05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਲਿੰਕ ਸੜਕਾਂ ਤੋਂ ਬਰਮ ਗ਼ਾਇਬ, ਵਿਭਾਗ ਸੁੱਤਾ ਕੁੰਭਕਰਨੀ ਨੀਂਦ

ਨੰਗਲ ਬਿਹਾਲਾਂ, 4 ਅਕਤੂਬਰ (ਵਿਨੋਦ ਮਹਾਜਨ)- ਲਿੰਕ ਸੜਕਾਂ ’ਤੇ ਸਥਿਤ ਪਿੰਡਾਂ ਵਿਚੋਂ ਆਮ ਆਵਾਜਾਈ ਦਾ ਗੁਜ਼ਰਨਾ ਦਿਨੋਂ ਦਿਨ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਪਿੰਡਾਂ ਵਿਚ ਲਿੰਕ ਸੜਕਾਂ ਤੇ ਬਣਿਆਂ ਆਲੀਸ਼ਾਨ ਇਮਾਰਤ ਦੇ ਮਾਲਕਾਂ ਵਲੋਂ ਆਪਣੀਆਂ ਇਮਾਰਤਾਂ ਅੱਗੇ ਵੱਡੇ-ਵੱਡੇ ਥੱੜੇ ਜਾਂ ਪੌੜੀਆਂ ਦਾ ਨਿਰਮਾਣ ਕੀਤਾ ਜਾਣਾ ਹੈ।

ਮੁਕੇਰੀਆਂ ਤੋਂ ਸੀਪਰੀਆਂ ਜਾਂਦੀ ਲਿੰਕ ਸੜਕ ਤੇ ਕਿਨਾਰਿਆਂ ਨਾਲ ਬਰਮ ਨਾ ਹੋਣ ਅਤੇ ਸੜਕ ਤੋਂ ਕਈ ਫੁੱਟ ਨੀਵੇਂ ਡੂੰਘੇ ਖੇਤਾਂ ਦਾ ਦ੍ਰਿਸ਼। ਤਸਵੀਰ : ਵਿਨੋਦ ਮਹਾਜਨ 05-10-2026
ਨੰਗਲ ਬਿਹਾਲਾਂ, 4 ਅਕਤੂਬਰ (ਵਿਨੋਦ ਮਹਾਜਨ)- ਲਿੰਕ ਸੜਕਾਂ ’ਤੇ ਸਥਿਤ ਪਿੰਡਾਂ ਵਿਚੋਂ ਆਮ ਆਵਾਜਾਈ ਦਾ ਗੁਜ਼ਰਨਾ ਦਿਨੋਂ ਦਿਨ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਪਿੰਡਾਂ ਵਿਚ ਲਿੰਕ ਸੜਕਾਂ ਤੇ ਬਣਿਆਂ ਆਲੀਸ਼ਾਨ ਇਮਾਰਤ ਦੇ ਮਾਲਕਾਂ ਵਲੋਂ ਆਪਣੀਆਂ ਇਮਾਰਤਾਂ ਅੱਗੇ ਵੱਡੇ-ਵੱਡੇ ਥੱੜੇ ਜਾਂ ਪੌੜੀਆਂ ਦਾ ਨਿਰਮਾਣ ਕੀਤਾ ਜਾਣਾ ਹੈ। ਸੜਕ ਦੇ ਦੋਵੇਂ ਪਾਸੇ ਇਮਾਰਤਾਂ ਅੱਗੇ ਬਣੇ ਇਹ ਥੱੜੇ ਉੱਥੋਂ ਲੰਘਣ ਵਾਲੇ ਰਾਹ ਨੂੰ ਛੋਟਾ ਕਰਦੇ ਜਾ ਰਹੇ ਹਨ। ਇਸੇ ਤਰ੍ਹਾਂ ਖੇਤਾਂ ਨਾਲ ਲਗਦੀਆਂ ਸੜਕਾਂ ਦੇ ਵਰਮ ਦਿਨੋਂ ਦਿਨ ਗ਼ਾਇਬ ਹੁੰਦੇ ਜਾ ਰਹੇ ਹਨ। ਪਿਛਲੇ ਦਿਨੀਂ ਸਰਕਾਰ ਵੱਲੋਂ ਪੁਰਾਣੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਦਾ ਨਿਰਮਾਣ ਵੱਡੇ ਪੱਧਰ ’ਤੇ ਜਾਰੀ ਹੈ। ਕਈ ਜਗ੍ਹਾ ਸੜਕਾਂ ਨੂੰ ਬਣਾਉਣ ਵਾਲੇ ਠੇਕੇਦਾਰਾਂ ਵਲੋਂ ਉਨ੍ਹਾਂ ਨੂੰ ਬਣਾਉਣ ਲਈ ਮਿਲੀ ਸੜਕਾਂ ਦੀ ਚੌੜਾਈ ਨੂੰ ਪੁਰੀ ਦੀ ਪੁਰੀ ਲੁੱਕ ਪਾ ਕੇ ਬਣਾ ਦਿੱਤਾ ਗਿਆ ਹੈ ਕਿਉਂਕਿ ਉਸ ਜਗ੍ਹਾ ਸੜਕ ਦੇ ਦੋਵੇਂ ਪਾਸੇ ਵਰਮ ਹੀ ਨਹੀਂ ਹਨ। ਜਿੱਥੇ ਆਏ ਦਿਨੀਂ ਹਾਦਸੇ ਹੁੰਦੇ ਰਹਿੰਦੇ ਹਨ। ਸੜਕਾਂ ਨਾਲ ਵਰਮਾ ਦੀ ਜਗ੍ਹਾ ਯਕੀਨੀ ਬਣਾਉਣਾ ਸਬੰਧਿਤ ਵਿਭਾਗਾਂ ਦਾ ਕੰਮ ਹੈ। ਸੜਕਾਂ ਦੇ ਕਿਨਾਰਿਆਂ ਤੇ ਵਰਮਾ ਦਾ ਨਾ ਹੋਣਾ ਦੁਰਘਟਨਾਵਾਂ ਦਾ ਖ਼ਤਰਾ ਪੈਦਾ ਕਰਦਾ ਹੈ। ਕਈ ਜਗ੍ਹਾ ਖੇਤ ਸੜਕ ਤੋਂ ਕਈ ਫੁੱਟ ਨੀਵੇਂ (ਡੁੰਗੇ) ਹਨ। ਲੋਕਾਂ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਵਲੋਂ ਸ਼ਾਹਿਦ ਹੀ ਅੱਜ ਤੱਕ ਕਿਸੇ ਖੇਤ ਮਾਲਕ ਨੂੰ ਵਰਮਾ ਨੂੰ ਖੇਤ ਵਿਚ ਮਿਲਾਉਣ ਲਈ ਨੋਟਿਸ ਜਾਰੀ ਕੀਤਾ ਹੋਵੇ ਜਾਂ ਮੌਕੇ ਤੇ ਪਹੁੰਚ ਕੇ ਖੇਤਾਂ ਨਾਲ ਲਗਦੀਆਂ ਸੜਕਾਂ ਦੇ ਵਰਮ ਪੁਰੇ ਕਰਵਾਉਣ ਲਈ ਕਾਰਵਾਈ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਵਿਭਾਗਾਂ ਦੀ ਇਹ ਕੁੰਭਕਰਨੀ ਨੀਂਦ ਕਿਸੇ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕਰਕੇ ਇਸ ਸਮੱਸਿਆ ਦਾ ਹੱਲ ਯਕੀਨੀ ਬਣਾਇਆ ਜਾਵੇ।
ਪਿਛਲੀ ਖ਼ਬਰ ਹਰਿਆਣਾ ਮੰਡੀ ’ਚ ਝੋਨੇ ਦੀ ਖ਼ਰੀਦ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਵਲੋਂ ਜਾਇਜ਼ਾ ਅਗਲੀ ਖ਼ਬਰ ਕਣਕ ਦੇ ਭਾਅ ’ਚ ਕੀਤਾ ਗਿਆ 25 ਰੁਪਏ ਦਾ ਨਿਗੂਣਾ ਵਾਧਾ ਕਿਸਾਨਾਂ ਨੇ ਕੀਤਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।