08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਆਗਾਮੀ ਚੋਣਾਂ ਦੇ ਮੱਦੇਨਜ਼ਰ ਨੈਕਸਟਜੈਨ ਡਾਇਸ ਵੈੱਬ ਪੋਰਟਲ ਬਾਰੇ ਵਿਭਾਗ ਮੁਖੀਆਂ ਨੂੰ ਦਿੱਤੀ ਟ੍ਰੇਨਿੰਗ

ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੈਸ਼ਨਲ ਇਨਫਰਮੈਟਿਕਸ ਸੈਂਟਰ ਵਲੋਂ ਤਿਆਰ ਕੀਤੇ ਨੈਕਸਟਜੈਨ ਡਾਇਸ ਪੋਰਟਲ ਬਾਰੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਵਿਸਥਾਰਪੂਰਵਕ ਟ੍ਰੇਨਿੰਗ ਦਿੰਦਿਆਂ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਜ਼ਿਲ੍ਹੇ ਦੇ ਸੰਬੰਧਿਤ ਵਿਭਾਗਾਂ ਨੂੰ 21 ਅਕਤੂਬਰ ਤੱਕ ਸਟਾਫ਼ ਦੇ ਵੇਰਵੇ ਅੱਪਲੋਡ ਕਰਨ ਲਈ ਕਿਹਾ ਗਿਆ। ਟ੍ਰੇਨਿੰਗ ਦੌਰਾਨ ਮਾਹਿਰਾਂ ਵਲੋਂ ਨੈਕਸਟਜੈਨ ਡਾਇਸ ਵੈੱਬ ਪੋਰਟਲ, ਜੋ ਐਨ.

ਅਜੀਤ ਡੈਸਕ 06-10-2026
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੈਸ਼ਨਲ ਇਨਫਰਮੈਟਿਕਸ ਸੈਂਟਰ ਵਲੋਂ ਤਿਆਰ ਕੀਤੇ ਨੈਕਸਟਜੈਨ ਡਾਇਸ ਪੋਰਟਲ ਬਾਰੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਵਿਸਥਾਰਪੂਰਵਕ ਟ੍ਰੇਨਿੰਗ ਦਿੰਦਿਆਂ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਜ਼ਿਲ੍ਹੇ ਦੇ ਸੰਬੰਧਿਤ ਵਿਭਾਗਾਂ ਨੂੰ 21 ਅਕਤੂਬਰ ਤੱਕ ਸਟਾਫ਼ ਦੇ ਵੇਰਵੇ ਅੱਪਲੋਡ ਕਰਨ ਲਈ ਕਿਹਾ ਗਿਆ। ਟ੍ਰੇਨਿੰਗ ਦੌਰਾਨ ਮਾਹਿਰਾਂ ਵਲੋਂ ਨੈਕਸਟਜੈਨ ਡਾਇਸ ਵੈੱਬ ਪੋਰਟਲ, ਜੋ ਐਨ. ਆਈ. ਸੀ. ਵਲੋਂ ਤਿਆਰ ਕੀਤਾ ਗਿਆ ਹੈ, ਰਾਹੀਂ ਚੋਣ ਅਮਲੇ ਦਾ ਡਾਟਾ ਅੱਪਲੋਡ ਕਰਨ ਬਾਰੇ ਤਕਨੀਕ ਨੂੰ ਵਿਸਥਾਰਪੂਰਵਕ ਸਾਂਝਾ ਕੀਤਾ। ਜ਼ਿਲ੍ਹਾ ਇਨਫਰਮੈਟਿਕਸ ਅਫ਼ਸਰ ਰਿੰਕੀ ਤੇ ਚੋਣ ਤਹਿਸੀਲਦਾਰ ਰਮਨਦੀਪ ਕੌਰ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਪੋਰਟਲ ’ਤੇ ਡਾਟਾ ਦਰਜ ਕਰਨ ਉਪਰੰਤ ਚੋਣ ਅਮਲੇ ਦੀ ਰੈਂਡੇਮਾਈਜੇਸ਼ਨ ਪੋਰਟਲ ਰਾਹੀਂ ਹੋਵੇਗੀ ਅਤੇ ਚੋਣ ਅਮਲੇ ਨੂੰ ਰਿਹਰਸਲਾਂ, ਟ੍ਰੇਨਿੰਗਾਂ ਤੇ ਚੋਣ ਡਿਊਟੀ ਬਾਰੇ ਸਮੇਂ-ਸਮੇਂ ਸਿਰ ਜਾਣੂ ਕਰਵਾਇਆ ਜਾਵੇਗਾ। ਚੋਣ ਤਹਿਸੀਲਦਾਰ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਐਨ. ਆਈ. ਸੀ. ਨੂੰ ਪੋਰਟਲ ਰਾਹੀਂ ਸਮੁੱਚਾ ਡਾਟਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਚੋਣ ਅਮਲੇ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਸਮੇਂ-ਸਮੇਂ ਸਿਰ ਸੁਚੱਜੇ ਢੰਗ ਨਾਲ ਅਮਲੀਜਾਮਾ ਪਹਿਨਾਇਆ ਜਾ ਸਕੇ। ਰਮਨਦੀਪ ਕੌਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਐਨ. ਆਈ. ਸੀ. ਦੇ ਪੋਰਟਲ ’ਤੇ ਨਿਰਧਾਰਿਤ 21 ਅਕਤੂਬਰ ਤੱਕ ਆਪਣੇ ਸਟਾਫ਼ ਦੇ ਵੇਰਵੇ ਅੱਪਲੋਡ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਪਿਛਲੀ ਖ਼ਬਰ ਕੁੱਟਮਾਰ ਕਰਨ ’ਤੇ 3 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਰੂਸ ’ਚ ਲਾਪਤਾ ਅਜੇਪਾਲ ਸਿੰਘ ਦੀ ਵਾਪਸੀ ਸੰਬੰਧੀ ਖੰਨਾ ਨੂੰ ਲਗਾਈ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।