06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ

ਨੰਗਲ ਬਿਹਾਲਾਂ, 5 ਨਵੰਬਰ (ਵਿਨੋਦ ਮਹਾਜਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ (ਬਲਾਕ ਮੁਕੇਰੀਆਂ 1) ਵਿਖੇ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਹੇਠ ਸਾਇੰਸ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ।

ਸਾਇੰਸ ਪ੍ਰਦਰਸ਼ਨੀ ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪ੍ਰਿੰਸੀਪਲ ਸੰਜੀਵ ਕੁਮਾਰ। ਤਸਵੀਰ : ਵਿਨੋਦ ਮਹਾਜਨ 06-11-2026
ਨੰਗਲ ਬਿਹਾਲਾਂ, 5 ਨਵੰਬਰ (ਵਿਨੋਦ ਮਹਾਜਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ (ਬਲਾਕ ਮੁਕੇਰੀਆਂ 1) ਵਿਖੇ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਹੇਠ ਸਾਇੰਸ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਵਿਚ ਮੁੱਖ ਜੱਜਾਂ ਦੇ ਰੂਪ ਵਿਚ ਅਸ਼ਵਨੀ ਕਟੋਚ, ਮੁਨੀਸ਼ ਕੁਮਾਰ, ਮੈਡਮ ਮਧੂ, ਕਮਲਜੀਤ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ। ਸੰਦੀਪ ਕੌਸ਼ਲ, ਰਮਾ ਕਾਂਤ ਅਤੇ ਬਲਵਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਪ੍ਰਦਰਸ਼ਨੀ ਮੁਕਾਬਲਾ ਦੇ ਮਿਡਲ ਵਿਭਾਗ ’ਚ ਟਿਕਾਊ ਅਤੇ ਵਿਕਸਤ ਭਾਰਤ ਲਈ ਵਿਗਿਆਨ ਤਕਨਾਲੋਜੀ ਅਤੇ ਨਵੀਨਤਾ ਵਿਸ਼ੇ ਅਧੀਨ 6 ਉਪ ਵਿਸ਼ੇ ਦਿੱਤੇ ਗਏ ਸਨ। ਬਿਹਤਰ ਜੀਵਨ ਲਈ ਆਰਟੀਫੀਸੀਅਲ ਇੰਟੈਲੀਜੈਂਸ ਵਿਚ ਲਵੀ ਕੌਰ ਪਹਿਲੇ , ਭੁਵਨ ਦੂਸਰੇ ਸਥਾਨ ’ਤੇ ਰਹੇ। ਹਰੀ ਊਰਜਾ ਅਤੇ ਵਾਤਾਵਰਨ ਦੀ ਸੰਭਾਲ ਵਿਚ ਗੁੰਜਨ ਪਹਿਲੇ ਸਥਾਨ ’ਤੇ, ਕੁਨਾਲ ਦੂਜੇ ਸਥਾਨ ’ਤੇ, ਮਾਨਵ ਤੀਜੇ ਸਥਾਨ ’ਤੇ ਰਹੇ। ਰਵਾਇਤੀ ਅਤੇ ਸਥਾਨਕ ਖੇਤੀਬਾੜੀ ਤਕਨੀਕਾਂ ਵਿਚ ਸੀਰਤ ਪਹਿਲੇ, ਕੇਸ਼ਵ ਦੂਜੇ ਸਥਾਨ ਰਹੇ। ਪੇਂਡੂ ਵਿਕਾਸ ਲਈ ਵਿਗਿਆਨ ਵਿਚ ਸਿਮਰਪ੍ਰੀਤ ਸਿੰਘ ਪਹਿਲੇ, ਪ੍ਰਿਅੰਕਾ ਦੂਜੇ ਅਤੇ ਹਰਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ। ਆਫ਼ਤ ਪ੍ਰਬੰਧਨ ਵਿਚ ਹਰਮਨ ਕਟਾਰੀਆ ਪਹਿਲੇ, ਸਾਹਿਲ ਪ੍ਰੀਤ ਕੌਰ ਦੂਜੇ ਅਤੇ ਮੀਨਾਕਸ਼ੀ ਤੀਜੇ ਸਥਾਨ ’ਤੇ ਰਹੇ। ਸਿਹਤ , ਸਫ਼ਾਈ ਅਤੇ ਸਵੱਛਤਾ ਵਿਚ ਕਾਜਲ ਪਹਿਲੇ, ਗੁਰ ਸਿਮਰਤ ਕੌਰ ਦੂਸਰੇ ਅਤੇ ਦੀਵਾੰਸੀ ਤੀਜੇ ਸਥਾਨ ’ਤੇ ਰਹੇ । ਰਵਾਇਤੀ ਅਤੇ ਸਥਾਨਕ ਖੇਤੀਬਾੜੀ ਤਕਨੀਕਾਂ ਵਿਚ ਹਰਮਨ ਪਹਿਲੇ, ਬੇਨੀਕਾ ਦੂਜੇ ਸਥਾਨ ’ਤੇ ਰਹੇ । ਪੇਂਡੂ ਵਿਕਾਸ ਲਈ ਵਿਗਿਆਨ ਵਿਚ ਗੁਰਲੀਨ ਪਹਿਲੇ ਸਥਾਨ ’ਤੇ ਰਹੀ, ਆਫ਼ਤ ਪ੍ਰਬੰਧਨ ਵਿਚ ਅਰਸ਼ ਲੀਨ ਪਹਿਲੇ, ਹਰਮਨ ਸਿੰਘ ਦੂਜੇ ਅਤੇ ਡਿੰਪਲ ਤੀਜੇ ਸਥਾਨ ’ਤੇ ਰਹੇ। ਸਿਹਤ ਅਤੇ ਸਵੱਛਤਾ ਵਿਚ ਜਾਨਵੀ ਪਹਿਲੇ ਅਤੇ ਜੀਵਿਕਾ ਦੂਜੇ ਸਥਾਨ ’ਤੇ ਰਹੇ। ਹਰਿਤ ਊਰਜਾ ਅਤੇ ਵਾਤਾਵਰਨ ਵਿਚ ਗੁਰਜੋਤ ਸਿੰਘ ਪਹਿਲੇ, ਦਿਲਜੀਤ ਸਿੰਘ ਦੂਜੇ ਅਤੇ ਰੁਧਰ ਤੀਜੇ ਸਥਾਨ ’ਤੇ ਰਹੇ। ਏ. ਆਈ. ਵਿਚ ਲਵਪ੍ਰੀਤ ਪਹਿਲੇ, ਦਿਲਪ੍ਰੀਤ ਸਿੰਘ ਦੂਜੇ ਸਥਾਨ ਅਤੇ ਸਾਨੀਆ ਤੀਜੇ ਸਥਾਨ ’ਤੇ ਰਹੇ। ਇਸ ਸਮੇਂ ਕੁੱਲ 21 ਸਕੂਲਾਂ ਦੇ ਵਿਦਿਆਰਥੀਆਂ ਅਤੇ ਬਲਾਕ ਮੁਕੇਰੀਆਂ 1 ਦੇ ਟੀਚਰਾਂ ਨੇ ਵੀ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ (ਬ) ਵੱਲ ਵਧ ਰਿਹਾ ਝੁਕਾਅ ਬਦਲਾਅ ਦੀ ਨਿਸ਼ਾਨੀ : ਸੰਜੀਵ ਤਲਵਾੜ ਅਗਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 38 ਸਕੂਲੀ ਬੱਸਾਂ ਦੀ ਚੈਕਿੰਗ, 13 ਦੇ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।