03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕੇਂਦਰ ਦੀਆਂ ਕਿਸਾਨ ਲਾਹੇਵੰਦ ਸਕੀਮਾਂ ਜਾਰੀ ਰੱਖਣ ਲਈ ਹੁਣ ਕਿਸਾਨਾਂ ਨੂੰ ਹੋਣਾ ਪਵੇਗਾ ਰਜਿਸਟਰਡ

ਮਾਛੀਵਾੜਾ ਸਾਹਿਬ, 2 ਸਤੰਬਰ (ਮਨੋਜ ਕੁਮਾਰ)-ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਦੇ ਕਿਸਾਨਾਂ ਲਈ ਵੀ ਹੁਣ ਰਜਿਸਟਰਡ ਆਈ. ਡੀ.

ਅਜੀਤ ਡੈਸਕ 03-09-2026
ਮਾਛੀਵਾੜਾ ਸਾਹਿਬ, 2 ਸਤੰਬਰ (ਮਨੋਜ ਕੁਮਾਰ)-ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਦੇ ਕਿਸਾਨਾਂ ਲਈ ਵੀ ਹੁਣ ਰਜਿਸਟਰਡ ਆਈ. ਡੀ. ਤਹਿਤ ਆਪਣੇ ਆਪ ਨੂੰ ਪੰਜੀਕ੍ਰਿਤ ਹੋਣਾ ਲਾਜ਼ਮੀ ਹੈ ਤਾਂ ਹੀ ਭਵਿੱਖ ਵਿਚ ਕਿਸਾਨਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦਾ ਫ਼ਾਇਦਾ ਮਿਲ ਸਕੇਗਾ। ਇਸ ਬਾਰੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਗਗਨਦੀਪ ਨੇ ਦੱਸਿਆ ਕਿ ਇਸ ਰਜਿਸਟਰੇਸ਼ਨ ਦਾ ਮਤਲਬ ਇਹ ਹੈ ਕਿ ਬਲਾਕ ਦਾ ਕੋਈ ਵੀ ਕਿਸਾਨ ਜਿਸ ਦੇ ਨਾਮ ‘ਤੇ ਖੇਤੀਬਾੜੀ ਯੋਗ ਜ਼ਮੀਨ ਹੈ। ਉਸ ਦਾ ਨਾਮ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਉਸ ਦਾ ਨਾਮ ਐਗਰੀਟੈਕ ਪੋਰਟਲ ‘ਤੇ ਦਰਜ ਹੋਵੇਗਾ ਤੇ ਸਰਕਾਰ ਦੀ ਕੋਈ ਵੀ ਸਕੀਮ ਦਾ ਫ਼ਾਇਦਾ ਸਿੱਧੇ ਤੌਰ ‘ਤੇ ਉਸ ਦੇ ਖਾਤੇ ਵਿਚ ਜਾਵੇਗਾ। ਜੇਕਰ ਕੋਈ ਕਿਸਾਨ ਅਜਿਹਾ ਨਹੀਂ ਕਰਦਾ ਤਾਂ ਭਵਿੱਖ ਵਿਚ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਤੋਂ ਉਹ ਵਾਂਝਾ ਰਹਿ ਸਕਦਾ ਹੈ। ਇਸ ਦੇ ਨਾਲ ਹੀ ਕਿਸਾਨ ਸਨਮਾਨ ਰਾਸ਼ੀ ਵੀ ਹੁਣ ਉਸੇ ਕਿਸਾਨ ਦੇ ਖਾਤੇ ਵਿਚ ਜਾਵੇਗੀ, ਜਿਸ ਦਾ ਨਾਮ ਦਰਜ ਹੋਵੇਗਾ। ਹਾਲਾਂਕਿ ਇਸ ਆਂਕੜੇ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਹੈ ਅਤੇ ਉਹ ਇਸ ਦੇ ਹੱਕ ਵਿਚ ਨਹੀਂ ਹਨ। ਪਰ ਇਕ ਅਨੁਮਾਨ ਅਨੁਸਾਰ ਬਲਾਕ ਦੇ ਕਰੀਬ ਅੱਧ ਤੋਂ ਵੀ ਜ਼ਿਆਦਾ ਕਿਸਾਨਾਂ ਦੇ ਨਾਮ ਰਜਿਸਟਰਡ ਹੋ ਚੁੱਕੇ ਹਨ।
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ’ਚ ਸ਼ਾਮਿਲ ਸੰਗਤ ਲਈ ਲਗਾਇਆ ਲੰਗਰ ਅਗਲੀ ਖ਼ਬਰ ਪੰਜਾਬ-ਹਰਿਆਣਾ ਦੀਆਂ ਬਿਹਤਰੀਨ ਸਭਾਵਾਂ ਅੰਦਰ ਪਹਿਲੇ ਤਿੰਨ ਸਥਾਨਾਂ ਵਿਚ ਸ਼ਾਮਿਲ ਬੋਪਾਰਾਏ ਕਲਾਂ ਸਹਿਕਾਰੀ ਸਭਾ ਆਧੁਨਿਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।