17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜਦੋਂ ਕਾਰ ਦਾ ਅਲਾਰਮ ਵੱਜਣ ’ਤੇ ਚੋਰਾਂ ਨੂੰ ਗੱਡੀ ਛੱਡ ਕੇ ਭੱਜਣਾ ਪਿਆ

ਕੋਟਫ਼ਤੂਹੀ, 16 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਬਾਜਾਰ ਦੀ ਇੱਕ ਬਹਿਬਲਪੁਰ ਸੜਕ ਉੱਪਰ ਪੈਂਦੀ ਵਰਕਸ਼ਾਪ ਦੇ ਅੱਗੇ ਲੱਗੀ ਗੱਡੀ ਚੋਰੀ ਕਰਨ ਆਏ ਚੋਰਾਂ ਵਲੋਂ ਜਦੋਂ ਗੱਡੀ ਦਾ ਨਕਲੀ ਚਾਬੀ ਨਾਲ ਲਾਕ ਖੋਲ੍ਹਿਆ ਤਾਂ ਉਸ ਦਾ ਅਲਾਰਮ ਵੱਜਣ ਕਰਕੇ ਉਨ੍ਹਾਂ ਨੂੰ ਗੱਡੀ ਛੱਡ ਕੇ ਭੱਜਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦ ਫੈਬਰੀਕੇਸਨ ਮਕੈਨੀਕਲ ਵਰਕਸ ਦੇ ਮਾਲਕ ਸਰਵਣ ਸਿੰਘ, ਮੰਗਲ ਸਿੰਘ ਨੇ ਦੱਸਿਆ ਕਿ ਉਹ ਰਾਤ ਤਿੰਨ ਕੁ ਵਜੇ ਦੇ ਕਰੀਬ ਉੱਠ ਕੇ ਵਰਕਸ਼ਾਪ ਦੇ ਉੱਪਰ ਘਰ ‘ਚ ਘੁੰਮ ਰਹੇ ਸਨ ਤਾਂ ਅਚਾਨਕ ਹੇਠਾਂ ਸੜਕ ‘ਤੇ ਖੜ੍ਹੀ ਉਨ੍ਹਾਂ ਦੀ ਸਵਿਫ਼ਟ ਕਾਰ ਨੰਬਰ ਪੀ.

ਅਜੀਤ ਡੈਸਕ 17-09-2026
ਕੋਟਫ਼ਤੂਹੀ, 16 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਸਥਾਨਕ ਬਾਜਾਰ ਦੀ ਇੱਕ ਬਹਿਬਲਪੁਰ ਸੜਕ ਉੱਪਰ ਪੈਂਦੀ ਵਰਕਸ਼ਾਪ ਦੇ ਅੱਗੇ ਲੱਗੀ ਗੱਡੀ ਚੋਰੀ ਕਰਨ ਆਏ ਚੋਰਾਂ ਵਲੋਂ ਜਦੋਂ ਗੱਡੀ ਦਾ ਨਕਲੀ ਚਾਬੀ ਨਾਲ ਲਾਕ ਖੋਲ੍ਹਿਆ ਤਾਂ ਉਸ ਦਾ ਅਲਾਰਮ ਵੱਜਣ ਕਰਕੇ ਉਨ੍ਹਾਂ ਨੂੰ ਗੱਡੀ ਛੱਡ ਕੇ ਭੱਜਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦ ਫੈਬਰੀਕੇਸਨ ਮਕੈਨੀਕਲ ਵਰਕਸ ਦੇ ਮਾਲਕ ਸਰਵਣ ਸਿੰਘ, ਮੰਗਲ ਸਿੰਘ ਨੇ ਦੱਸਿਆ ਕਿ ਉਹ ਰਾਤ ਤਿੰਨ ਕੁ ਵਜੇ ਦੇ ਕਰੀਬ ਉੱਠ ਕੇ ਵਰਕਸ਼ਾਪ ਦੇ ਉੱਪਰ ਘਰ ‘ਚ ਘੁੰਮ ਰਹੇ ਸਨ ਤਾਂ ਅਚਾਨਕ ਹੇਠਾਂ ਸੜਕ ‘ਤੇ ਖੜ੍ਹੀ ਉਨ੍ਹਾਂ ਦੀ ਸਵਿਫ਼ਟ ਕਾਰ ਨੰਬਰ ਪੀ. ਬੀ. 08 ਈ. ਜੇ. 4879 ਨੂੰ ਜਦੋਂ 2 ਚੋਰ ਜਿਨ੍ਹਾਂ ਮੂੰਹ ਬੰਨ੍ਹੇ ਹੋਏ ਸਨ ਨੇ ਨਕਲੀ ਚਾਬੀ ਨਾਲ ਕਾਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਅਚਾਨਕ ਅਲਾਰਮ ਵੱਜਣ ਲੱਗ ਪਿਆ, ਜਿਸ ‘ਤੇ ਉਹ ਹੇਠਾਂ ਗਏ ਤੇ ਗੱਡੀ ਦਾ ਅਲਾਰਮ ਤੇ ਖੁੱਲ੍ਹੀ ਤਾਕੀ ਬੰਦ ਕਰਕੇ ਫਿਰ ਉੱਪਰ ਘਰ ਆ ਗਏ, ਫਿਰ 15 ਕੁ ਮਿੰਟ ਬਾਅਦ ਗੱਡੀ ਦਾ ਫਿਰ ਅਲਾਰਮ ਵੱਜਿਆ ਅਤੇ ਜਦੋਂ ਫਿਰ ਤੀਸਰੀ ਵਾਰ ਗੱਡੀ ਦਾ ਅਲਾਰਮ ਵੱਜਿਆ, ਜਿਸ ‘ਤੇ ਉਨ੍ਹਾਂ ਸਮਝਿਆ ਕਿ ਗੱਡੀ ਖ਼ਰਾਬ ਹੋ ਗਈ, ਜਿਸ ਦੀ ਤਾਕੀ ਖੁੱਲ੍ਹ ਕੇ ਅਲਾਰਮ ਆਪਣੇ ਆਪ ਵੱਜਣ ਲੱਗ ਪੈਂਦਾ ਹੈ, ਉਨ੍ਹਾਂ ਗੱਡੀ ਨੂੰ ਫਿਰ ਬੰਦ ਕਰਕੇ ਜਦੋਂ ਘਰ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੇਖੇ ਤਾਂ ਪਤਾ ਲੱਗਾ ਕਿ ਦੋ ਚੋਰ ਉਨ੍ਹਾਂ ਦੀ ਗੱਡੀ ਚੋਰੀ ਕਰਨ ਆਏ ਸੀ, ਜਿਸ ਦਾ ਅਲਾਰਮ ਵੱਜਣ ਕਰਕੇ ਉਨ੍ਹਾਂ ਨੂੰ ਗੱਡੀ ਛੱਡ ਕੇ ਭੱਜਣਾ ਪਿਆ, ਜਦਕਿ ਫਿਰ ਇਨ੍ਹਾਂ ਚੋਰਾਂ ਨੇ ਪਿੰਡ ਬੁੱਗਰੇ ਤੋਂ ਇਕ ਗੱਡੀ ਚੋਰੀ ਕੀਤੀ। ਇਹ ਚੋਰ ਵੇਖਣ ਨੂੰ ਪ੍ਰਵਾਸੀ ਮਜ਼ਦੂਰ ਜਾਪਦੇ ਹਨ।
ਪਿਛਲੀ ਖ਼ਬਰ ਅਜੀਤ, ਜਲੰਧਰ ਐਸ.ਪੀ.ਐਨ. ਕਾਲਜ ਵਿਚ ਓਜ਼ੋਨ ਪਰਤ ਦੀ ਸੰਭਾਲ ਸੰਬੰਧੀ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਮਾਤਾ ਸਮਿਤਰਾ ਦੇਵੀ ਨਮਿਤ ਪਾਠ ਦੇ ਭੋਗ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।