ਜਦੋਂ ਨੁਕਸਾਨੇ ਵਾਹਨ ’ਚੋਂ 20 ਬੋਰੀਆਂ ਮਟਰਾਂ ਦੀਆਂ ਤੇ ਬੈਟਰੀ ਚੋਰੀ ਕਰ ਕੇ ਲੈ ਗਏ ਚੋਰ
ਕੋਟਫ਼ਤੂਹੀ, 13 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਸ਼ਾਮ ਮੁੱਖ ਸੜਕ ਉੱਪਰ ਪਿੰਡ ਕੋਟਲਾ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਮੰਡੀ ਨੂੰ ਮਟਰ ਲੈ ਕੇ ਜਾ ਰਹੇ ਇਕ ਛੋਟੇ ਹਾਥੀ ਵਿਚ ਪਰਾਲੀ ਦੀਆਂ ਗੱਠਾਂ ਲੱਦੀਆਂ ਵਾਲੇ ਟਰੈਕਟਰ-ਟਰਾਲੀ ਨਾਲ ਟੱਕਰ ’ਚ ਗੱਡੀ ਚਾਲਕ ਤੇ ਉਸ ਨਾਲ ਬੈਠੇ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਇਸ ਐਕਸੀਡੈਂਟ ਤੋਂ ਬਾਅਦ ਇਸ ਗੱਡੀ ਵਿਚ ਲੱਦੀਆਂ 20 ਮਟਰਾਂ ਦੀਆਂ ਬੋਰੀਆਂ ਤੇ ਗੱਡੀ ਦੀ ਬੈਟਰੀ ਚੋਰ ਚੋਰੀ ਕਰ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਕੱਦ ਤੋਂ ਇਕ ਛੋਟਾ ਹਾਥੀ ਨੰਬਰ ਪੀ.
ਕ
ਕੋਟਲਾ ਦੇ ਕਰੀਬ ਹਾਦਸੇ ’ਚ ਨੁਕਸਾਨਿਆ ਗਿਆ ਛੋਟਾ ਹਾਥੀ। (ਸੱਜੇ ) ਹਸਪਤਾਲ ’ਚ ਜੇਰੇ ਇਲਾਜ ਜ਼ਖਮੀ। ਤਸਵੀਰਾਂ : ਅਵਤਾਰ ਸਿੰਘ ਅਟਵਾਲ
14-11-2026
ਕੋਟਫ਼ਤੂਹੀ, 13 ਨਵੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਸ਼ਾਮ ਮੁੱਖ ਸੜਕ ਉੱਪਰ ਪਿੰਡ ਕੋਟਲਾ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਮੰਡੀ ਨੂੰ ਮਟਰ ਲੈ ਕੇ ਜਾ ਰਹੇ ਇਕ ਛੋਟੇ ਹਾਥੀ ਵਿਚ ਪਰਾਲੀ ਦੀਆਂ ਗੱਠਾਂ ਲੱਦੀਆਂ ਵਾਲੇ ਟਰੈਕਟਰ-ਟਰਾਲੀ ਨਾਲ ਟੱਕਰ ’ਚ ਗੱਡੀ ਚਾਲਕ ਤੇ ਉਸ ਨਾਲ ਬੈਠੇ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਇਸ ਐਕਸੀਡੈਂਟ ਤੋਂ ਬਾਅਦ ਇਸ ਗੱਡੀ ਵਿਚ ਲੱਦੀਆਂ 20 ਮਟਰਾਂ ਦੀਆਂ ਬੋਰੀਆਂ ਤੇ ਗੱਡੀ ਦੀ ਬੈਟਰੀ ਚੋਰ ਚੋਰੀ ਕਰ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਕੱਦ ਤੋਂ ਇਕ ਛੋਟਾ ਹਾਥੀ ਨੰਬਰ ਪੀ. ਬੀ. 32 ਪੀ. 3973 ਜਿਸ ਨੂੰ ਚਾਲਕ ਰੇਸ਼ਮ ਸਿੰਘ ਚਲਾ ਰਿਹਾ ਸੀ, ਉਸ ਨਾਲ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਆਪਣੀਆਂ 20 ਮਟਰਾਂ ਦੀਆਂ ਬੋਰੀਆਂ ਲੱਦ ਕੇ ਕੋਟ ਫ਼ਤੂਹੀ ਵੱਲ ਦੀ ਬੰਗਾ ਮੰਡੀ ਵੱਲ ਨੂੰ ਦੇਰ ਸ਼ਾਮ ਜਾ ਰਹੇ ਸਨ, ਜਦੋਂ ਉਹ ਮੁੱਖ ਸੜਕ ਉੱਪਰ ਪਿੰਡ ਕੋਟਲਾ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਗਏ ਤਾਂ ਅੱਗਿਓਂ ਆ ਰਹੇ ਇਕ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲੀ ਦੀ ਟੱਕਰ ਨਾਲ ਛੋਟਾ ਹਾਥੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਨਾਲ ਛੋਟੇ ਹਾਥੀ ਦੇ ਚਾਲਕ ਦੀਆਂ ਛਾਤੀ ਦੀਆਂ ਹੱਡੀਆਂ ਟੁੱਟਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਉਸ ਦੇ ਸਾਥੀ ਦੇ ਨੱਕ ਦੀ ਹੱਥੀ ਤੇ ਹੋਰ ਸੱਟਾਂ ਨਾਲ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਘਟਨਾ ਸਥਾਨ ਤੋਂ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਸਥਾਨ ਕੋਲੋਂ ਲੰਘਦੇ ਬਸਪਾ ਆਗੂ ਅਵਤਾਰ ਸਿੰਘ ਕਰੀਮਪੁਰੀ ਤੇ ਇਕ ਕੋਟ ਫ਼ਤੂਹੀ ਫਾਇਨਸ ਦਾ ਕੰਮ ਕਰਨ ਵਾਲੇ ਜ਼ਖਮੀਆਂ ਨੂੰ ਢਹਾ ਹਸਪਤਾਲ ਵਿਖੇ ਦਾਖਲ ਕਰਵਾਇਆ ।