ਨਵੀਂ ਦਿੱਲੀ, 21 ਅਕਤੂਬਰ (ਪੀ.ਟੀ.ਆਈ.)-ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਡਾਰਕ ਵੈੱਬ ’ਤੇ 3,897 ਗਾਹਕਾਂ ਦੀ ਨਿੱਜੀ ਪਛਾਣ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਉਣ ਦੇ ਖ਼ਦਸ਼ੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਨੂੰ ਇਸ ਸਬੰਧੀ 16 ਅਕਤੂਬਰ ਨੂੰ ਆਪਣੀ ਥ੍ਰੈੱਟ ਇੰਟੈਲੀਜੈਂਸ ਸੇਵਾ ਪ੍ਰਦਾਤਾ, ਰੱਖਿਆ ਸਾਈਬਰ ਏਜੰਸੀ ਤੇ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸਰਟ-ਇਨ) ਤੋਂ ਚਿਤਾਵਨੀਆਂ ਮਿਲੀਆਂ ਸਨ। ਬੈਂਕ ਨੇ ਬੁੱਧਵਾਰ ਨੂੰ ਰੈਗੂਲੇਟਰੀ ਫਾਈਲਿੰਗ ’ਚ ਦੱਸਿਆ ਕਿ ਡਾਰਕ ਵੈੱਬ ’ਤੇ ਉਪਲਬਧ ਲਗਭਗ 3.75 ਲੱਖ ਰਿਕਾਰਡਾਂ ਦੇ ਮੁੱਢਲੇ ਵਿਸ਼ਲੇਸ਼ਣ ਦੌਰਾਨ 3,897 ਗਾਹਕਾਂ ਦੇ ਰਿਕਾਰਡਾਂ ’ਚ ਸੰਵੇਦਨਸ਼ੀਲ ਜਾਣਕਾਰੀ ਮਿਲੀ ਹੈ। ਇਸ ’ਚ ਰਜਿਸਟਰਡ ਮੋਬਾਈਲ ਨੰਬਰ, ਜਨਮ ਮਿਤੀਆਂ, ਨਾਂ, ਲਿੰਗ, ਈਮੇਲ ਪਤੇ ਤੇ ਰਿਹਾਇਸ਼ੀ ਪਤੇ ਸ਼ਾਮਲ ਹਨ। ਸਾਹਮਣੇ ਆਈ ਜਾਣਕਾਰੀ ’ਚ ਬੈਂਕ ਦੀਆਂ ਸ਼ਾਖਾਵਾਂ ਨਾਲ ਸਬੰਧਤ ਵੇਰਵੇ, ਗਾਹਕ ਸੂਚਨਾ ਫਾਈਲ (ਸੀ.ਆਈ.ਐੱਫ.) ਨੰਬਰ, ਲੀਡ ਆਈ.ਡੀ. ਤੇ ਕਰਜ਼ਿਆਂ ਤੇ ਗਾਹਕਾਂ ਨਾਲ ਸਬੰਧਤ ਰਿਕਾਰਡਾਂ ਦਾ ਮੈਟਾਡਾਟਾ ਵੀ ਸ਼ਾਮਿਲ ਹੋਣ ਦੀ ਰਿਪੋਰਟ ਹੈ।
ਸਟੇਟ ਬੈਂਕ ਵਲੋਂ ਡਾਰਕ ਵੈੱਬ ’ਤੇ 3,897 ਗਾਹਕਾਂ ਦਾ ਡਾਟਾ ਲੀਕ ਹੋਣ ਦੇ ਖ਼ਦਸ਼ੇ ਦੀ ਜਾਂਚ
ਨਵੀਂ ਦਿੱਲੀ, 21 ਅਕਤੂਬਰ (ਪੀ.ਟੀ.ਆਈ.)-ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਡਾਰਕ ਵੈੱਬ ’ਤੇ 3,897 ਗਾਹਕਾਂ ਦੀ ਨਿੱਜੀ ਪਛਾਣ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਉਣ ਦੇ ਖ਼ਦਸ਼ੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਨੂੰ ਇਸ ...
ਅਜੀਤ ਡੈਸਕ
22-10-2026