29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲਾਟਰੀ ਨਿਕਲਣ ਉਪਰੰਤ ਇਮੀਗ੍ਰੇਸ਼ਨ ਨੇ ਕੀਤਾ ਗ੍ਰਿਫਤਾਰ

ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਬੋਸਟਨ ਵਿਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਏਰੀਅਲ ਵੇਲਾਸਕੁਏਜ਼ ਮੋਰਾਲੇਸ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ| ਉਹ ਅਲ ਸਲਵਾਡੋਰ ਦਾ ਰਹਿਣ ਵਾਲਾ ਇਕ ਅਜਿਹਾ ਪ੍ਰਵਾਸੀ ਹੈ ਜਿਸ ਕੋਲ...

ਅਜੀਤ ਡੈਸਕ 29-11-2026

ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਬੋਸਟਨ ਵਿਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਏਰੀਅਲ ਵੇਲਾਸਕੁਏਜ਼ ਮੋਰਾਲੇਸ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ| ਉਹ ਅਲ ਸਲਵਾਡੋਰ ਦਾ ਰਹਿਣ ਵਾਲਾ ਇਕ ਅਜਿਹਾ ਪ੍ਰਵਾਸੀ ਹੈ ਜਿਸ ਕੋਲ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹਨ |

ਉਸ ਨੇ ਪਿਛਲੇ ਹਫ਼ਤੇ ਮੈਸੇਚਿਉਸੇਟਸ ਲਾਟਰੀ ਵਿਚ 10 ਲੱਖ ਡਾਲਰ ਜਿੱਤੇ ਸਨ| ਹਫਤੇ ਦੇ ਅੰਤ ਵਿਚ, ਮੈਸੇਚਿਉਸੇਟਸ ਲਾਟਰੀ ਨੇ ਏਰੀਅਲ ਵੇਲਾਸਕੁਏਜ਼-ਮੋਰਾਲੇਸ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ 10 ਲੱਖ ਡਾਲਰ ਦੀ ਜਿੱਤ ਦਾ ਚੈੱਕ ਫੜੀ ਮੁਸਕਰਾ ਰਿਹਾ ਸੀ |

ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਪਰ ਅਗਲੇ ਹੀ ਦਿਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ’ ਨੇ ਉਸ ਨੂੰ ਈਸਟ ਬੋਸਟਨ ਤੋਂ ਗ੍ਰਿਫਤਾਰ ਕਰ ਲਿਆ| ਇਹ ਉਹੀ ਇਲਾਕਾ ਹੈ ਜਿੱਥੇ ਉਸ ਨੇ ਇਕ ਸਥਾਨਕ ਦੁਕਾਨ ਤੋਂ ਲਾਟਰੀ ਟਿਕਟ ਖਰੀਦੀ ਸੀ| ਹੁਣ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ|

ਪਿਛਲੀ ਖ਼ਬਰ ਕ੍ਰਾਈਸਟਚਰਚ ਟੈਸਟ: ਨਿਊਜ਼ੀਲੈਂਡ ਮਜ਼ਬੂਤ ਸਥਿਤੀ ’ਚ ਭਾਰਤ ’ਤੇ 243 ਦੌੜਾਂ ਦੀ ਬੜ੍ਹਤ ਅਗਲੀ ਖ਼ਬਰ ਸ਼੍ਰੀਲੰਕਾ ਏ ਨੇ 8 ਸਾਲ ਬਾਅਦ ਜਿੱਤਿਆ ਖ਼ਿਤਾਬ, ਫਾਈਨਲ ’ਚ ਪਾਕਿਸਤਾਨ ਏ ਨੂੰ ਇਕ ਵਿਕਟ ਨਾਲ ਹਰਾਇਆ