06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਡਾ. ਇਸ਼ਾਂਕ ਕੁਮਾਰ ਨੇ ਮੰਨਣਹਾਨਾ ’ਚ ਕਮਿਉੂਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ

ਕੋਟਫ਼ਤੂਹੀ, 5 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਵਿਖੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਡਾ. ਅੰਬੇਡਕਰ ਕਮਿਉੂਨਟੀ ਹਾਲ ਦਾ ਨੀਂਹ ਪੱਥਰ ਡਾ.

ਅਜੀਤ ਡੈਸਕ 06-10-2026
ਕੋਟਫ਼ਤੂਹੀ, 5 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਵਿਖੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਡਾ. ਅੰਬੇਡਕਰ ਕਮਿਉੂਨਟੀ ਹਾਲ ਦਾ ਨੀਂਹ ਪੱਥਰ ਡਾ. ਇਸਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਰੱਖਿਆ। ਇਸ ਮੌਕੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਪਿੰਡਾਂ ਵਿਚ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਹੇ ਵਿਕਾਸ ਕੰਮਾਂ ’ਤੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਂਦੇ ਸਮੇਂ ਵਿਚ ਵੀ ਹਲਕੇ ਦੇ ਪਿੰਡਾਂ ਦੇ ਰਹਿੰਦੇ ਵਿਕਾਸ ਵੀ ਜਲਦੀ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਕਮਿਉੂਨਟੀ ਹਾਲ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ, ਜਦਕਿ ਪਹਿਲਾ ਵੀ ਉਨ੍ਹਾਂ ਵਲੋਂ ਇਸ ਹਾਲ ਲਈ 6 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਸ ਮੌਕੇ ਸਰਪੰਚ ਰਵੀ ਰਾਮ, ਪੰਚ ਸੋਹਣ ਲਾਲ, ਪੰਚ ਤਲਵਿੰਦਰਜੀਤ ਕੌਰ, ਕ੍ਰਿਪਾਲ ਸਿੰਘ ਭਗਤੂਪੁਰ, ਅਵਤਾਰ ਸਿੰਘ ਈਸਪੁਰ, ਗੁਰਮੇਲ ਸਿੰਘ ਅਟਵਾਲ, ਕੁਸ਼ਵ ਕਰਨ, ਅੰਮ੍ਰਿਤਪਾਲ ਸਿੰਘ, ਪੰਚ ਗੁਰਮੇਲ ਸਿੰਘ ਕੋਟਫ਼ਤੂਹੀ, ਗੁਰਜੀਤ ਸਿੰਘ ਢਿੱਲੋਂ, ਸੰਮਤੀ ਮੈਂਬਰ ਸੁਖਵਿੰਦਰ ਕੌਰ, ਠੇਕੇਦਾਰ ਰੇਸ਼ਮ ਲਾਲ, ਮੋਹਣ ਲਾਲ ਖੰਨਾ, ਭਾਈ ਸੁਖਵਿੰਦਰ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਲਾਲ ਚੰਦ, ਨਿਰਮਲ ਕੁਮਾਰ, ਕੈਪਟਨ ਸੋਹਣ ਲਾਲ ਖੰਨਾ, ਮੁਕੇਸ਼ ਸੁਨਿਆਰ, ਵਿਕੀ ਸੁਨਿਆਰ, ਡਾ. ਅਸ਼ੋਕ ਕੁਮਾਰ, ਦਵਿੰਦਰ ਕਲੇਰ, ਮੁਖ਼ਤਿਆਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ ਬੱਸੀ ਮਰੂਫ ਸਿਆਲਾਂ ’ਚ ‘ਮੁੱਖ ਮੰਤਰੀ ਪਿੰਡ ਜਿੰਮ’ ਤੇ ਖ਼ੂਨਦਾਨ ਕੈਂਪ ਦਾ ਉਦਘਾਟਨ ਅਗਲੀ ਖ਼ਬਰ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਚ ਬਾਲ ਰੋਗ ਮਾਹਿਰ ਡਾ. ਗੁਣਦੀਪ ਕੌਰ ਦੀ ਹੋਈ ਤਾਇਨਾਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।