17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੀ. ਐਚ. ਸੀ. ਹਸਪਤਾਲ ਬੀਣੇਵਾਲ ’ਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਾਮਾਨ ਭੇਟ

ਬੀਣੇਵਾਲ, 16 ਅਕਤੂਬਰ (ਬੈਜ ਚੌਧਰੀ)-ਡੱਲੇਵਾਲ ਬੀਤ ਦੇ ਸਮਾਜ ਸੇਵਕ ਕੈਪਟਨ ਹੰਸ ਰਾਜ ਕਟਾਰੀਆ ਅਤੇ ਮਾਸਟਰ ਸੁਭਾਸ਼ ਚੰਦਰ ਸਾਬਕਾ ਸਰਪੰਚ ਬੀਣੇਵਾਲ ਵਲੋਂ ਸੀ. ਐਚ.

ਅਜੀਤ ਡੈਸਕ 17-10-2026
ਬੀਣੇਵਾਲ, 16 ਅਕਤੂਬਰ (ਬੈਜ ਚੌਧਰੀ)-ਡੱਲੇਵਾਲ ਬੀਤ ਦੇ ਸਮਾਜ ਸੇਵਕ ਕੈਪਟਨ ਹੰਸ ਰਾਜ ਕਟਾਰੀਆ ਅਤੇ ਮਾਸਟਰ ਸੁਭਾਸ਼ ਚੰਦਰ ਸਾਬਕਾ ਸਰਪੰਚ ਬੀਣੇਵਾਲ ਵਲੋਂ ਸੀ. ਐਚ. ਸੀ. ਹਸਪਤਾਲ ਬੀਣੇਵਾਲ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਾਮਾਨ ਭੇਟ ਕਰਕੇ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਹਸਪਤਾਲ ਨੂੰ ਕੰਪਿਊਟਰ, ਹੱਬ ਕਟਰ, ਬੀ. ਪੀ. ਆਪ੍ਰੇਟਸ, ਆਈ. ਵੀ. ਸਟੈਂਡ, ਦਵਾਈਆਂ ਰੱਖਣ ਲਈ ਰੈਕ, ਦਫਤਰੀ ਵਰਤੋਂ ਲਈ ਮੇਜ ਤੇ ਕੁਰਸੀਆਂ, ਸੈਮੀਨਾਰ ਹਾਲ ਲਈ ਕੁਰਸੀਆਂ, ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ, ਅਲਮਾਰੀ, ਬੈਟਰੀ ਤੇ ਯੂ. ਪੀ. ਐਸ., ਸੀ. ਸੀ. ਟੀ. ਵੀ. ਕੈਮਰੇ, ਡੀ. ਵੀ. ਆਰ., ਵ੍ਹੀਲਚੇਅਰ, ਗੱਦੇ ਸਮੇਤ ਸਟਰੈਚਰ, ਡਿਜੀਟਲ ਥਰਮਾ ਮੀਟਰ, ਬੈਡ ਸਾਈਡ ਸਕਰੀਨ, ਏ. ਸੀ. ਤੇ ਹੋਰ ਲੋੜੀਂਦਾ ਸਾਮਾਨ ਭੇਟ ਕੀਤਾ। ਇਸ ਨੇਕ ਉਪਰਾਲੇ ਨਾਲ ਹਸਪਤਾਲ ਵਿਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਡਾਕਟਰ ਨਿਰਮਲ ਕੁਮਾਰ ਐਸ. ਐਮ. ਓ. ਸੀ. ਐਚ. ਸੀ. ਹਸਪਤਾਲ ਬੀਣੇਵਾਲ (ਝੁੰਗੀਆਂ) ਤੇ ਸਮੂਹ ਸਟਾਫ ਵਲੋਂ ਹੰਸ ਰਾਜ ਕਟਾਰੀਆ ਅਤੇ ਮਾ: ਸੂਭਾਸ਼ ਚੰਦਰ ਸਾਬਕਾ ਸਰਪੰਚ ਬੀਣੇਵਾਲ ਦਾ ਧੰਨਵਾਦ ਕੀਤਾ ਤੇ ਉਨਾਂ ਨੂੰ ਸਨਮਾਨਿਤ ਵੀ ਕੀਤਾ।
ਪਿਛਲੀ ਖ਼ਬਰ ਸਵਰਗਧਾਮ ਦਸੂਹਾ ਦੇ ਵਿਕਾਸ ਲਈ ਮੁਨੀਸ਼ ਚੱਢਾ ਨੇ ਦਿੱਤੇ 21 ਹਜ਼ਾਰ ਰੁਪਏ ਅਗਲੀ ਖ਼ਬਰ ਜਨਗਣਨਾ ਦੇ ਅੰਕੜਿਆਂ ਦਾ ਸਹੀ ਸੰਕਲਨ ਯਕੀਨੀ ਬਣਾਉਣ ਅਧਿਕਾਰੀ ਤੇ ਕਰਮਚਾਰੀ-ਆਸ਼ਿਕਾ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।