26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਜਨਗਣਨਾ ’ਚ ਓ. ਬੀ. ਸੀ. ਵਰਗ ਲਈ ਵੱਖਰੀ ਕੈਟਾਗਰੀ ਬਣਾਉਣ ਸੰਬੰਧੀ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਓ. ਬੀ.

ਅਜੀਤ ਡੈਸਕ 26-09-2026
ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਓ. ਬੀ. ਸੀ. ਸੈੱਲ ਕਾਂਗਰਸ ਵਲੋਂ ਡਾ. ਅਨਿਲ ਜੈਹਿੰਦ ਚੇਅਰਮੈਨ ਇੰਡੀਆ ਓ. ਬੀ. ਸੀ., ਕੰਵਰਦੀਪ ਸੈਣੀ ਵਾਈਸ ਚੇਅਰਮੈਨ ਤੇ ਅੰਗਦ ਸਿੰਘ ਨਵਾਂਸ਼ਹਿਰ ਚੇਅਰਮੈਨ ਪੰਜਾਬ ਓ. ਬੀ. ਸੀ. ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਕੋਆਰਡੀਨੇਟਰ ਭੁਪਿੰਦਰ ਸਿੰਘ ਦਿਹਾਣਾ ਦੀ ਅਗਵਾਈ ‘ ਚ ਪ੍ਰਸ਼ਾਸਨਿਕ ਅਧਿਕਾਰੀ ਰਾਹੀਂ ਰਾਸ਼ਟਰਪਤੀ ਨੂੰ ਮੰਗ-ਪੱਤਰ ਭੇਜਿਆ। ਇਸ ਮੌਕੇ ਭੁਪਿੰਦਰ ਸਿੰਘ ਦਿਹਾਣਾ, ਐਡਵੋਕੇਟ ਰਣਜੀਤ ਕੁਮਾਰ ਇੰਚਾਰਜ ਵਿਧਾਨ ਸਭਾ ਹਲਕਾ ਚੱਬੇਵਾਲ ਨੇ ਕਿਹਾ ਕੇ ਓ. ਬੀ. ਸੀ. ਵਰਗ ਲਈ ਇਕ ਵੱਖਰੀ ਅਤੇ ਸਪੱਸ਼ਟ ਸ਼੍ਰੇਣੀ ਬਣਾਈ ਜਾਣ ਦੀ ਲੋੜ ਹੈ ਅਤੇ ਹਰੇਕ ਮਾਨਤਾ ਪ੍ਰਾਪਤ ਜਾਤੀ ਤੇ ਭਾਈਚਾਰੇ ਲਈ ਵਿਲੱਖਣ ਵਿਗਿਆਨਕ ਜਾਤੀ ਕੋਡ ਅਤੇ ਸੂਬਾ-ਵਾਰ ਮਿਆਰੀਕ੍ਰਿਤ ਜਾਤੀ ਮਾਸਟਰ ਸੂਚੀਆਂ ਤਿਆਰ ਕੀਤੀਆਂ ਜਾਣ, ਵੱਖ-ਵੱਖ ਜਾਤੀਆਂ ਦੇ ਸਮਾਨਾਰਥੀ ਨਾਮਾਂ, ਗੋਤਾਂ, ਖੇਤਰੀ ਨਾਮਾਂ ਤੇ ਸਪੈਲਿੰਗ ‘ਚ ਅੰਤਰ ਨੂੰ ਵਿਗਿਆਨਕ ਤਰੀਕੇ ਨਾਲ ਵੈਰੀਫਾਈ ਕਰਕੇ ਇਕੋ ਭਾਈਚਾਰੇ ਨਾਲ ਜੋੜਿਆ ਜਾਵੇ, ਡਿਜੀਟਲ ਜਨਗਣਨਾ ਲਈ ਸਰਚਯੋਗ ਡਰਾਪ-ਡਾਊਨ ਤੇ ਡਿਜੀਟਲ ਅਸਿਸਟਡ ਸਿਸਟਮ ਤਿਆਰ ਕੀਤਾ ਜਾਵੇ, ਜਾਤੀ ਜਨਗਣਨਾ ਦੀ ਵਿਧੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਮਾਜ ਸ਼ਾਸਤਰੀਆਂ, ਐਂਥਰੋਪੋਲੋਜਿਸਟਾਂ, ਜਨਸੰਖਿਆ ਵਿਗਿਆਨੀਆਂ, ਅੰਕੜਾ ਮਾਹਿਰਾਂ ਅਤੇ ਸਮਾਜਿਕ ਨਿਆਂ ਨਾਲ ਜੁੜੇ ਮਾਹਿਰਾਂ ਦੀ ਇਕ ਰਾਸ਼ਟਰੀ ਪੱਧਰੀ ਕਮੇਟੀ ਬਣਾਈ ਜਾਵੇ, ਜਾਤੀ ਅਤੇ ਸਮਾਜਿਕ ਸੰਸਥਾਵਾਂ ਨਾਲ ਸੂਬਾ-ਵਾਰ ਸਲਾਹ-ਮਸ਼ਵਰਾ ਕੀਤਾ ਜਾਵੇ, ਆਦਿ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਜਗਜੀਤ ਸਿੰਘ ਗਿੱਲ, ਆਰ. ਕੇ. ਅਟਵਾਲ ਐਡਵੋਕੇਟ, ਉਂਕਾਰ ਸੋਨੀ ਗਰਦਵਾਰ ਸਿੰਘ, ਸੁਖਮਿੰਦਰ ਸਿੰਘ, ਗੁਰਪ੍ਰੀਤ ਜੰਜੂਆ, ਬਲਜਿੰਦਰ ਸਿੰਘ, ਸੰਨੀ ਪੰਜੋੜਾ, ਕੈਲੂ ਦਿਹਾਣਾ, ਦੀਪੀ, ਸੋਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਓਇਸ਼ੀ ਮੰਡਲ ਨੇ ਪਿੱਪਲਾਂਵਾਲਾ ’ਚ ਘਰਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਅਕਾਲ ਸਹਾਇ ਵੈਲਫੇਅਰ ਸੁਸਾਇਟੀ ਖੁਣ-ਖੁਣ ਕਲਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।