11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਿਕੰਦਰਪੁਰ ’ਚ ਕੁਸ਼ਤੀ ਦੰਗਲ ਕਰਵਾਇਆ

ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਪਿੰਡ ਸਿਕੰਦਰਪੁਰ ਵਿਖੇ ਨਗਰ ਨਿਵਾਸੀਆਂ ਵਲੋਂ ਕੁਸ਼ਤੀ ਦੰਗਲ ਕਰਵਾਇਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਹਿਲਵਾਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਪਟਕੇ ਦੀ ਕੁਸ਼ਤੀ ਭੁਪਿੰਦਰ ਭਿੰਦਰ ਅਜਨਾਲਾ ਨੇ ਸ਼ੇਰਾ ਬਾਬਾ ਫਲਾਹੀ ਨੂੰ ਚਿੱਤ ਕਰਕੇ ਜਿੱਤੀ।

ਅਜੀਤ ਡੈਸਕ 11-09-2026
ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਪਿੰਡ ਸਿਕੰਦਰਪੁਰ ਵਿਖੇ ਨਗਰ ਨਿਵਾਸੀਆਂ ਵਲੋਂ ਕੁਸ਼ਤੀ ਦੰਗਲ ਕਰਵਾਇਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਹਿਲਵਾਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਪਟਕੇ ਦੀ ਕੁਸ਼ਤੀ ਭੁਪਿੰਦਰ ਭਿੰਦਰ ਅਜਨਾਲਾ ਨੇ ਸ਼ੇਰਾ ਬਾਬਾ ਫਲਾਹੀ ਨੂੰ ਚਿੱਤ ਕਰਕੇ ਜਿੱਤੀ। ਪ੍ਰਬੰਧਕਾਂ ਵਲੋਂ ਜੇਤੂ ਪਹਿਲਵਾਨ ਦਾ ਸਪਲੈਂਡਰ ਮੋਟਰਸਾਈਕਲ ਤੇ 71 ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨ ਕੀਤਾ। ਮੁੱਖ ਮਹਿਮਾਨ ਲਖਵਿੰਦਰ ਸਿੰਘ ਲੱਕੀ ਦਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ। ਲਖਵਿੰਦਰ ਸਿੰਘ ਲੱਕੀ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਪਹਿਲਵਾਨਾਂ ਦੀ ਮਿਹਨਤ, ਖੇਡ ਪ੍ਰਤਿਭਾ ਤੇ ਜਜ਼ਬੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੋਧੀ ਸਿੰਘ, ਜਸਵੀਰ ਚੋਪੜਾ, ਮੱਖਣ ਸਿੰਘ, ਹਰਪਾਲ ਚੋਪੜਾ, ਅਵਤਾਰ ਚੋਪੜਾ, ਬੌਵੀ ਚੋਪੜਾ, ਮੋਹਨ ਸਿੰਘ, ਜੋਗਿੰਦਰ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਬਿੰਦਰ ਚੋਪੜਾ, ਸੁਖਦੇਵ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਗੋਰਾ, ਕੋਮਲ ਚੋਪੜਾ, ਰਸ਼ਪਾਲ ਸਿੰਘ, ਸੁਰਜੀਤ ਸਿੰਘ ਸਰਪੰਚ, ਅਮਰੀਕ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਹੋਏ।
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ‘ਜੀਵਨ ਸ਼ੈਲੀ’ ਵਿਸ਼ੇ ’ਤੇ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।