21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗਲੈਕਸੀ ਹੌਂਡਾ ਹੁਸ਼ਿਆਰਪੁਰ ਵਿਖੇ ਨਵੀਂ ਹੌਂਡਾ ਐਲੀਵੇਟ ਦੀ ਸ਼ਾਨਦਾਰ ਲਾਂਚਿੰਗ

ਜਲੰਧਰ, 20 ਅਕਤੂਬਰ (ਅ. ਬ.)

ਅਜੀਤ ਡੈਸਕ 21-10-2026
ਜਲੰਧਰ, 20 ਅਕਤੂਬਰ (ਅ.ਬ.)-ਹੌਂਡਾ ਕਾਰਜ਼ ਇੰਡੀਆ ਲਿਮਟਿਡ ਵਲੋਂ ਗਲੈਕਸੀ ਹੌਂਡਾ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਇਕ ਸ਼ਾਨਦਾਰ ਸਮਾਗਮ ਦੌਰਾਨ ਨਵੀਂ ਹੌਂਡਾ ਐਲੀਵੇਟ ਨੂੰ ਲਾਂਚ ਕੀਤਾ ਗਿਆ ਹੈ। ਇਸ ਮੌਕੇ ਗਲੈਕਸੀ ਹੌਂਡਾ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਪਰੂਥੀ ਤੇ ਕਰਮਜੋਤ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਕਿ ਨਵੀਂ ਹੌਂਡਾ ਐਲੀਵੇਟ ਨੂੰ ਨਵੇਂ ਤੇ ਡਾਇਨਾਮਿਕ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਇਸ ’ਚ ਆਧੁਨਿਕ ਤੇ ਐਡਵਾਂਸ ਫੀਚਰਜ਼ ਸ਼ਾਮਲ ਕੀਤੇ ਗਏ ਹਨ, ਤਾਂ ਜੋ ਗਾਹਕਾਂ ਨੂੰ ਪ੍ਰੀਮੀਅਮ ਡਰਾਈਵਿੰਗ ਦਾ ਬਿਹਤਰੀਨ ਤਜਰਬਾ ਦਿੱਤਾ ਜਾ ਸਕੇ। ਇਸ ਮੌਕੇ ਬਾਬਾ ਹਰਮਨਜੀਤ ਸਿੰਘ (ਸਿੰਗਰੀਵਾਲ, ਹੁਸ਼ਿਆਰਪੁਰ), ਡੀ.ਜੀ.ਐੱਮ ਅਜੇ ਸ਼ਰਮਾ, ਬ੍ਰਾਂਚ ਹੈੱਡ ਰਾਜਨ ਮਸੀਹ ਸਮੇਤ ਟੀਮ ਦੇ ਹੋਰ ਮੈਂਬਰ ਅਤੇ ਕਈ ਪਤਵੰਤੇ ਮਹਿਮਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹੁਸ਼ਿਆਰਪੁਰ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।