17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੁਪਰੀਮ ਕੋਰਟ ਵਲੋਂ ਸੰਸਦ ਮੈਂਬਰ ਸੰਜੈ ਰਾਊਤ ਅਤੇ ਪੱਤਰਕਾਰ ਨਿਖਿਲ ਵਾਗਲੇ ਨੂੰ ਨੋਟਿਸ

ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਿਵ ਸੈਨਾ (ਊਧਵ ਧੜਾ) ਦੇ ਰਾਜ ਸਭਾ ਸੰਸਦ ਮੈਂਬਰ ਸੰਜੈ ਰਾਊਤ ਅਤੇ ਪੱਤਰਕਾਰ ਨਿਖਿਲ ਵਾਗਲੇ ਨੂੰ ਚੀਫ਼ ਜਸਟਿਸ ਅਤੇ ਨਿਆਪਾਲਿਕਾ ਨਾਲ ਸੰਬੰਧਿਤ ਉਨ੍ਹਾਂ ...

ਅਜੀਤ ਡੈਸਕ 17-10-2026

 ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਿਵ ਸੈਨਾ (ਊਧਵ ਧੜਾ) ਦੇ ਰਾਜ ਸਭਾ ਸੰਸਦ ਮੈਂਬਰ ਸੰਜੈ ਰਾਊਤ ਅਤੇ ਪੱਤਰਕਾਰ ਨਿਖਿਲ ਵਾਗਲੇ ਨੂੰ ਚੀਫ਼ ਜਸਟਿਸ ਅਤੇ ਨਿਆਪਾਲਿਕਾ ਨਾਲ ਸੰਬੰਧਿਤ ਉਨ੍ਹਾਂ ਵਲੋਂ ਕੀਤੀਆਂ ਗਈਆਂ ਜਨਤਕ ਟਿੱਪਣੀਆਂ ਦੇ ਮਾਮਲੇ ’ਤੇ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੀਫ਼ ਜਸਟਿਸ ਅਤੇ ਜਸਟਿਸ ਜਾਇਮਾਲਿਆ ਬਾਗਚੀ ਦੇ ਬੈਂਚ ਨੇ ਹਾਲਾਂਕਿ ਰਾਊਤ ਅਤੇ ਵਾਗਲੇ ਨੂੰ ਇਹ ਕਹਿੰਦਿਆਂ ਅਗਲੀ ਸੁਣਵਾਈ ਮੌਕੇ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਕਿ ਉਹ ਪਹਿਲਾਂ ਉਨ੍ਹਾਂ ਦੇ ਸਪਸ਼ਟੀਕਰਨਾਂ ’ਤੇ ਵਿਚਾਰ ਕਰੇਗਾ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵਲੋਂ ਦਾਇਰ ਕੀਤੀ ਮਾਣਹਾਨੀ ਪਟੀਸ਼ਨ ’ਤੇ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਐਸ. ਸੀ. ਬੀ. ਏ. ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਪ੍ਰਦੀਪ ਰਾਏ ਨੇ ਦੋਸ਼ ਲਗਾਇਆ ਕਿ ਰਾਊਤ ਅਤੇ ਵਾਗਲੇ ਦੀਆਂ ਟਿੱਪਣੀਆਂ ਉਸਾਰੂ ਆਲੋਚਨਾ ਦੀ ਹੱਦ ਟੱਪ ਗਈਆਂ ਅਤੇ ਇਨ੍ਹਾਂ ਨਾਲ ਸੁਪਰੀਮ ਕੋਰਟ ’ਚ ਲੋਕਾਂ ਦੇ ਭਰੋਸੇ ਨੂੰ ਠੇਸ ਪਹੁੰਚ ਸਕਦੀ ਸੀ।

ਪਿਛਲੀ ਖ਼ਬਰ ਕਾਂਗਰਸ ਤੇ ਉਸ ਦੇ ਸਹਿਯੋਗੀ ਬੰਗਲਾਦੇਸ਼ ਵਰਗੀ ਸੱਤਾ ਤਬਦੀਲੀ ਚਾਹੁੰਦੇ ਹਨ-ਰਾਜਨਾਥ ਸਿੰਘ ਅਗਲੀ ਖ਼ਬਰ ਸਰਕਾਰ ਨੇ ਡੀਜ਼ਲ ਦੀ ਬਰਾਮਦ ’ਤੇ ਟੈਕਸ ਘਟਾਇਆ, ਪੈਟਰੋਲ ’ਤੇ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।