12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਡੀ.ਏ.ਵੀ. ਕਾਲਜ ’ਚ ਵਿੱਤੀ ਧੋਖਾ ਧੜੀਆਂ ਤੋਂ ਬਚਾਓ ਲਈ ਸੈਮੀਨਾਰ

ਗੜ੍ਹਸ਼ੰਕਰ, 11 ਨਵੰਬਰ (ਧਾਲੀਵਾਲ)-ਡੀ. ਏ.

ਅਜੀਤ ਡੈਸਕ 12-11-2026
ਗੜ੍ਹਸ਼ੰਕਰ, 11 ਨਵੰਬਰ (ਧਾਲੀਵਾਲ)-ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਗੜ੍ਹਸ਼ੰਕਰ ਵਿਖੇ ਵਰੁਣ ਬੇਦੀ ਪ੍ਰਧਾਨ ਕਾਲਜ ਮੈਨੇਜਿੰਗ ਕਮੇਟੀ ਦੀ ਰਹਿਨੁਮਾਈ ਹੇਠ ਰੀਆ ਰਾਜਪੂਤ ਸੇਬੀ ਦੇ ਸਹਿਯੋਕਗ ਨਾਲ ਵਿੱਤੀ ਧੋਖਾ ਧੜੀਆਂ ਤੋਂ ਬਚਾਅ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨਵਪ੍ਰੀਤ ਸਿੰਘ ਜੀ.ਐੱਮ.ਡੀ. ਸੇਬੀ ਨੇ ਵੱਖ-ਵੱਖ ਵਿੱਤੀ ਸਾਧਨਾਂ ਦੀ ਵਿਸਥਾਰ ਪੂਰਵਕ ਚਰਚਾ ਕਰਦਿਆਂ ਸੇਬੀ ਵਲੋਂ ਕੀਤੇ ਗਏ ਧੋਖਾ-ਧੜੀਆਂ ਤੋਂ ਬਚਣ ਲਈ ਉਪਾਵਾਂ ਦਾ ਵਰਣਨ ਕੀਤਾ। ਇਸ ਮੌਕੇ ਸੰਦੀਪ ਪੁਰੀ ਨੇ ਵਿਦਿਆਰਥੀਆਂ ਨੂੰ ਆਪਣੇ ਵਿੱਤੀ ਸਾਧਨ ਨੂੰ ਸੰਭਾਲਣ ਲਈ ਵੱਖ-ਵੱਖ ਤਰੀਕਿਆਂ ਦਾ ਵਰਣਨ ਕਰਦਿਆਂ ਬੈਂਕਾਂ ਸਮੇਤ ਨਿਵੇਸ਼ ਕਰਨ ਵਾਲੀਆਂ ਬਾਕੀ ਵਿੱਤੀ ਸੰਸਥਾਵਾਂ ਦਾ ਵਿਸਥਾਰ ਪੂਰਵਕ ਵਰਣਨ ਕੀਤਾ। ਉਨ੍ਹਾਂ ਵਿੱਤੀ ਠੱਗੀ ਦੀ ਹਾਲਤ ਵਿਚ 1930 ਨੰਬਰ ‘ਤੇ ਸੰਪਰਕ ਕਰਕੇ ਬਚਣ ਦੀ ਸਲਾਹ ਦਿੱਤੀ। ਇਸ ਮੌਕੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਿਸ ਵਿਚ ਵਿਦਿਆਰਥਣ ਏਕਤਾ, ਜਸ਼ਨਪ੍ਰੀਤ, ਜਸਪ੍ਰੀਤ ਅਤੇ ਮੁਸਕਾਨ ਨੇ ਵੱਧ ਤੋਂ ਵੱਧ ਸਵਾਲਾਂ ਦੇ ਸਹੀ ਉੱਤਰ ਦੇ ਕੇ ਇਨਾਮ ਹਾਸਿਲ ਕੀਤੇ। ਇਸ ਮੌਕੇ ਗੁਰਜਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ। ਅਖੀਰ ਵਿਚ ਪ੍ਰੋਫੈਸਰ ਸੁਲਿੰਦਰ ਪਾਲ ਨੇ ਪਹੁੰਚੇ ਮਾਹਿਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਹੋਏ।
ਪਿਛਲੀ ਖ਼ਬਰ ਮੁਕੇਰੀਆਂ ’ਚ ਟ੍ਰੈਫ਼ਿਕ ਜਾਮ ਨੇ ਲੋਕਾਂ ਦੇ... ਅਗਲੀ ਖ਼ਬਰ ‘ਸੰਤ ਬਾਬਾ ਜਸਪਾਲ ਸਿੰਘ ਉਡਰਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।