09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਖੇਤੀ ਸੈਕਟਰ ਲਈ ਬਿਜਲੀ ’ਚ ਭਾਰੀ ਕਟੌਤੀ ਨਾਲ ਕਿਸਾਨਾਂ ’ਚ ਹਾਹਾਕਾਰ ਮਚੀ- ਦਿਓਲ

ਮੁੱਲਾਂਪੁਰ-ਦਾਖਾ, 8 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਨੂੰ ਦਿੱਤੀ ਜਾਣ ਵਾਲੀ ਬਿਜਲੀ ਵਿਚ ਭਾਰੀ ਕਟੌਤੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਮੁਰਝਾਉਣ ਲੱਗ ਪਈਆਂ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਕਿਹਾ ਕਿ ਸਾਉਣੀ ਝੋਨੇ ਦੀ ਫ਼ਸਲ ਬਘੋਲਾ (ਬੱਲੀ) ’ਤੇ ਹੋਣ ਕਰਕੇ ਫ਼ਸਲ ਨੂੰ ਪਾਣੀ ਦੀ ਲੋੜ ਵਧ ਗਈ, ਪਰ ਪਾਵਰਕਾਮ ਵਲੋਂ ਟਿਊਬਵੈੱਲ ਮੋਟਰਾਂ ਲਈ 8 ਘੰਟੇ ਵਾਲੀ ਬਿਜਲੀ 4 ਘੰਟੇ ਕਰ ਦੇਣ ਨਾਲ ਕਿਸਾਨ ਨੂੰ ਆਪਣੀ ਫ਼ਸਲ ਬਚਾਉਣ ਲਈ ਮਹਿੰਗੇ ਭਾਅ ਡੀਜ਼ਲ ਫੂਕਣਾ ਪੈ ਰਿਹਾ।

ਜਸਕਰਨ ਸਿੰਘ ਦਿਓਲ 09-09-2026
ਮੁੱਲਾਂਪੁਰ-ਦਾਖਾ, 8 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਨੂੰ ਦਿੱਤੀ ਜਾਣ ਵਾਲੀ ਬਿਜਲੀ ਵਿਚ ਭਾਰੀ ਕਟੌਤੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਮੁਰਝਾਉਣ ਲੱਗ ਪਈਆਂ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਕਿਹਾ ਕਿ ਸਾਉਣੀ ਝੋਨੇ ਦੀ ਫ਼ਸਲ ਬਘੋਲਾ (ਬੱਲੀ) ’ਤੇ ਹੋਣ ਕਰਕੇ ਫ਼ਸਲ ਨੂੰ ਪਾਣੀ ਦੀ ਲੋੜ ਵਧ ਗਈ, ਪਰ ਪਾਵਰਕਾਮ ਵਲੋਂ ਟਿਊਬਵੈੱਲ ਮੋਟਰਾਂ ਲਈ 8 ਘੰਟੇ ਵਾਲੀ ਬਿਜਲੀ 4 ਘੰਟੇ ਕਰ ਦੇਣ ਨਾਲ ਕਿਸਾਨ ਨੂੰ ਆਪਣੀ ਫ਼ਸਲ ਬਚਾਉਣ ਲਈ ਮਹਿੰਗੇ ਭਾਅ ਡੀਜ਼ਲ ਫੂਕਣਾ ਪੈ ਰਿਹਾ। ਦਿਓਲ ਕਿਹਾ ਕਿ ਇਥੇ ਹੀ ਬੱਸ ਨਹੀਂ, ਛੋਟੇ ਕਿਸਾਨ ਕੋਲ ਜਰਨੇਟਰ ਦਾ ਪ੍ਰਬੰਧ ਨਾ ਹੋਣ ਕਰਕੇ ਉਸ ਦੀ ਫ਼ਸਲ ਖੇਤਾਂ ’ਚ ਸੁੱਕਣ ਲੱਗ ਪਈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁੰਦਿਆਂ ਖੇਤੀ ਘਾਟੇ ਵਾਲਾ ਸੌਦਾ ਬਣ ਗਿਆ, ਕਿਉਂਕਿ ਟਿਊਬਵੈੱਲ ਮੋਟਰਾਂ ਲਈ ਬਿਜਲੀ ਪੂਰੀ ਨਹੀਂ ਹੋ ਰਹੀ, ਡੀਜ਼ਲ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਜਸਕਰਨ ਸਿੰਘ ਦਿਓਲ ਕਿਹਾ ਕਿ ਕਿਸਾਨ-ਮਜ਼ਦੂਰ ਨਾਲ ਧੱਕਾ ਕਰ ਰਹੀ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਫ਼ਸਲਾਂ ਲਈ ਬੀਮਾ ਯੋਜਨਾ ਦੀ ਗੱਲ ਕੀਤੀ ਸੀ, ਜਦ ਕਿ ਨਾ ਤਾਂ ਫ਼ਸਲਾਂ ਦਾ ਬੀਮਾ ਹੋਇਆ, ਨਾ ਹੀ ਹੁਣ ਤੱਕ ਨੁਕਸਾਨੀ ਗਈ ਕਿਸੇ ਫ਼ਸਲ ਦਾ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਗਿਆ। ਜਸਕਰਨ ਸਿੰਘ ਦਿਓਲ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਪਰ ਉਨ੍ਹਾਂ ਦੇ ਰਾਜ ’ਚ ਮੁਫ਼ਤ ਬਿਜਲੀ ਨੂੰ ਕੋਈ ਕੱਟ ਨਹੀਂ ਸੀ ਲਗਾਇਆ ਜਾਂਦਾ। ਉਨ੍ਹਾਂ ਕਿਹਾ ਕਿ ਅਗਾਮੀ ਪੰਜਾਬ ਚੋਣਾਂ ’ਚ ਸੱਤ੍ਹਾ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਬਿਜਲੀ ਸੋਧ ਬਿੱਲ 2025, ਤਜ਼ਵੀਜਤ ਬੀਜ ਸੋਧ ਬਿੱਲ ਦਾ ਤਿੱਖਾ ਵਿਰੋਧ ਕਰਦਾ ਹੋਇਆ ਮਨਰੇਗਾ ਮਜ਼ਦੂਰਾਂ ਨੂੰ 125 ਦਿਨ ਰੁਜ਼ਗਾਰ ਦੀ ਥਾਂ 200 ਦਿਨ ਮਜ਼ਦੂਰੀ ਦੀ ਵਕਾਲਤ ਕਰੇਗਾ।
ਪਿਛਲੀ ਖ਼ਬਰ ਗਰਭਵਤੀ ਵਿਆਹੁਤਾ ਦੀ ਕੁੱਟਮਾਰ ਕਰ ਕੇ ਕਤਲ ਕਰਨ ਦਾ ਮਾਮਲਾ ਦਰਜ ਸਹੁਰਾ ਤੇ ਦਾਦਾ ਸਹੁਰਾ ਨਾਮਜ਼ਦ ਅਗਲੀ ਖ਼ਬਰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਪ੍ਰਧਾਨ ਦਮਦਮੀ ਵਲੋਂ ਬਿਰਾਦਰੀ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।