ਸਾਲਾਨਾ ਸਮਾਗਮ ਦੌਰਾਨ ਤੀਸਰੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ
ਟਾਂਡਾ ਉੜਮੁੜ, 25 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਆਸ਼ਰਮ ਸੰਤ ਬਾਬਾ ਭਗਤ ਸਿੰਘ ਪਿੰਡ ਮੂਨਕ ਖ਼ੁਰਦ ਵਿਖੇ ਚੱਲ ਰਹੇ ਸਮਾਗਮ ਦੌਰਾਨ ਤੀਸਰੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਉਪਰੰਤ ਚੌਥੀ ਤੇ ਅੰਤਿਮ ਲੜੀ ਦੇ 16 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। 23 ਸਤੰਬਰ ਤੋਂ ਆਰੰਭ ਕੀਤੀ ਗਈ ਤੀਸਰੀ ਲੜੀ ਦੇ ਭੋਗ ਉਪਰੰਤ ਸਮਾਗਮ ਦੌਰਾਨ ਬਾਬਾ ਸਰੂਪ ਸਿੰਘ ਸਮੂਹ ਸੰਗਤਾਂ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ।
ਟਾਂਡਾ ਉੜਮੁੜ, 25 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਆਸ਼ਰਮ ਸੰਤ ਬਾਬਾ ਭਗਤ ਸਿੰਘ ਪਿੰਡ ਮੂਨਕ ਖ਼ੁਰਦ ਵਿਖੇ ਚੱਲ ਰਹੇ ਸਮਾਗਮ ਦੌਰਾਨ ਤੀਸਰੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਉਪਰੰਤ ਚੌਥੀ ਤੇ ਅੰਤਿਮ ਲੜੀ ਦੇ 16 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। 23 ਸਤੰਬਰ ਤੋਂ ਆਰੰਭ ਕੀਤੀ ਗਈ ਤੀਸਰੀ ਲੜੀ ਦੇ ਭੋਗ ਉਪਰੰਤ ਸਮਾਗਮ ਦੌਰਾਨ ਬਾਬਾ ਸਰੂਪ ਸਿੰਘ ਸਮੂਹ ਸੰਗਤਾਂ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਇਸ ਮੌਕੇ ਬਾਬਾ ਸਰੂਪ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਸੰਪੂਰਨਤਾਈ ਸਬੰਧੀ ਦਿਨ ਦੇ ਸਮਾਗਮ 27 ਸਤੰਬਰ ਨੂੰ ਆਯੋਜਿਤ ਕੀਤੇ ਜਾਣਗੇ, ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਜਾਣਗੇ ਤੇ ਸੰਤ ਮਹਾਂਪੁਰਸ਼ ਤੇ ਕੀਰਤਨੀ ਜਥੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਮਨੀ, ਭਾਈ ਜਸ਼ਨਪ੍ਰੀਤ ਕੈਨੇਡਾ, ਭਾਈ ਸ਼ਮਸ਼ੇਰ ਸਿੰਘ ਚੰਡੀਗੜ੍ਹ, ਹੈੱਡ ਗ੍ਰੰਥੀ ਭਾਈ ਹਰਮਨ ਸਿੰਘ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ। ਇਸ ਮੌਕੇ ਭਾਈ ਸੁਰਿੰਦਰ ਸਿੰਘ ਖ਼ਾਲਸਾ, ਦਰਸ਼ਨ ਸਿੰਘ, ਸਰਬਜੀਤ ਸਿੰਘ ਮੋਮੀ, ਸੁਖਵਿੰਦਰ ਸਿੰਘ ਜੌਹਲ, ਸੁਰਜੀਤ ਸਿੰਘ ਭੱਟੀਆਂ, ਸਰਵਣ ਸਿੰਘ ਗੜ੍ਹਦੀਵਾਲ, ਭਾਈ ਸੁਰਿੰਦਰ ਸਿੰਘ, ਬਰਿੰਦਰ ਸਿੰਘ, ਸਰਪੰਚ ਮਨਪ੍ਰੀਤ ਕੌਰ, ਸੁਰਜੀਤ ਸਿੰਘ, ਮਾਸਟਰ ਰਾਜਾ ਸਿੰਘ, ਸਰਪੰਚ ਮਨਵੀਰ ਸਿੰਘ, ਮਨਦੀਪ ਸਿੰਘ ਸ਼ਾਹਪੁਰ, ਪਰਮਜੀਤ ਸਿੰਘ ਖ਼ਾਲਸਾ, ਸਾਬਕਾ ਸਰਪੰਚ ਸ਼ਾਮ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।