ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-48 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਕ ਆਪਰੇਸ਼ਨ ਦੌਰਾਨ ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਤੱਟ ਨੇੜੇ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਨੂੰ ਬਚਾਇਆ। ਇਸ ਕਿਸ਼ਤੀ ’ਤੇ ਈਰਾਨੀ ਅਮਲੇ ਦੇ 20 ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਜਲ ਸੈਨਾ ਨੇ ਮੰਗਲਵਾਰ ਨੂੰ ਦੱਸਿਆ ਕਿ ‘ਅਜ਼ੀਨੀ’ ਨਾਮਕ ਇਸ ਕਿਸ਼ਤੀ ਨੂੰ ਪਿਛਲੇ ਮਹੀਨੇ ਹਥਿਆਰਬੰਦ ਸਮੁੰਦਰੀ ਡਾਕੂਆਂ ਦੇ ਇਕ ਸਮੂਹ ਨੇ ਅਗਵਾ ਕਰ ਲਿਆ ਸੀ। ਜਲ ਸੈਨਾ ਨੇ ਕਿਹਾ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ ਅਮਲੇ ਦੇ ਸਾਰੇ 20 ਮੈਂਬਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਨਵੀਂ ਦਿੱਲੀ ’ਚ ਈਰਾਨੀ ਦੂਤਾਘਰ ਨੇ ਮੱਛੀ ਫੜਨ ਵਾਲੀ ਕਿਸ਼ਤੀ ਦੇ 20 ਈਰਾਨੀ ਮੈਂਬਰਾਂ ਨੂੰ ਬਚਾਉਣ ਲਈ ਚਲਾਈ ਗਈ ਇਸ “ਸਫਲ ਮੁਹਿੰਮ” ਵਾਸਤੇ ਭਾਰਤ ਸਰਕਾਰ, ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦਾ ਦਿਲੋਂ ਧੰਨਵਾਦ ਕੀਤਾ।
ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਨੇੜੇ ਅਗਵਾ ਕੀਤੀ ਕਿਸ਼ਤੀ ਨੂੰ ਬਚਾਇਆ
ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਨੇੜੇ ਅਗਵਾ ਕੀਤੀ ਕਿਸ਼ਤੀ ਨੂੰ ਬਚਾਇਆ
ਅਜੀਤ ਡੈਸਕ
04-11-2026