18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਯਾਦਗਾਰੀ ਹੋ ਨਿੱਬੜਿਆ ਦੇਨੋਵਾਲ ਕਲਾਂ ਦਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਕੱਪ

ਗੜ੍ਹਸ਼ੰਕਰ, 17 ਅਕਤਬੂਰ (ਧਾਲੀਵਾਲ)-ਰੋਜ਼ਾ ਪੰਜ ਪੀਰ ਅਸਥਾਨ ਦੇਨੋਵਾਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਪਿੰਡ ਦੇਨੋਵਾਲ ਕਲਾਂ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਵਲੋਂ ਕਰਵਾਇਆ ਦੋਆਬੇ ਦਾ ਨਾਮੀ ਛਿੰਝ ਮੇਲਾ ਤੇ ਕਬੱਡੀ ਕੱਪ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਤੇ ਸੁਚੱਜੇ ਪ੍ਰਬੰਧਾਂ ਦੇ ਸਦਕਾ ਯਾਦਗਾਰੀ ਹੋ ਨਿੱਬੜਿਆਂ। ਇਕ ਦਿਨਾਂ ਖੇਡ ਮੇਲੇ ’ਚ ਕਬੱਡੀ ਕੱਪ ਦੇ ਬੇਹੱਦ ਫਸਵੇਂ ਮੁਕਾਬਲਿਆਂ ’ਚ ਫਾਈਨਲ ਮੁਕਾਬਲਾ ਬਾਬਾ ਫ਼ਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ (ਕਰਤਾਰਪੁਰ) ਨੇ ਐਨ.

ਅਜੀਤ ਡੈਸਕ 18-10-2026
ਗੜ੍ਹਸ਼ੰਕਰ, 17 ਅਕਤਬੂਰ (ਧਾਲੀਵਾਲ)-ਰੋਜ਼ਾ ਪੰਜ ਪੀਰ ਅਸਥਾਨ ਦੇਨੋਵਾਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਪਿੰਡ ਦੇਨੋਵਾਲ ਕਲਾਂ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਵਲੋਂ ਕਰਵਾਇਆ ਦੋਆਬੇ ਦਾ ਨਾਮੀ ਛਿੰਝ ਮੇਲਾ ਤੇ ਕਬੱਡੀ ਕੱਪ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਤੇ ਸੁਚੱਜੇ ਪ੍ਰਬੰਧਾਂ ਦੇ ਸਦਕਾ ਯਾਦਗਾਰੀ ਹੋ ਨਿੱਬੜਿਆਂ। ਇਕ ਦਿਨਾਂ ਖੇਡ ਮੇਲੇ ’ਚ ਕਬੱਡੀ ਕੱਪ ਦੇ ਬੇਹੱਦ ਫਸਵੇਂ ਮੁਕਾਬਲਿਆਂ ’ਚ ਫਾਈਨਲ ਮੁਕਾਬਲਾ ਬਾਬਾ ਫ਼ਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ (ਕਰਤਾਰਪੁਰ) ਨੇ ਐਨ. ਆਰ. ਆਈ. ਕਬੱਡੀ ਕਲੱਬ ਮੰਡੀ ਨੂੰ ਹਰਾ ਕੇ ਜਿੱਤਿਆ। ਛਿੰਝ ਮੇਲੇ ਵਿਚ ਪਟਕੇ ਦੀ ਪਹਿਲੇ ਨੰਬਰ ਦੀ ਕੁਸ਼ਤੀ ਅੰਕਿਤ ਰੌਣੀ ਨੇ ਜੋਸ਼ੇ ਕਿਊਬਾ ਨੂੰ ਹਰਾ ਕੇ ਜਿੱਤੀ। ਇਸੇ ਤਰ੍ਹਾਂ ਪਟਕੇ ਦੀਆਂ ਕੁਸ਼ਤੀਆਂ ਵਿਚ ਤੀਰਥ ਫਗਵਾੜਾ ਨੇ ਗੌਰਵ ਇੰਦੌਰ ਨੂੰ ਚਿੱਤ ਕਰਕੇ ਜਿੱਤ ਦਰਜ਼ ਕੀਤੀ ਤੇ ਲਾਲੀ ਫਗਵਾੜਾ ਨੇ ਬਾਜ਼ ਰੌਣੀ ਨੂੰ ਢਾਅ ਕੇ ਮੋਹਰੀ ਸਥਾਨ ਹਾਸਿਲ ਕੀਤਾ। ਕਬੱਡੀ ਮੁਕਾਬਲੇ ਤੇ ਕੁਸ਼ਤੀਆਂ ਬੇਹੱਦ ਖਿੱਚ ਦਾ ਕੇਂਦਰ ਰਹੀਆਂ ਤੇ ਮੁਕਾਬਲਿਆਂ ਦੌਰਾਨ ਬਾਬਾ ਰਘੂਭਿੰਦਰ ਸਿੰਘ ਬਿੱਟੂ ਵਲੋਂ ਖਿਡਾਰੀਆਂ ਅਤੇ ਪਹਿਲਵਾਨਾਂ ਦਾ ਉਤਸ਼ਾਹ ਵਧਾਉਣ ਲਈ ਜੀਅ ਭਰ ਕੇ ਨਕਦ ਇਨਾਮ ਦਿੱਤੇ ਗਏ। ਬਾਬਾ ਰਘੂਭਿੰਦਰ ਸਿੰਘ ਬਿੱਟੂ ਨੇ ਖੇਡ ਮੇਲੇ ’ਚ ਪਹੁੰਚੇ ਚੋਟੀ ਦੇ ਖਿਡਾਰੀਆਂ, ਪਹਿਲਵਾਨਾਂ, ਪ੍ਰਮੁੱਖ ਸ਼ਖ਼ਸੀਅਤਾਂ ਤੇ ਛਿੰਝ ਮੇਲਾ ਕਮੇਟੀਆਂ ਦਾ ਫਲਾਂ ਦੀਆਂ ਟੋਕਰੀਆਂ ਨਾਲ ਸਨਮਾਨ ਕੀਤਾ। ਬਾਬਾ ਰਘੂਭਿੰਦਰ ਸਿੰਘ ਬਿੱਟੂ ਨੇ ਖੇਡ ਮੇਲੇ ’ਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਕਮੇਟੀ ਤੇ ਨਗਰ ਵਲੋਂ ਧੰਨਵਾਦ ਕੀਤਾ। ਛਿੰਝ ਮੇਲੇ ’ਚ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਅਮਰਪ੍ਰੀਤ ਸਿੰਘ ਲਾਲੀ, ਡੀ. ਐੱਸ. ਪੀ. ਅਮਨਦੀਪ ਸੌਂਧੀ, ਸੰਤ ਚਰਨਜੀਤ ਸਿੰਘ ਜੱਸੋਵਾਲ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਸਵਰਨਜੀਤ ਸਿੰਘ, ਰਜਿੰਦਰ ਸਿੰਘ ਚੱਕ ਸਿੰਘਾ, ਜਸਵੀਰ ਸਿੰਘ ਪੁਰਖੋਵਾਲ, ਹਰਜੀਤ ਸਿੰਘ ਭਾਤਪੁਰ, ਬਾਬਾ ਮਲਕੀਤ ਸਿੰਘ ਬੁੱਢਾ ਦਲ, ਦਰਸ਼ਨ ਸਿੰਘ ਮੱਟੂ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਐੱਸ. ਡੀ. ਓ. ਅਵਤਾਰ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਨਿਸ਼ਾਨ ਵੀਰ ਸਿੰਘ ਨਵਾਂਸ਼ਹਿਰ, ਜਥੇਦਾਰ ਬਹਾਦਰ ਸਿੰਘ ਭਾਰਟਾ, ਲੱਕੀ ਬਾਬਾ ਖਟਕੜ ਕਲਾਂ, ਦਰਵਜੀਤ ਸਿੰਘ ਪੂੰਨੀ, ਦਲਜੀਤ ਸਿੰਘ ਬੈਂਸ ਖੁਰਦਾਂ, ਜੇ.ਪੀ. ਸਿੰਘ, ਗੀਤਕਾਰ ਗੁਰਮਿੰਦਰ ਕੈਂਡੋਵਾਲ, ਬਲਦੀਪ ਸਿੰਘ ਸੈਣੀ, ਚਰਨਜੀਤ ਚੰਨੀ, ਅਮਰੀਕ ਹਮਰਾਜ਼ ਤੇ ਦਰਸ਼ਕ ਹਾਜ਼ਰ ਹੋਏ।
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਵਲੋਂ ਟਾਂਡਾ ’ਚ ਪ੍ਰਭੂ ਸ੍ਰੀ ਰਾਮ ਵਿਆਹ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਸਿਵਲ ਹਸਪਤਾਲ ਦੀ ਟੀਮ ਨੇ ਕੋਟਪਾ ਐਕਟ ਤਹਿਤ ਚਲਾਨ ਕੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।