟਰੱਕ ਯੂਨੀਅਨ ਜਗਰਾਉਂ ਦੇ ਸਾਬਕਾ ਪ੍ਰਧਾਨ ਬਿੰਦਰ ਸਿੰਘ ਮਨੀਲਾ ਦੀ ਅਗਵਾਈ ਹੇਠ ਪਿੰਡ ਦੇ ਸੈਂਕੜੇ ਲੋਕ ਪਾਰਟੀ ਨਾਲ ਜੁੜੇ। ਲੋਕਾਂ ਦੇ ਭਰਵੇਂ ਇਕੱਠ, ਜਿਸ ਵਿਚ ਔਰਤਾਂ ਵੀ ਵੱਡੀ ਗਿਣਤੀ ’ਚ ਮੌਜੂਦ ਸਨ, ਨੇ ਰੈਲੀ ਦਾ ਰੂਪ ਧਾਰ ਲਿਆ। ਜਿਸ ਨੂੰ ਸੰਬੋਧਨ ਕਰਦਿਆਂ ਸ: ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਦੀ 2027 ’ਚ ਆਉਣ ਵਾਲੀ ਸਰਕਾਰ ਅਕਾਲੀ ਦਲ ਵਾਰਿਸ ਪੰਜਾਬ ਦੀ ਹੋਵੇਗੀ , ਕਿਉਂਕਿ ਪੰਜਾਬ ਦੇ ਲੋਕ, ਜਿੰਨ੍ਹਾਂ ’ਚ ਰਵਾਇਤੀ ਪਾਰਟੀਆਂ ਨਾਲ ਜੁੜੇ ਬਜ਼ੁਰਗਾਂ ਵਲੋਂ ਵੀ ਹੁਣ ਵਾਰਿਸ ਪੰਜਾਬ ਦੇ ਹੱਕ ’ਚ ਤੁਰਨ ਦਾ ਮਨ ਬਣਾ ਲਿਆ ਹੈ, ਉੱਥੇ ਪੰਜਾਬ ਦੀ ਨੌਜਵਾਨੀ ਅਤੇ ਮਾਈਆਂ ਭੈਣਾਂ ਤਾਂ ਪਹਿਲਾਂ ਹੀ ਪੰਜਾਬ ਦੀ ਮੌਜੂਦਾ ਦਸ਼ਾ ਪ੍ਰਤੀ ਫਿਕਰਮੰਦ ਹੁੰਦਿਆਂ ਪਾਰਟੀ ਨਾਲ ਜੁੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਰ ਵਾਰ ਇਕ ਨਵੀਂ ਉਮੀਦ ਲੈ ਕੇ ਪੰਜਾਬ ਅੰਦਰ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਬਣਾਉਂਦੇ ਆ ਰਹੇ ਹਨ, ਪਰ ਇਹ ਪਾਰਟੀਆਂ ਸੱਤ੍ਹਾ ’ਚ ਆਉਂਦਿਆਂ ਹੀ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਕੇ ਸਿਰਫ਼ ਆਪਣੇ ਹਿੱਤਾਂ ਬਾਰੇ ਸੋਚਦੇ ਹੋਏ ਬਦਨੀਤੀਆਂ ’ਤੇ ਚੱਲਦੇ ਹਨ। ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਇੰਨ੍ਹਾਂ ਦੀਆਂ ਸਰਕਾਰਾਂ ਦੇ ਸ਼ਾਸ਼ਨ ’ਚ ਦਮ ਘੁੱਟਦਾ ਹੈ ਅਤੇ ਪੰਜਾਬ ਦਿਨੋਂ-ਦਿਨ ਕਰਜ਼ਈ ਹੋ ਰਿਹਾ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਕਤ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਪਿਛਲੀ ਵਾਰ ਲੋਕਾਂ ਨੇ ਭਗਵੰਤ ਮਾਨ ਵਲੋਂ ਸੁਣਾਏ ਚੁਟਕਲਿਆਂ ਤੇ ਝੂਠੇ ਵਾਅਦਿਆਂ ਕਾਰਨ ਵੱਡੀ ਲੀਡ ਨਾਲ 92 ਵਿਧਾਇਕ ਚੁਣ ਕੇ ਵਿਧਾਨ ਸਭਾ ’ਚ ਭੇਜੇ, ਪਰ ਅਫਸੋਸ ਸਰਕਾਰ ਬਣਦਿਆਂ ਹੀ ਉਹ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਏ। ਲੋਕਾਂ ਨੂੰ ਰਾਜਨੀਤਿਕ ਆਗੂਆਂ ਤਾਂਈ ਸਵਾਲ ਕਰਨ ਦੀ ਸਿੱਖਿਆ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਜੇਕਰ ਕੋਈ ਵਿਅਕਤੀ ਇੰਨ੍ਹਾਂ ਦੇ ਵਿਧਾਇਕਾਂ, ਮੰਤਰੀਆਂ ਨੂੰ ਖੁੱਲਮ-ਖੁੱਲ੍ਹੇ ਵਿਕ ਰਹੇ ਚਿੱਟੇ ਨਸ਼ੇ ਸਬੰਧੀ ਸਵਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਕੁੱਟਿਆਂ ਜਾਂਦਾ, ਜਲੀਲ ਕੀਤਾ ਜਾਂਦਾ, ਜਿਸ ਕਰਕੇ ਉਨ੍ਹਾਂ ਨੂੰ ਖੁਦਕਸ਼ੀਆਂ ਕਰਨੀਆਂ ਪੈ ਰਹੀਆਂ ਹਨ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਅਕਾਲੀ ਦਲ ਵਾਰਿਸ ਪੰਜਾਬ ਦੇ, ਦੀ ਸਰਕਾਰ ਬਣਦਿਆਂ ਹੀ ਅਜਿਹੀਆਂ ਚਿੱਟੇ ਨਸ਼ੇ ਦੀਆਂ ਅਲਾਮਤਾਂ ਨੂੰ ਖਤਮ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਦਿਨ-ਰਾਤ ਇਕ ਕੀਤਾ ਜਾਵੇਗਾ। ਉਨ੍ਹਾਂ ਨੇ ਪਿੰਡ ਡਾਂਗੀਆਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਜਗਰਾਉਂ ਹਲਕੇ ਦੇ ਪਿੰਡਾਂ ’ਚ ਵੱਡੇ ਇਕੱਠ ਕੀਤੇ ਜਾਣਗੇ। ਜਗਦੀਸ਼ ਸਿੰਘ ਨੀਟਾ ਨੇ ਇਸ ਮੌਕੇ ਪਿੰਡ ਵਲੋਂ ਉਨ੍ਹਾਂ ਨੂੰ ਪੂਰਨ ਭਰੋਸਾ ਦਿੱਤਾ ਅਤੇ ਧੰਨਵਾਦ ਕੀਤਾ। ਇਸ ਮੌਕੇ ਜਗਰਾਜ ਸਿੰਘ ਰਾਜਾ ਮਾਣੂੰਕੇ, ਗੁਰਮੀਤ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਚਮਕੌਰ ਸਿੰਘ, ਮਨਦੀਪ ਸਿੰਘ, ਦੀਦਾਰ ਸਿੰਘ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੇਹੜਕੇ ’ਚ ਬਾਬਾ ਹਰਨਾਮ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਖ਼ੁਰਮੀ ਗੋਤ ਦੇ ਜਠੇਰਿਆਂ ਦੇ ਅਸਥਾਨ ’ਤੇ ਸਾਲਾਨਾ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।