12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜਨਗਣਨਾ-2027 ਤਹਿਤ 16 ਤੋਂ 30 ਤੱਕ ਖ਼ੁਦ ਦਰਜ ਕੀਤੇ ਜਾ ਸਕਣਗੇ ਵੇਰਵੇ-ਗੁਰਕੰਵਲ ਸਿੰਘ

ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਸੂਬੇ ਵਿਚ ਜਨਗਨਣਾ-2027 ਦੀ ਚੱਲ ਰਹੀ ਪ੍ਰਕਿਰਿਆ ਤਹਿਤ ਦੂਜੇ ਪੜਾਅ ਹੇਠ ਆਬਾਦੀ ਦੀ ਗਿਣਤੀ 1 ਦਸੰਬਰ 2026 ਤੋਂ 4 ਜਨਵਰੀ 2027 ਹੋਵੇਗੀ ਅਤੇ 16 ਤੋਂ 30 ਨਵੰਬਰ 2026 ਤੱਕ ਆਪਣੇ ਵੇਰਵੇ ਖ਼ੁਦ ਦਰਜ ਕੀਤੇ ਜਾ ਸਕਣਗੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਜਨਗਣਨਾ-2027 ਲਈ ਜ਼ਿਲ੍ਹੇ ’ਚ ਨਿਯੁਕਤ ਨੋਡਲ ਪ੍ਰਚਾਰ-ਪ੍ਰਸਾਰ ਅਧਿਕਾਰੀ ਗੁਰਕੰਵਲ ਸਿੰਘ ਅੰਡਰ ਟ੍ਰੇਨਿੰਗ ਆਈ.

ਅਜੀਤ ਡੈਸਕ 12-11-2026
ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਸੂਬੇ ਵਿਚ ਜਨਗਨਣਾ-2027 ਦੀ ਚੱਲ ਰਹੀ ਪ੍ਰਕਿਰਿਆ ਤਹਿਤ ਦੂਜੇ ਪੜਾਅ ਹੇਠ ਆਬਾਦੀ ਦੀ ਗਿਣਤੀ 1 ਦਸੰਬਰ 2026 ਤੋਂ 4 ਜਨਵਰੀ 2027 ਹੋਵੇਗੀ ਅਤੇ 16 ਤੋਂ 30 ਨਵੰਬਰ 2026 ਤੱਕ ਆਪਣੇ ਵੇਰਵੇ ਖ਼ੁਦ ਦਰਜ ਕੀਤੇ ਜਾ ਸਕਣਗੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਜਨਗਣਨਾ-2027 ਲਈ ਜ਼ਿਲ੍ਹੇ ’ਚ ਨਿਯੁਕਤ ਨੋਡਲ ਪ੍ਰਚਾਰ-ਪ੍ਰਸਾਰ ਅਧਿਕਾਰੀ ਗੁਰਕੰਵਲ ਸਿੰਘ ਅੰਡਰ ਟ੍ਰੇਨਿੰਗ ਆਈ.ਏ.ਐਸ. ਨੇ ਇੱਥੇ ਆਪਣੇ ਵੇਰਵੇ ਆਪ ਦਰਜ ਕਰਵਾਉਣ ਲਈ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੈੱਲਫ਼ ਇਨੂਮੀਰੇਸ਼ਨ (ਸਵੈ-ਵੇਰਵੇ ਦਰਜ ਕਰਵਾਉਣਾ) ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀ ਆਪਣੇ ਅਧੀਨ ਆਉਂਦੇ ਖੇਤਰਾਂ ਅਤੇ ਵਿਭਾਗਾਂ ਵਿਚ 16 ਤੋਂ 30 ਨਵੰਬਰ 2026 ਤੱਕ ਵੱਧ ਤੋਂ ਵੱਧ ਸੈੱਲਫ਼ ਇਨੂਮੀਰੇਸ਼ਨ ਕਰਵਾਉਣ ਤਾਂ ਜੋ ਜ਼ਿਲ੍ਹੇ ਵਿਚ ਜਨਗਣਨਾ ਦਾ ਕਾਰਜ ਸੁਚੱਜੇ ਅਤੇ ਸਮਾਂਬੱਧ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ 16 ਨਵੰਬਰ ਤੋਂ ਆਨਲਾਈਨ ਵੇਰਵੇ ਦਰਜ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਜਨਗਣਨਾ 2027 ਦੇ ਦੂਜੇ ਪੜਾਅ ਵਧੀਆ ਢੰਗ ਨਾਲ ਮੁਕੰਮਲ ਕਰਨ ਲਈ ਜ਼ਿਲ੍ਹੇ ਵਿਚ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਜ਼ਿਲ੍ਹੇ ਵਿਚ ਨਗਰ ਨਿਗਮ, ਤਹਿਸੀਲਾਂ ਅਤੇ ਨਗਰ ਕੌਂਸਲਾਂ ਵਿਖੇ ਵੱਖ-ਵੱਖ ਬੈਂਚਾਂ ਰਾਹੀਂ ਸਿਖਲਾਈ ਪ੍ਰੋਗਰਾਮ ਕਰਵਾਏ ਗਏ ਹਨ, ਤਾਂ ਜੋ ਇਸ ਮਹੱਤਵਪੂਰਨ ਕੰਮ ਲਈ ਤਾਇਨਾਤ ਸਾਰੇ ਕਰਮਚਾਰੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਰਪਣ ਭਾਵਨਾ ਨਾਲ ਪੂਰਾ ਕਰ ਸਕਣ। ਅੰਡਰ ਟਰੇਨਿੰਗ ਆਈ.ਏ.ਐਸ. ਅਧਿਕਾਰੀ ਗੁਰਕੰਵਲ ਸਿੰਘ ਨੇ ਕਿਹਾ ਕਿ ਜਨਗਣਨਾ ਦੀ ਪ੍ਰਕਿਰਿਆ ਦੌਰਾਨ ਸਹੀ ਤੇ ਦਰੁਸਤ ਵੇਰਵੇ ਦਿੱਤੇ ਜਾਣ ਤਾਂ ਜੋ ਇਸ ਅਹਿਮ ਕਾਰਜ ਨੂੰ ਸਹੀ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡੀ.ਐੱਸ.ਪੀ. (ਹੈੱਡਕੁਆਟਰ) ਕਰਤਾਰ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਸੁਨੀਤਾ ਪਾਲ ਅਤੇ ਹੋਰ ਅਧਿਕਾਰੀ/ ਕਰਮਚਾਰੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ’ਚ ਵੱਜਿਆ ਮੋਟਰਸਾਈਕਲ, ਪਤੀ-ਪਤਨੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਮੇਜਰ ਡਾ. ਸੁਮਿਤ ਮੁੱਧ ਨੇ ਏ.ਡੀ.ਸੀ. (ਜਨਰਲ) ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।