02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਵਰਗਧਾਮ ਦਸੂਹਾ ਵਿਖੇ ਲੋਕਾਂ ਦੀ ਸਹੂਲਤ ਲਈ ਲਗਾਏ ਬੈਂਚ

ਦਸੂਹਾ, 1 ਨਵੰਬਰ (ਕੌਸ਼ਲ)- ਸਵਰਗਧਾਮ ਦਸੂਹਾ ਵਿਖੇ ਆਉਣ ਵਾਲੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧਕ ਕਮੇਟੀ ਵੱਲੋਂ 14 ਆਧੁਨਿਕ ਕਾਸਟ ਆਇਰਨ ਬੈਂਚ ਲਗਾਏ ਗਏ ਹਨ। ਇਸ ਨਾਲ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ, ਔਰਤਾਂ ਅਤੇ ਅੰਤਿਮ ਸੰਸਕਾਰ ਲਈ ਆਉਣ ਵਾਲੇ ਪਰਿਵਾਰਾਂ ਨੂੰ ਸਹੂਲਤ ਮਿਲੇਗੀ।

ਅਜੀਤ ਡੈਸਕ 02-11-2026
ਦਸੂਹਾ, 1 ਨਵੰਬਰ (ਕੌਸ਼ਲ)- ਸਵਰਗਧਾਮ ਦਸੂਹਾ ਵਿਖੇ ਆਉਣ ਵਾਲੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧਕ ਕਮੇਟੀ ਵੱਲੋਂ 14 ਆਧੁਨਿਕ ਕਾਸਟ ਆਇਰਨ ਬੈਂਚ ਲਗਾਏ ਗਏ ਹਨ। ਇਸ ਨਾਲ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ, ਔਰਤਾਂ ਅਤੇ ਅੰਤਿਮ ਸੰਸਕਾਰ ਲਈ ਆਉਣ ਵਾਲੇ ਪਰਿਵਾਰਾਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਸਵਰਗਧਾਮ ਦੇ ਮੈਨੇਜਰ ਐਡਵੋਕੇਟ ਪੁਨੀਤ ਬੱਸੀ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਦੁਖੀ ਪਰਿਵਾਰਾਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਸਵਰਗਧਾਮ ਵਿਖੇ ਮੁਫ਼ਤ ਮ੍ਰਿਤਕ ਦੇਹ ਵੈਨ ਸੇਵਾ ਅਤੇ ਮੁਫ਼ਤ ਮੈਡੀਕਲ ਕੈਂਪ ਸ਼ੁਰੂ ਕਰਨ ਦੀ ਯੋਜਨਾ ਵੀ ਅੰਤਿਮ ਪੜਾਅ ਵਿਚ ਹੈ, ਜੋ ਜਲਦ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਪ੍ਰਧਾਨ ਓਮਕਾਰ ਨਾਥ ਰਲਹਨ ਨੇ ਦੱਸਿਆ ਕਿ ਸਮੁੱਚਾ ਵਿਕਾਸ ਐਡਵੋਕੇਟ ਵਿਜੇ ਕੁਮਾਰ ਬੱਸੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਲਾਕਾ ਵਾਸੀਆਂ, ਸਮਾਜ ਸੇਵੀਆਂ ਅਤੇ ਦਾਨੀ ਸੱਜਣਾਂ ਨੂੰ ਵਿਕਾਸ ਕਾਰਜਾਂ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ । ਇਸ ਮੌਕੇ ਰਿਟਾਇਰਡ ਪ੍ਰਿੰਸੀਪਲ ਸੁਤੰਤਰ ਕੁਮਾਰ ਚੋਪੜਾ, ਡਾਕਟਰ ਕਪਿਲ ਡੋਗਰਾ ਡਿਪਟੀ ਡਾਇਰੈਕਟਰ ਡੈਂਟਲ, ਆਚਾਰਿਆ ਸੰਜੇ ਅਤੇ ਬਾਬਾ ਕਸ਼ਮੀਰਾ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਮੰਗਾਂ ਸੰਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ 14 ਨੂੰ ਅਗਲੀ ਖ਼ਬਰ ਸਰਕਾਰ ਦੀ ਨਾਕਾਮੀ ਦੇ ਚੱਲਦਿਆਂ ਸੂਬੇ ’ਚ ਅਰਾਜਕਤਾ ਦਾ ਮਾਹੌਲ- ਸਾਂਪਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।