03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ-19 ਦਾ ਮੇਘੋਵਾਲ ਗੰਜਿਆਂ ਵਿਖੇ ਉਦਘਾਟਨ

ਨਸਰਾਲਾ, 3 ਨਵੰਬਰ (ਸਤਵੰਤ ਸਿੰਘ ਥਿਆੜਾ)-ਖੇਡੋ ਪੰਜਾਬ ਵਧੋ ਪੰਜਾਬ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਅਫ਼ਸਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ-19 ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜ਼ਿਆਂ ਵਿਖੇ ਸ਼ੁਰੂ ਹੋਈਆਂ। ਚਾਰ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਸੰਤ ਬਾਬਾ ਇੰਦਰ ਦਾਸ ਮੁਖੀ ਡੇਰਾ ਸੱਤ ਸਾਹਿਬ ਨੇ ਆਪਣੇ ਕਰ ਕਮਲਾ ਦੁਆਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ।

ਅਜੀਤ ਡੈਸਕ 04-11-2026
ਨਸਰਾਲਾ, 3 ਨਵੰਬਰ (ਸਤਵੰਤ ਸਿੰਘ ਥਿਆੜਾ)-ਖੇਡੋ ਪੰਜਾਬ ਵਧੋ ਪੰਜਾਬ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਅਫ਼ਸਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ-19 ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜ਼ਿਆਂ ਵਿਖੇ ਸ਼ੁਰੂ ਹੋਈਆਂ। ਚਾਰ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਸੰਤ ਬਾਬਾ ਇੰਦਰ ਦਾਸ ਮੁਖੀ ਡੇਰਾ ਸੱਤ ਸਾਹਿਬ ਨੇ ਆਪਣੇ ਕਰ ਕਮਲਾ ਦੁਆਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਬਾਬਾ ਮਹਿੰਦਰ ਦਾਸ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਖੇਡ ਇੰਚਾਰਜ ਅਮਨਦੀਪ ਸਿੰਘ ਸੱਜਣ, ਬਲਾਕ ਪ੍ਰਧਾਨ ਅਮਰਜੀਤ ਸਿੰਘ ਵਿਰਦੀ ਸ਼ਾਮਿਲ ਸਨ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਪੰਜਾਬ ਦੇ ਜ਼ਿਲ੍ਹਾ ਪੱਧਰੀ ਜੇਤੂ ਟੀਮਾਂ ਨੇ ਭਾਗ ਲਿਆ। ਪਹਿਲੇ ਦਿਨ ਹੋਏ ਮੁਕਾਬਲਿਆਂ ਦੌਰਾਨ ਲੁਧਿਆਣਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ, ਹੁਸ਼ਿਆਰਪੁਰ ਨੇ ਜਲੰਧਰ ਨੂੰ, ਰੂਪਨਗਰ ਨੇ ਸੰਗਰੂਰ ਨੂੰ, ਪਟਿਆਲਾ ਨੇ ਅਮ੍ਰਿੰਤਸਰ, ਮਾਨਸਾ ਨੇ ਸ਼ਹੀਦ ਭਗਤ ਸਿੰਘ ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਪ੍ਰਿੰਸੀਪਲ ਭਾਰਤ ਭੂਸ਼ਨ, ਕਨਵੀਨਰ ਹਰਦੀਪ ਕੁਮਾਰ, ਹੈਡੱਮਿਸਟ੍ਰੈਸ ਊਸ਼ਾ ਰਾਣੀ, ਲੈਕਚਰਾਰ ਸਤਵੀਰ ਸਿੰਘ, ਪ੍ਰਭਜੋਤ ਸਿੰਘ, ਸੁਖਦੇਵ ਸਿੰਘ, ਸਤਵਿੰਦਰ ਸਿੰਘ, ਤਜਿੰਦਰ ਸਿੰਘ ਥਿਆੜਾ, ਸਰਬਜੀਤ ਸਿੰਘ, ਸੁਖਜੀਵਨ ਸਿੰਘ ਸਫ਼ਰੀ, ਜਸਵੀਰ ਸਿੰਘ, ਰਣਜੀਤ ਕੌਰ, ਸੁਨੀਤਾ ਰਾਣੀ, ਜਸਵੰਤ ਸਿੰਘ, ਜਸਵਿੰਦਰਪਾਲ, ਹਰਦੀਪ ਕੁਮਾਰ, ਹਰਦੀਪ ਸਿੰਘ ਆਦਿ ਵੱਖ ਵੱਖ ਟੀਮਾਂ ਕੋਚ ਸਮੇਤ ਅਧਿਆਪਕ ਸ਼ਾਮਿਲ ਸਨ।
ਪਿਛਲੀ ਖ਼ਬਰ ਈ-ਸੇਵਾ ਪੋਰਟਲ ’ਤੇ ਲੰਬਿਤ ਅਰਜ਼ੀਆਂ ਦੇ ਨਿਪਟਾਰੇ ’ਚ ਵਧੀਆ ਕਾਰਗੁਜ਼ਾਰੀ ਲਈ ਸਿਵਲ ਸਰਜਨ ਡਾ. ਮਨਦੀਪ ਕਮਲ ਨੂੰ ਡਿਪਟੀ ਕਮਿਸ਼... ਅਗਲੀ ਖ਼ਬਰ ਨਿਊ ਜ਼ਿਲ੍ਹਾ ਤੇ ਸੈਸ਼ਨ ਕੋਰਟ ’ਚ ਆਸ਼ਾ ਕਿਰਨ ਸਕੂਲ ਦੇ ਬੱਚਿਆਂ ਨੇ ਲਗਾਈ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।