ਵਿਜੇ ਮਾਲ ਦਸੂਹਾ ਵਿਖੇ ਅਦਾਕਾਰ ਰਾਣਾ ਰਣਬੀਰ ਤੇ ਮਨਪ੍ਰੀਤ ਡੌਲੀ ਦਾ ਸ਼ੂਟਿੰਗ ਦੇ ਸਿਲਸਿਲੇ ਵਿਚ ਪਹੁੰਚਣ ’ਤੇ ਵਿਜੇ ਸ਼ਰਮਾ ਵਲੋਂ ਸਵਾਗਤ
ਦਸੂਹਾ, 25 ਅਕਤੂਬਰ (ਭੁੱਲਰ)-ਪ੍ਰਸਿੱਧ ਪੰਜਾਬੀ ਅਦਾਕਾਰ, ਲੇਖਕ ਤੇ ਨਿਰਦੇਸ਼ਕ ਰਾਣਾ ਰਣਬੀਰ ਆਪਣੀ ਟੀਮ ਸਮੇਤ ਵਿਜੇ ਸਿਟੀ ਸੈਂਟਰ ਮਾਲ ਦਸੂਹਾ ਵਿਖੇ ਪਹੁੰਚੇ, ਉਨ੍ਹਾਂ ਦਾ ਵਿਜੇ ਮਾਲ ਦਸੂਹਾ ਦੇ ਮਾਲਕ ਵਿਜੇ ਸ਼ਰਮਾ ਵਲੋਂ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਭੈਣ ਤੇ ਭਰਾ’ ਦੀ ਸ਼ੂਟਿੰਗ ਕੀਤੀ ਗਈ।
ਦਸੂਹਾ, 25 ਅਕਤੂਬਰ (ਭੁੱਲਰ)-ਪ੍ਰਸਿੱਧ ਪੰਜਾਬੀ ਅਦਾਕਾਰ, ਲੇਖਕ ਤੇ ਨਿਰਦੇਸ਼ਕ ਰਾਣਾ ਰਣਬੀਰ ਆਪਣੀ ਟੀਮ ਸਮੇਤ ਵਿਜੇ ਸਿਟੀ ਸੈਂਟਰ ਮਾਲ ਦਸੂਹਾ ਵਿਖੇ ਪਹੁੰਚੇ, ਉਨ੍ਹਾਂ ਦਾ ਵਿਜੇ ਮਾਲ ਦਸੂਹਾ ਦੇ ਮਾਲਕ ਵਿਜੇ ਸ਼ਰਮਾ ਵਲੋਂ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਭੈਣ ਤੇ ਭਰਾ’ ਦੀ ਸ਼ੂਟਿੰਗ ਕੀਤੀ ਗਈ। ਇਸ ਫ਼ਿਲਮ ਵਿਚ ਮਹਿਲਾ ਅਦਾਕਾਰਾ ਮਨਪ੍ਰੀਤ ਡੌਲੀ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਪ੍ਰਸਿੱਧ ਕਲਾਕਾਰਾਂ ਦੀ ਆਮਦ ਨਾਲ ਮਾਲ ਵਿਚ ਖ਼ਾਸ ਉਤਸ਼ਾਹ ਤੇ ਰੌਣਕ ਦੇਖਣ ਨੂੰ ਮਿਲੀ। ਫ਼ਿਲਮ ਦੇ ਇਕ ਦ੍ਰਿਸ਼ ਵਿਚ ਰਾਣਾ ਰਣਬੀਰ ਵਿਜੇ ਸਿਟੀ ਸੈਂਟਰ ਮਾਲ ਵਿਖੇ ਆਪਣੀ ਭੈਣ ਦੇ ਵਿਆਹ ਲਈ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਮਾਲ ’ਚ ਸ਼ਾਪਿੰਗ ਕਰਨ ਤੋਂ ਬਾਅਦ ਉਥੇ ਉਨ੍ਹਾਂ ਸਥਿਤ ਫਰੈਜਨੋ ਫੂਡ ਕੋਰਟ ਵਿਖੇ ਖਾਣਾ ਖਾਧਾ। ਸ਼ੂਟਿੰਗ ਦੌਰਾਨ ਰਾਣਾ ਰਣਬੀਰ ਤੇ ਮਨਪ੍ਰੀਤ ਡੌਲੀ ਨੇ ਵਿਜੇ ਸਿਟੀ ਸੈਂਟਰ ਮਾਲ ਦੀ ਸ਼ਾਨਦਾਰ ਦਿੱਖ, ਸੁੰਦਰ ਮਾਹੌਲ ਤੇ ਵਧੀਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਜੇ ਸਿਟੀ ਸੈਂਟਰ ਮਾਲ ਤੇ ਵਿਜੇ ਮਾਰਕੀਟ ਦੇ ਮਾਲਕ ਸ੍ਰੀ ਵਿਜੇ ਸ਼ਰਮਾ ਵਲੋਂ ਰਾਣਾ ਰਣਬੀਰ, ਮਨਪ੍ਰੀਤ ਡੌਲੀ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਰਾਣਾ ਰਣਬੀਰ ਨੂੰ ਪੰਜਾਬੀ ਸਿਨੇਮਾ ਦੀ ਇਕ ਮਾਣਮੱਤੀ ਸ਼ਖ਼ਸੀਅਤ ਦੱਸਦਿਆਂ ਉਨ੍ਹਾਂ ਦੇ ਕਲਾ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਫ਼ਿਲਮ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਵਿਜੇ ਸ਼ਰਮਾ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ਸਾਡੀ ਮਾਂ-ਬੋਲੀ, ਸੱਭਿਆਚਾਰ ਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਦੁਨੀਆ ਭਰ ਵਿਚ ਪਹੁੰਚਾਉਣ ਦਾ ਮਹੱਤਵਪੂਰਨ ਮਾਧਿਅਮ ਹਨ। ਉਨ੍ਹਾਂ ਉਮੀਦ ਜਤਾਈ ਕਿ ਫ਼ਿਲਮ ‘ਭੈਣ ਤੇ ਭਰਾ’ ਦਰਸ਼ਕਾਂ ਦੇ ਦਿਲਾਂ ਵਿਚ ਖ਼ਾਸ ਜਗ੍ਹਾ ਬਣਾਏਗੀ। ਵਿਜੇ ਸਿਟੀ ਸੈਂਟਰ ਮਾਲ ਵਿਚ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਹੋਣਾ ਦਸੂਹਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਅਜਿਹੀਆਂ ਸਰਗਰਮੀਆਂ ਨਾਲ ਸ਼ਹਿਰ ਨੂੰ ਸੱਭਿਆਚਾਰਕ ਪੱਧਰ ’ਤੇ ਨਵੀਂ ਪਛਾਣ ਮਿਲਦੀ ਹੈ ਅਤੇ ਸਥਾਨਕ ਲੋਕਾਂ ਨੂੰ ਪੰਜਾਬੀ ਸਿਨੇਮਾ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਵਿਜੇ ਮਾਲ ਦਸੂਹਾ ਦੇ ਮੈਨੇਜਰ ਦਿਲਬਾਗ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।