14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਵੈਭਵ ਸੂਰਿਆਵੰਸ਼ੀ ਪੁਰਸ਼ ਟੀ-20 ਕ੍ਰਿਕਟ ਦੇ ਸਭ ਤੋਂ ਘੱਟ ਉਮਰ ਦੇ ਬਣੇ ਕਪਤਾਨ

ਇੰਦੌਰ (ਮੱਧ ਪ੍ਰਦੇਸ਼), 14 ਨਵੰਬਰ (ਏਜੰਸੀ)-ਉਭਰਦੇ ਹੋਏ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੇ 15 ਸਾਲ ਦੀ ਉਮਰ ਵਿਚ ਪੁਰਸ਼ਾਂ ਦੇ ਟੀ-20 ਕ੍ਰਿਕਟ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਕਪਤਾਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਚੱਲ ਰਹੀ ਸਈਅਦ ਮੁਸ਼ਤਾਕ ਅਲੀ ਟਰਾਫੀ 2026 ਵਿਚ ਬਿਹਾਰ ਦੀ ਟੀਮ ਦੀ ਅਗਵਾਈ ਸੌਂਪੀ...

ਅਜੀਤ ਡੈਸਕ 14-11-2026

ਇੰਦੌਰ (ਮੱਧ ਪ੍ਰਦੇਸ਼), 14 ਨਵੰਬਰ (ਏਜੰਸੀ)-ਉਭਰਦੇ ਹੋਏ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੇ 15 ਸਾਲ ਦੀ ਉਮਰ ਵਿਚ ਪੁਰਸ਼ਾਂ ਦੇ ਟੀ-20 ਕ੍ਰਿਕਟ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਕਪਤਾਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਚੱਲ ਰਹੀ ਸਈਅਦ ਮੁਸ਼ਤਾਕ ਅਲੀ ਟਰਾਫੀ 2026 ਵਿਚ ਬਿਹਾਰ ਦੀ ਟੀਮ ਦੀ ਅਗਵਾਈ ਸੌਂਪੀ ਗਈ ਹੈ। ਸੂਰਿਆਵੰਸ਼ੀ ਨੇ ਸਨਿਚਰਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਸੌਰਾਸ਼ਟਰ ਖ਼ਿਲਾਫ਼ ਐਲੀਟ ਗਰੁੱਪ-ਬੀ ਦੇ ਮੁਕਾਬਲੇ ’ਚ ਬਿਹਾਰ ਦੀ ਕਪਤਾਨੀ ਕੀਤੀ।

ਇਸ ਨਿਯੁਕਤੀ ਦੇ ਨਾਲ ਹੀ ਵੈਭਵ ਨੇ ਕਈ ਨੌਜਵਾਨ ਕਪਤਾਨਾਂ ਨੂੰ ਵੱਡੇ ਫ਼ਰਕ ਨਾਲ ਪਛਾੜਦਿਆਂ ਇਹ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਹੁਣ ਇਸ ਸੂਚੀ ਵਿਚ ਕ੍ਰੋਏਸ਼ੀਆ ਦਾ ਜ਼ੈਕ ਵੁਕੁਸਿਕ ਦੂਜੇ ਸਥਾਨ ’ਤੇ ਖਿਸਕ ਗਿਆ ਹੈ, ਜਿਸ ਨੇ 7 ਅਗਸਤ 2025 ਨੂੰ ਸਾਈਪ੍ਰਸ ਖ਼ਿਲਾਫ਼ 17 ਸਾਲ ਅਤੇ 311 ਦਿਨਾਂ ਦੀ ਉਮਰ ਵਿਚ ਆਪਣੀ ਕੌਮੀ ਟੀਮ ਦੀ ਕਪਤਾਨੀ ਕੀਤੀ ਸੀ।

ਇਸ ਸੂਚੀ ’ਚ ਤੈਮੂਰ ਅਲੀ ਵੀ ਸ਼ਾਮਿਲ ਹੈ, ਜਿਸ ਨੇ 2009 ਵਿਚ ਪਾਕਿਸਤਾਨ ਦੇ ਘਰੇਲੂ ਟੀ-20 ਮੁਕਾਬਲੇ ਵਿਚ ਕਵੇਟਾ ਬੀਅਰਜ਼ ਲਈ 17 ਸਾਲ ਅਤੇ 358 ਦਿਨਾਂ ਦੀ ਉਮਰ ਵਿਚ ਕਪਤਾਨੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਵੁਕੁਸਿਕ ਅਤੇ ਲਕਸ਼ ਬਰਕਾਨੀਆ ਨੇ ਕੌਮਾਂਤਰੀ ਕ੍ਰਿਕਟ ਰਾਹੀਂ ਇਸ ਸੂਚੀ ਵਿਚ ਥਾਂ ਬਣਾਈ, ਜਦਕਿ ਨੋਮਾਨ ਅਮਜਦ ਨੇ ਜੁਲਾਈ 2022 ਵਿਚ ਚੈੱਕ ਗਣਰਾਜ ਖ਼ਿਲਾਫ਼ ਫਰਾਂਸ ਦੀ ਅਗਵਾਈ ਕੀਤੀ ਸੀ।

ਅਗਲੀ ਖ਼ਬਰ ਬ੍ਰਿਟਿਸ਼ ਏਅਰਵੇਜ਼ ਵਲੋਂ ਸਟੈਨਸਟੈੱਡ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਬੰਦ ਕਰਨ ਦਾ ਫ਼ੈਸਲਾ