ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਮਾਹਿਲਪੁਰ ’ਚ ਸ਼ੋਭਾ ਯਾਤਰਾ
ਮਾਹਿਲਪੁਰ, 25 ਅਕਤੂਬਰ (ਰਜਿੰਦਰ ਸਿੰਘ)-ਭਗਵਾਨ ਵਾਲਮੀਕ ਮੰਦਰ ਸਭਾ ਮਾਹਿਲਪੁਰ ਵਲੋਂ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਬਲਵਿੰਦਰ ਮਰਵਾਹਾ ਦੀ ਅਗਵਾਈ ’ਚ ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਹਲਕਾ ਇੰਚਾਰਜ ਗੜ੍ਹਸ਼ੰਕਰ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਸ਼ਸ਼ੀ ਬੰਗੜ ਲਾਇਸ ਪ੍ਰਧਾਨ ਨਗਰ ਪੰਚਾਇਤ, ਮਨਦੀਪ ਸਿੰਘ ਬੈਂਸ ਮੰਗਾ, ਅਮਨਦੀਪ ਸਿੰਘ ਬੈਂਸ, ਕਿਸਾਨ ਆਗੂ ਤਲਵਿੰਦਰ ਹੀਰ, ਸੁਭਾਸ਼ ਗੌਤਮ ਪ੍ਰਧਾਨ ਰਾਮ ਲੀਲਾ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ।
ਮਾਹਿਲਪੁਰ, 25 ਅਕਤੂਬਰ (ਰਜਿੰਦਰ ਸਿੰਘ)-ਭਗਵਾਨ ਵਾਲਮੀਕ ਮੰਦਰ ਸਭਾ ਮਾਹਿਲਪੁਰ ਵਲੋਂ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਬਲਵਿੰਦਰ ਮਰਵਾਹਾ ਦੀ ਅਗਵਾਈ ’ਚ ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਹਲਕਾ ਇੰਚਾਰਜ ਗੜ੍ਹਸ਼ੰਕਰ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਸ਼ਸ਼ੀ ਬੰਗੜ ਲਾਇਸ ਪ੍ਰਧਾਨ ਨਗਰ ਪੰਚਾਇਤ, ਮਨਦੀਪ ਸਿੰਘ ਬੈਂਸ ਮੰਗਾ, ਅਮਨਦੀਪ ਸਿੰਘ ਬੈਂਸ, ਕਿਸਾਨ ਆਗੂ ਤਲਵਿੰਦਰ ਹੀਰ, ਸੁਭਾਸ਼ ਗੌਤਮ ਪ੍ਰਧਾਨ ਰਾਮ ਲੀਲਾ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਵੱਖ-ਵੱਖ ਝਾਕੀਆਂ ਨਾਲ ਸਜੀ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਗਾਇਕ ਮੰਡਲੀਆਂ ਵਲੋਂ ਭਗਵਾਨ ਵਾਲਮੀਕ ਦੀ ਮਹਿੰਮਾਂ ਦਾ ਗੁਣਗਾਨ ਕੀਤਾ। ਇਸ ਮੌਕੇ ਰਾਕੇਸ਼ ਕੁਮਾਰ ਮਰਵਾਹਾ, ਚੰਨਣ ਰਾਮ ਮਰਵਾਹਾ, ਨਰੇਸ਼ ਮਰਵਾਹਾ, ਧਰਮਪਾਲ ਮਰਵਾਹਾ, ਸੁਰਿੰਦਰ ਅਟਵਾਲ, ਸੋਮ ਨਾਥ ਅਟਵਾਲ, ਰਾਜ ਕੁਮਾਰ ਰਾਜੂ ਕੌਸਲਰ, ਹਰਮੇਸ਼ ਕੁਮਾਰ ਲੱਡੂ, ਰਾਕੇਸ਼ ਕੁਮਾਰ, ਸਾਗ ਅਟਵਾਲ, ਨੋਨੀ ਗੋਲਡੀ, ਬਿਸ਼ਨ ਲਾਲ ਅਟਵਾਲ, ਜਸਵੰਤ ਸਿੰਘ ਸੀਹਰਾ ਕੌਸਲਰ, ਜਤਿੰਦਰ ਕੁਮਾਰ ਸੋਨੂੰ, ਮੱਖਣ ਸਿੰਘ ਲੰਗੇਰੀ, ਹਰਜੀਵ ਰਾਮਾ, ਮਲਕੀਤ ਸਿੰਘ ਬਾਹੋਵਾਲ, ਸੀਤਾ ਰਾਮ ਕੌਸਲਰ, ਬਲਵੀਰ ਠਾਕੁਰ, ਅਵਤਾਰ ਸਿੰਘ ਐਸ. ਡੀ. ਓ., ਜਤਿੰਦਰ ਕੁਮਾਰ ਕੌਸਲਰ, ਨਰੇਸ਼ ਕੁਮਾਰ ਲਵਲੀ, ਭਾਈ ਕੁਲਦੀਪ ਸਿੰਘ ਗੋਲਡੀ, ਚੰਨਣ ਰਾਮ ਮਰਵਾਹਾ, ਰਾਕੇਸ਼ ਕੁਮਾਰ, ਰਣਜੀਤ ਸਿੰਘ, ਧਰਮਪਾਲ ਮਰਵਾਹਾ, ਰਾਣਾ ਅਟਵਾਲ, ਸ਼ਿੰਗਾ ਅਟਵਾਲ, ਸੋਮ ਨਾਥ ਅਟਵਾਲ, ਹੈਪੀ ਮਰਵਾਹਾ, ਰੀਟਾ ਰਾਣੀ ਸਾਬਕਾ ਕੌਸਲਰ, ਸੀਤਾ ਰਾਮ ਸਾਕਬ ਕੋਸਲਰ, ਰਾਹੁਲ ਖੇਪਰ, ਹਰਿੰਦਰ ਕੁਮਾਰ, ਸੁਖਵਿੰਦਰ ਪਾਲ, ਸਾਗਰ, ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।