06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਨਗਰ ਕੌਂਸਲ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸ਼ਹਿਰ ’ਚ ਸਵੱਛਤਾ ਰੈਲੀ ਕੱਢੀ

ਗੜ੍ਹਸ਼ੰਕਰ, 3 ਅਕਤੂਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਵੱਛਤਾ ਰੈਲੀ ਕੱਢੀ ਗਈ ਤੇ ਤਮਾਸ਼ਾ ਆਰਟ ਪ੍ਰੋਗਰਾਮ ਕਰਵਾਇਆ। ਗਾਂਧੀ ਪਾਰਕ ਤੋਂ ਆਰੰਭ ਕਰਕੇ ਸ੍ਰੀ ਅਨੰਦਪੁਰ ਸਾਹਿਬ ਰੋਡ ਤੱਕ ਕੱਢੀ ਰੈਲੀ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ, ਕੂੜਾ ਸੜਕਾਂ ਅਤੇ ਜਨਤਕ ਥਾਵਾਂ ’ਤੇ ਨਾ ਸੁੱਟਣ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ।

ਅਜੀਤ ਡੈਸਕ 06-10-2026
ਗੜ੍ਹਸ਼ੰਕਰ, 3 ਅਕਤੂਬਰ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਵੱਛਤਾ ਰੈਲੀ ਕੱਢੀ ਗਈ ਤੇ ਤਮਾਸ਼ਾ ਆਰਟ ਪ੍ਰੋਗਰਾਮ ਕਰਵਾਇਆ। ਗਾਂਧੀ ਪਾਰਕ ਤੋਂ ਆਰੰਭ ਕਰਕੇ ਸ੍ਰੀ ਅਨੰਦਪੁਰ ਸਾਹਿਬ ਰੋਡ ਤੱਕ ਕੱਢੀ ਰੈਲੀ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ, ਕੂੜਾ ਸੜਕਾਂ ਅਤੇ ਜਨਤਕ ਥਾਵਾਂ ’ਤੇ ਨਾ ਸੁੱਟਣ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤਮਾਸ਼ਾ ਆਰਟ ਰਾਹੀਂ ਕਲਾਕਾਰਾਂ ਵਲੋਂ ਮਨੋਰੰਜਕ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਵੱਛਤਾ, ਕੂੜਾ ਪ੍ਰਬੰਧਨ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਸੰਦੇਸ਼ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੋਮ ਨਾਥ ਬੰਗੜ, ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਕੌਰ, ਕਾਰਜ ਸਾਧਕ ਅਫ਼ਸਰ ਮਦਨ ਸਿੰਘ, ਸੀ. ਐੱਫ. ਰਾਖੀ ਰਾਣਾ, ਸੈਨੇਟਰੀ ਇੰਚਾਰਜ ਪਵਨ ਕੁਮਾਰ, ਇੰਸਪੈਕਟਰ ਰਜਨੀ ਚਾਵਲਾ, ਕੌਂਸਲਰ ਨੀਰਜ, ਜਸਵੀਰ ਕੌਰ, ਕ੍ਰਿਪਾਲ ਪਾਲਾ, ਵਿਵੇਕ ਖੰਨਾ, ਮੋਟੀਵੇਟਰ ਸਿਮਰਨ ਅਤੇ ਜਸਵਿੰਦਰ ਕੌਰ, ਡਾ. ਅਮਨਦੀਪ ਹੀਰਾ ਪਿ੍ਸੀਪਲ ਖ਼ਾਲਸਾ ਕਾਲਜ, ਪਿ੍ਸੀਪਲ ਸ਼ਿਵਾਨੀ ਅਗਨੀਹੋਤਰੀ, ਪਿ੍ਸੀਪਲ ਸ਼ੈਲੀ ਭੱਲਾ, ਡਾ. ਨਵਜੋਤ ਕੌਰ, ਮਨਵੀਰ ਕੁਮਾਰ, ਅਮਨਦੀਪ, ਮੈਡਮ ਨੈਨਾ ਤੇ ਸਫ਼ਾਈ ਸੇਵਕ ਹਾਜ਼ਰ ਹੋਏ। ਪ੍ਰਧਾਨ ਸੋਮ ਨਾਥ ਬੰਗੜ ਨੇ ਸਵੱਛਤਾ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਅਤੇ ਗੜ੍ਹਸ਼ੰਕਰ ਨੂੰ ਸਾਫ਼ ਸੁਥਰਾ, ਸੁੰਦਰ ਤੇ ਸਵੱਛ ਬਣਾਉਣ ਲਈ ਨਗਰ ਕੌਂਸਲ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਮੰਡਿਆਲਾ ਸਕੂਲ ’ਚ ਟ੍ਰੈਫ਼ਿਕ ਨਿਯਮਾਂ, ਸਾਈਬਰ ਕ੍ਰਾਈਮ ਤੇ ਨਸ਼ਿਆਂ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੰਘਰਸ਼ਾਂ ਦੀ ਰੂਪਰੇਖਾ ਉਲੀਕਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।