22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਰੱਖਿਆ ਮੰਤਰਾਲੇ ਵਲੋਂ ਰਾਡਾਰ ਖਰੀਦਣ ਲਈ 770 ਕਰੋੜ ਦਾ ਸਮਝੌਤਾ

ਨਵੀਂ ਦਿੱਲੀ, 21 ਅਕਤੂਬਰ (ਏਜੰਸੀ)-ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਰਕਾਰ ਨੇ ‘ਭਾਰਤ ਇਲੈਕਟ੍ਰਾਨਿਕਸ ਲਿਮਟਿਡ’ (ਬੀ.ਈ.ਐਲ.) ਨਾਲ ਫੌਜ ਲਈ ਸੁਧਾਰੇ ਗਏ ਘੱਟ ਉਚਾਈ ਵਾਲੇ ਹਲਕੇ ਰਾਡਾਰ’ ਖਰੀਦਣ ਲਈ ਲਗਪਗ 770 ....

ਅਜੀਤ ਡੈਸਕ 22-10-2026

ਨਵੀਂ ਦਿੱਲੀ, 21 ਅਕਤੂਬਰ (ਏਜੰਸੀ)-ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਰਕਾਰ ਨੇ ‘ਭਾਰਤ ਇਲੈਕਟ੍ਰਾਨਿਕਸ ਲਿਮਟਿਡ’ (ਬੀ.ਈ.ਐਲ.) ਨਾਲ ਫੌਜ ਲਈ ਸੁਧਾਰੇ ਗਏ ਘੱਟ ਉਚਾਈ ਵਾਲੇ ਹਲਕੇ ਰਾਡਾਰ’ ਖਰੀਦਣ ਲਈ ਲਗਪਗ 770 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ। ਮੰਤਰਾਲੇ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਖਰੀਦ ਹਵਾਈ ਰੱਖਿਆ ਪ੍ਰਣਾਲੀਆਂ ਦੇ ਸਵਦੇਸ਼ੀਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਰਾਡਾਰ ਪ੍ਰਣਾਲੀ ਲੜਾਕੂ ਜਹਾਜ਼ਾਂ ਦੇ ਆਕਾਰ ਦੇ ਟੀਚਿਆਂ ਅਤੇ ਛੋਟੇ ਜਾਂ ਬਹੁਤ ਛੋਟੇ ਡਰੋਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਪਿੱਛਾ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਇਸ ’ਚ ਹਵਾਈ ਟੀਚਿਆਂ ਨੂੰ ਉਨ੍ਹਾਂ ਦੀ ਮਹੱਤਤਾ ਦੇ ਆਧਾਰ ’ਤੇ ਤਰਜੀਹ ਦੇਣ ਦੀ ਸਮਰੱਥਾ ਵੀ ਹੈ। ਮੰਤਰਾਲੇ ਨੇ ਕਿਹਾ ਕਿ ਇਸ ਨਾਲ ਭਾਰਤੀ ਫੌਜ ‘ਅਨਮੈਨਡ ਏਰੀਅਲ ਸਿਸਟਮ’ ਭਾਵ ਬਿਨਾਂ ਪਾਇਲਟ ਵਾਲੇ ਹਵਾਈ ਪ੍ਰਣਾਲੀਆਂ ਦੇ ਖਤਰੇ ਦਾ ਸਫਲਤਾਪੂਰਵਕ ਮੁਕਾਬਲਾ ਕਰ ਸਕੇਗੀ। ਇਹ ਸਮਝੌਤਾ ਦਿੱਲੀ ਵਿਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿਚ ਕੀਤਾ ਗਿਆ।

ਪਿਛਲੀ ਖ਼ਬਰ ਜੀਓ ਦੇ ਆਈ.ਪੀ.ਓ. ਨੇ ਪਹਿਲੇ ਦਿਨ ਮਚਾਈ ਧੂਮ 100 ਮਿੰਟਾਂ ’ਚ ਪੂਰੀ ਤਰ੍ਹਾਂ ਸਬਸਕ੍ਰਾਈਬ ਹੋਇਆ ਅਗਲੀ ਖ਼ਬਰ ਇਟਲੀ ਦੇ ਪ੍ਰਸਿੱਧ ਕਾਰੋਬਾਰੀ ਅਤੇ ਕਬੱਡੀ ਪ੍ਰਮੋਟਰ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ ਦੇ ਸਪੁੱਤਰ ਅਮਨਦੀਪ ਸਿੰਘ ਦਾ ਵਿਆਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।