18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਸਹਿਰਾ ਕਮੇਟੀ ਵਲੋਂ ਟਾਂਡਾ ’ਚ ਪ੍ਰਭੂ ਸ੍ਰੀ ਰਾਮ ਵਿਆਹ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਟਾਂਡਾ ਉੜਮੁੜ, 17 ਅਕਤੂਬਰ (ਦੀਪਕ ਬਹਿਲ)-ਦਸਹਿਰਾ ਉਤਸਵ ਸੰਬੰਧੀ ਦਸਹਿਰਾ ਕਮੇਟੀ ਦੇ ਪ੍ਰਧਾਨ ਸ਼ੁਭਮ ਬਿੱਲਾ ਦੀ ਅਗਵਾਈ ਤੇ ਦੀਪਕ ਮਾਹਲਾ, ਅੰਮ੍ਰਿਤ ਪਾਲ ਬਾਜਵਾ ਤੇ ਸੁਮਿਤ ਗੁਪਤਾ ਦੀ ਦੇਖ-ਰੇਖ ਵਿਚ ਪ੍ਰਭੂ ਸ੍ਰੀ ਰਾਮ ਸੀਤਾ ਦੇ ਪਵਿੱਤਰ ਵਿਵਾਹ ਸੰਬੰਧੀ ਇਕ ਵਿਸ਼ਾਲ ਅਲੌਕਿਕ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿਚ ਸ਼ਾਮਿਲ ਵੱਖ ਵੱਖ ਸਰੂਪਾਂ ਧਾਰਨ ਕੀਤੇ ਕਲਾਕਾਰਾਂ ਦੀ ਪੁਰੀ ਵਿਧੀ ਪੂਰਵਕ ਦੀਪਕ ਬਹਿਲ ਨੇ ਪੂਜਾ ਅਰਚਨਾ ਕੀਤੀ।

ਅਜੀਤ ਡੈਸਕ 18-10-2026
ਟਾਂਡਾ ਉੜਮੁੜ, 17 ਅਕਤੂਬਰ (ਦੀਪਕ ਬਹਿਲ)-ਦਸਹਿਰਾ ਉਤਸਵ ਸੰਬੰਧੀ ਦਸਹਿਰਾ ਕਮੇਟੀ ਦੇ ਪ੍ਰਧਾਨ ਸ਼ੁਭਮ ਬਿੱਲਾ ਦੀ ਅਗਵਾਈ ਤੇ ਦੀਪਕ ਮਾਹਲਾ, ਅੰਮ੍ਰਿਤ ਪਾਲ ਬਾਜਵਾ ਤੇ ਸੁਮਿਤ ਗੁਪਤਾ ਦੀ ਦੇਖ-ਰੇਖ ਵਿਚ ਪ੍ਰਭੂ ਸ੍ਰੀ ਰਾਮ ਸੀਤਾ ਦੇ ਪਵਿੱਤਰ ਵਿਵਾਹ ਸੰਬੰਧੀ ਇਕ ਵਿਸ਼ਾਲ ਅਲੌਕਿਕ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿਚ ਸ਼ਾਮਿਲ ਵੱਖ ਵੱਖ ਸਰੂਪਾਂ ਧਾਰਨ ਕੀਤੇ ਕਲਾਕਾਰਾਂ ਦੀ ਪੁਰੀ ਵਿਧੀ ਪੂਰਵਕ ਦੀਪਕ ਬਹਿਲ ਨੇ ਪੂਜਾ ਅਰਚਨਾ ਕੀਤੀ। ਸ਼ੋਭਾ ਯਾਤਰਾ ਦਾ ਉਦਘਾਟਨ ਮੁੱਖ ਮਹਿਮਾਨ ਜਿੰਮੀ ਖੰਨਾ ਨੇ ਕੀਤਾ। ਇਸ ਮੌਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਜੱਸਾ ਪੰਡਿਤ, ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਧਾਨ ਮਿੱਕੀ ਪੰਡਿਤ, ਅਖਿਲ ਵਾਲਮੀਕਿ ਧਰਮ ਸਮਾਜ ਪੰਜਾਬ ਦੇ ਸੀਨੀਅਰ ਚੇਅਰਮੈਨ ਗਗਨ ਭੱਟੀ, ਸ੍ਰੀ ਅਰਜਨ ਕਲੱਬ ਟਾਂਡਾ ਦੇ ਪ੍ਰਧਾਨ ਰਣਜੀਤ ਸਿੰਘ ਜੀਤਾ, ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਯੂਥ ਪ੍ਰਧਾਨ ਰਾਹੁਲ ਖੰਨਾ, ਸੰਜੀਵ ਸਿਆਲ, ਅਸ਼ੋਕ ਬਹਿਲ, ਦਲਜੀਤ ਰਾਏ, ਰਾਜੂ ਖੋਸਲਾ, ਪ੍ਰਸ਼ਾਂਤ ਪੰਡਿਤ, ਆਰ. ਕੇ. ਰਾਜਪੂਤ, ਅੰਕੁਸ਼, ਅਭੀ ਤਲਵਾੜ, ਸੰਨ੍ਹੀ ਠੇਕੇਦਾਰ, ਜੀਵੇਸ਼ ਹਾਂਡਾ, ਬ੍ਰਹਮਜੀਤ ਸੈਣੀ, ਅਮਨ ਮਾਹਲਾ, ਜੋਗੇਸ਼ ਕੁਮਾਰ, ਅਨੁਰਾਗ ਸ਼ਰਮਾ, ਵਿਸ਼ਾਲ, ਸੰਦੀਪ, ਸੁਦਾਮਾ ਜੀ, ਅਮਿੱਤ ਸ਼ਰਮਾ, ਹਨੀ, ਮਨੀਸ਼ ਮਾਹਲਾ ਤੇ ਬੰਟੀ ਰਾਜਪੂਤ ਤੋਂ ਇਲਾਵਾ ਹੋਰ ਹਾਜ਼ਰ ਸਨ। ਯਾਤਰਾ ਵਿਚ ਵਿਸ਼ੇਸ਼ ਤੌਰ ’ਤੇ ਸਜਾਏ ਗਏ ਰਥ ਉੱਪਰ ਭਗਵਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ, ਲਛਮਣ ਜੀ ਅਤੇ ਹਨੂਮਾਨ ਜੀ ਦੇ ਸਰੂਪ ਵਿਚ ਬਿਰਾਜਮਾਨ ਤੋਂ ਇਲਾਵਾ ਹੋਰ ਸਰੂਪਾਂ ਵਿਚ ਸ਼ਾਮਿਲ ਕਲਾਕਾਰ ਪ੍ਰਭੂ ਸ੍ਰੀ ਰਾਮ ਦੇ ਸ਼ਰਧਾਲੂਆਂ ਦੇ ਖਿੱਚ ਦਾ ਕੇਂਦਰ ਬਣੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਚਰਿੱਤਰ ਨੂੰ ਦਰਸਾਉਂਦੀਆਂ ਕਈ ਹੋਰ ਸੁੰਦਰ ਝਾਕੀਆਂ ਅਤੇ ਭਗਵਾਨ ਸ਼ਿਵ ਸ਼ੰਕਰ ਮਹਾਦੇਵ ਦਾ ਰਥ ਤੇ ਉਨ੍ਹਾਂ ਦੀ ਸੈਨਾ ਲੋਕਾਂ ਨੂੰ ਮੰਤਰ ਮੁਗਧ ਕਰ ਰਹੀਆਂ ਸਨ। ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਚੌਕਾਂ ਸ਼ਿਮਲਾ ਪਹਾੜੀ, ਉੜਮੁੜ ਬਾਜ਼ਾਰ, ਗਾਂਧੀ ਚੌਕ, ਬਾਬਾ ਬੂਟਾ ਭਗਤ ਚੌਕ, ਥਾਣਾ ਚੌਕ, ਰੇਲਵੇ ਚੌਕ, ਟਾਂਡਾ ਚੌਕ, ਬਸ ਸਟੈਂਡ ਚੌਕ ਤੇ ਸਰਕਾਰੀ ਹਸਪਤਾਲ ਚੌਕ ਤੋਂ ਹੁੰਦੀ ਹੋਈ ਮੁੜ ਮਹਾਦੇਵ ਮੰਦਰ ਪਹੁੰਚ ਕੇ ਸੰਪੰਨ ਹੋਈ।
ਪਿਛਲੀ ਖ਼ਬਰ ਦੁਸਹਿਰਾ, ਦੀਵਾਲੀ ਤੇ ਮਹਾਂਪੁਰਸ਼ਾਂ ਦੇ ਦਿਹਾੜਿਆਂ ਮੌਕੇ ਬਲੱਡ ਯੂਨਿਟ ਟੈਸਟ ਫੀਸਾਂ ਵਿਚ ਵਿਸ਼ੇਸ਼ ਛੋਟ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਦੇਨੋਵਾਲ ਕਲਾਂ ਦਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਕੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।