19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਇੰਗਲੈਂਡ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

ਉੜਾਪੜ/ਲਸਾੜਾ, 18 ਸਤੰਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜ਼ਦੀਕੀ ਪਿੰਡ ਸੇਲਕਿਆਣਾ ਵਿਖੇ ਇੰਗਲੈਂਡ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਸੁਮਨ (42) ਸਵ: ਰੇਸ਼ਮ ਲਾਲ ਜੋ ਪਰਿਵਾਰ ਸਮੇਤ ਇੰਗਲੈਂਡ ਰਹਿ ਰਿਹਾ ਸੀ।

ਅਜੀਤ ਡੈਸਕ 19-09-2026
ਉੜਾਪੜ/ਲਸਾੜਾ, 18 ਸਤੰਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜ਼ਦੀਕੀ ਪਿੰਡ ਸੇਲਕਿਆਣਾ ਵਿਖੇ ਇੰਗਲੈਂਡ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਸੁਮਨ (42) ਸਵ: ਰੇਸ਼ਮ ਲਾਲ ਜੋ ਪਰਿਵਾਰ ਸਮੇਤ ਇੰਗਲੈਂਡ ਰਹਿ ਰਿਹਾ ਸੀ। ਕੁਝ ਦਿਨਾਂ ਤੋਂ ਆਪਣੀ ਪਿੰਡ ਸੇਲਕਿਆਣਾ ਰਹਿੰਦੀ ਮਾਤਾ ਨੂੰ ਮਿਲਣ ਲਈ ਇਕੱਲਾ ਆਇਆ ਹੋਇਆ ਸੀ। ਬੀਤੇ ਦਿਨ ਉਹ ਆਪਣੇ ਮੋਟਰਸਾਇਲ ’ਤੇ ਪਿੰਡ ਲਸਾੜਾ ਤੋਂ ਸੇਲਕਿਆਣਾ ਵਾਪਸ ਜਾ ਰਿਹਾ ਸੀ ਤੇ ਪਿੰਡ ਪੁਆਰੀ ਤੇ ਸੋਢੋਂ ਵਿਚਕਾਰ ਇਕ ਅਵਾਰਾ ਜਾਨਵਰ ਨੂੰ ਬਚਾਉਂਦਾ ਹੋਇਆ ਅੱਗੇ ਇਕ ਗੱਡੀ ਨਾਲ ਟਕਰਾ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਲਿਜਾਂਦਿਆਂ ਹੀ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਇਸ ਮੌਕੇ ਪਿੰਡ ਸੇਲਕਿਆਣਾ ਦੇ ਸਾਬਕਾ ਸਰਪੰਚ ਬਖਸ਼ੀਸ਼ ਚੰਦ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਤੇ ਇਕਲੌਤੀ ਪੁੱਤਰੀ ਦੇ ਇੰਗਲੈਂਡ ਤੋਂ ਇਥੇ ਪਹੁੰਚਣ ’ਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਤੱਕ ਬੇਸਹਾਰਾ ਪਸ਼ੂਆਂ ਦੀ ਵਜ੍ਹਾ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਸ ਦਾ ਕੋਈ ਸਾਰਥਿਕ ਹੱਲ ਕੱਢਣ ਲਈ ਸਰਕਾਰਾਂ ਤੇ ਪ੍ਰਸ਼ਾਸ਼ਨ ਨੂੰ ਸੋਚਣਾ ਚਾਹੀਦਾ ਹੈ।
ਪਿਛਲੀ ਖ਼ਬਰ ਧਾਰਮਿਕ ਸਮਾਗਮ ’ਚ ਜਨਰਲ ਸਕੱਤਰ ਸਾਹੀ ਸਨਮਾਨਿਤ ਅਗਲੀ ਖ਼ਬਰ ਵਿਆਹ ਪੁਰਬ ਸੰਬੰਧੀ ਸਿਵਲ ਹਸਪਤਾਲ ਦਸੂਹਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਲੋਂ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।