23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪ੍ਰਦੂਸ਼ਣ ਰੋਕਥਾਮ ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਸੰਬੰਧੀ ਦਿੱਲੀ ਤੇ ਗੁਆਂਢੀ ਸੂਬਿਆਂ ਦਾ ‘ਰਿਪੋਰਟ ਕਾਰਡ’ ਜਾਰੀ

ਨਵੀਂ ਦਿੱਲੀ, 22 ਨਵੰਬਰ (ਪੀ.ਟੀ.ਆਈ.)-’ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ’ (ਸੀ.ਏ.ਕਿਊ.ਐਮ.) ਨੇ ਐਤਵਾਰ ਨੂੰ ਦਿੱਲੀ ਤੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਦਾ ਇਕ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਹ ਰਿਪੋਰਟ ਕਾਰਡ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 2026 ਦੀਆਂ ਕਾਰਜ ਯੋਜਨਾਵਾਂ ਤਹਿਤ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਇਨ੍ਹਾਂ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਇਸ ਕਾਰਡ ’ਚ 31 ਅਕਤੂਬਰ ਤੱਕ ਦਾ ਡਾਟਾ ਸ਼ਾਮਿਲ ਹੈ, ਜਦੋਂ ਕਿ 2026 ਲਈ ਅੰਤਿਮ ਰਿਪੋਰਟ ਕਾਰਡ..

ਅਜੀਤ ਡੈਸਕ 23-11-2026

ਨਵੀਂ ਦਿੱਲੀ, 22 ਨਵੰਬਰ (ਪੀ.ਟੀ.ਆਈ.)-’ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ’ (ਸੀ.ਏ.ਕਿਊ.ਐਮ.) ਨੇ ਐਤਵਾਰ ਨੂੰ ਦਿੱਲੀ ਤੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਦਾ ਇਕ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਹ ਰਿਪੋਰਟ ਕਾਰਡ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 2026 ਦੀਆਂ ਕਾਰਜ ਯੋਜਨਾਵਾਂ ਤਹਿਤ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਇਨ੍ਹਾਂ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਇਸ ਕਾਰਡ ’ਚ 31 ਅਕਤੂਬਰ ਤੱਕ ਦਾ ਡਾਟਾ ਸ਼ਾਮਿਲ ਹੈ, ਜਦੋਂ ਕਿ 2026 ਲਈ ਅੰਤਿਮ ਰਿਪੋਰਟ ਕਾਰਡ ਅਗਲੇ ਸਾਲ ਜਨਵਰੀ ’ਚ ਜਾਰੀ ਕੀਤਾ ਜਾਵੇਗਾ। ਇਹ ਟੀਚੇ ਕਈ ਖੇਤਰਾਂ ਲਈ ਨਿਰਧਾਰਤ ਕੀਤੇ ਗਏ ਸਨ, ਜਿਨ੍ਹਾਂ ’ਚ ਉਸਾਰੀ ਅਤੇ ਢਾਹ-ਢੁਆਈ ਤੋਂ ਪੈਦਾ ਹੋਣ ਵਾਲੇ ਮਲਬੇ ਦੇ ਨਿਪਟਾਰੇ ਦੀ ਸਮਰੱਥਾ ਵਧਾਉਣਾ, ‘ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨਾਂ’ ਦੀ ਗਿਣਤੀ ਵਧਾਉਣਾ ਤੇ ਪਾਰਕਿੰਗ ਸਥਾਨਾਂ ਦਾ ਨਿਰਮਾਣ ਕਰਨਾ ਸ਼ਾਮਿਲ ਹੈ। ਉਦਾਹਰਨ ਵਜੋਂ ਪਰਾਲੀ ਦੇ ਪ੍ਰਬੰਧਨ ਦੇ ਖੇਤਰ ’ਚ, ਸਰਕਾਰਾਂ ਨੂੰ ਬਾਇਓਮਾਸ ਪੈਲੇਟਾਂ ਤੇ ਬ੍ਰਿਕੇਟਾਂ ਦੀ ਵਰਤੋਂ ਕਰਨ ਲਈ ਵੱਖ-ਵੱਖ ਟੀਚੇ ਦਿੱਤੇ ਗਏ ਸਨ। ਇਸ ਖੇਤਰ ਵਿਚ ਹਰਿਆਣਾ ਅਤੇ ਪੰਜਾਬ ਦੋਵਾਂ ਦਾ ਪ੍ਰਦਰਸ਼ਨ ਹੁਣ ਤੱਕ “ਅਸੰਤੁਸ਼ਟ” ਰਿਹਾ ਹੈ। ਜਿਥੇ ਹਰਿਆਣਾ ਨੇ ਆਪਣੇ ਟੀਚੇ ਦਾ 35 ਫ਼ੀਸਦੀ (19,66,127.75 ਟਨ) ਹਿੱਸਾ ਪੂਰਾ ਕੀਤਾ ਹੈ, ਉੱਥੇ ਹੀ ਪੰਜਾਬ ਨੇ 53 ਫ਼ੀਸਦੀ (22,02,500 ਟਨ) ਟੀਚਾ ਹਾਸਲ ਕੀਤਾ ਹੈ। ਹਾਲਾਂਕਿ, ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਮਸ਼ੀਨਾਂ ਦੀ ਉਪਲਬਧਤਾ ਦੇ ਮਾਮਲੇ ’ਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ ਆਪਣੇ 100 ਫ਼ੀਸਦੀ ਟੀਚੇ ਪੂਰੇ ਕਰ ਲਏ ਹਨ, ਜਦੋਂ ਕਿ ਪੰਜਾਬ ਨੇ 88 ਫ਼ੀਸਦੀ ਟੀਚਾ ਹੀ ਪੂਰਾ ਕੀਤਾ ਹੈ। ਦਿੱਲੀ ਨੇ 19 ‘ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ’ ਸਥਾਪਿਤ ਕਰਨ ਦਾ ਆਪਣਾ ਟੀਚਾ ਪੂਰਾ ਕਰ ਲਿਆ ਹੈ, ਜਦੋਂ ਕਿ ਹਰਿਆਣਾ ਨੇ 23 ਸਟੇਸ਼ਨਾਂ ਦੇ ਟੀਚੇ ਦੇ ਮੁਕਾਬਲੇ ਹੁਣ ਤੱਕ ਇਕ ਵੀ ਸਟੇਸ਼ਨ ਸਥਾਪਿਤ ਨਹੀਂ ਕੀਤਾ। ਦਿੱਲੀ, ਹਰਿਆਣਾ ਅਤੇ ਰਾਜਸਥਾਨ ਨੇ ਪਾਰਕਿੰਗ ਸਥਾਨ ਬਣਾਉਣ ਦੇ ਆਪਣੇ ਟੀਚਿਆਂ ਨੂੰ ਪੂਰਾ ਕਰਨ ’ਚ ਅਸੰਤੁਸ਼ਟ ਪ੍ਰਦਰਸ਼ਨ ਕੀਤਾ ਹੈ। ਸ਼ਹਿਰੀ ਬੱਸਾਂ ਦੀ ਗਿਣਤੀ ਵਧਾਉਣ ਦੇ ਮਾਮਲੇ ’ਚ ਦਿੱਲੀ ਨੇ ਆਪਣੇ ਟੀਚੇ ਦਾ 71 ਫ਼ੀਸਦੀ, ਹਰਿਆਣਾ ਨੇ 8 ਫ਼ੀਸਦੀ, ਰਾਜਸਥਾਨ ਨੇ 0 ਫ਼ੀਸਦੀ ਅਤੇ ਉੱਤਰ ਪ੍ਰਦੇਸ਼ ਨੇ 44 ਫ਼ੀਸਦੀ ਹਿੱਸਾ ਪੂਰਾ ਕੀਤਾ ਹੈ। ਨਗਰ ਨਿਗਮ ਦੇ ਠੋਸ ਕੂੜੇ ਦੇ ਨਿਪਟਾਰੇ ਦੀ ਸਮਰੱਥਾ ਵਧਾਉਣ ਦੇ ਮਾਮਲੇ ’ਚ, ਚਾਰੇ ਖੇਤਰਾਂ ਦਾ ਪ੍ਰਦਰਸ਼ਨ ਅਸੰਤੁਸ਼ਟ ਰਿਹਾ ਹੈ। ਦਿੱਲੀ ਇਸ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ, ਜਿਥੇ ਰੋਜ਼ਾਨਾ 650 ਟਨ ਕੂੜੇ ਦੇ ਨਿਪਟਾਰੇ ਦੇ ਟੀਚੇ ਦੇ ਮੁਕਾਬਲੇ ਸਮਰੱਥਾ ’ਚ ਕੋਈ ਵਾਧਾ ਨਹੀਂ ਹੋਇਆ। ਰਿਪੋਰਟ ਕਾਰਡ ਅਨੁਸਾਰ, ਇਹ ਸਾਰੇ ਖੇਤਰ ਇਸ ਸਾਲ ਇਕ ਵੀ ‘ਗ੍ਰੀਨ ਸ਼ਮਸ਼ਾਨਘਾਟ’ (ਵਾਤਾਵਰਨ-ਅਨੁਕੂਲ ਸ਼ਮਸ਼ਾਨਘਾਟ) ਸਥਾਪਤ ਕਰਨ ’ਚ ਅਸਫਲ ਰਹੇ। ਦਿੱਲੀ ਨੂੰ 49, ਹਰਿਆਣਾ ਨੂੰ 196, ਰਾਜਸਥਾਨ ਨੂੰ 53 ਤੇ ਉੱਤਰ ਪ੍ਰਦੇਸ਼ ਨੇ 123 ਅਜਿਹੇ ਸ਼ਮਸ਼ਾਨਘਾਟ ਬਣਾਉਣੇ ਸਨ।

ਪਿਛਲੀ ਖ਼ਬਰ ਐਸ.ਸੀ.ਓ. ਵਲੋਂ ਹਰ ਸੱਭਿਅਤਾ ਦੇ ਸਨਮਾਨ ਤੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਦਾ ਸੱਦਾ ਅਗਲੀ ਖ਼ਬਰ ਜਥੇਦਾਰ ਗੜਗੱਜ ਦੀ ਅਗਵਾਈ ਹੇਠ ਰਵਾਨਾ ਹੋਇਆ ਜਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।