ਪਣਜੀ, 11 ਅਕਤੂਬਰ (ਪੀ.ਟੀ.ਆਈ.)-ਉੱਘੇ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਗੋਆ ਮੈਡੀਕਲ ਕਾਲਜ ਤੇ ਹਸਪਤਾਲ (ਜੀ. ਐੱਮ. ਸੀ. ਐੱਚ.) ਦੇ ਇਕ ਸੀਨੀਅਰ ਡਾਕਟਰ ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਡਾਕਟਰ ਅਨੁਸਾਰ, 75 ਸਾਲਾ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਦਾ ਕਾਰਨ ਦਿਲ ਦੇ ਵੱਡੇ ਹਿੱਸੇ ਤੱਕ ਖ਼ੂਨ ਪਹੁੰਚਾਉਣ ਵਾਲੀ ਖੱਬੇ ਪਾਸੇ ਦੀ ਮੁੱਖ ਕੋਰੋਨਰੀ ਧਮਣੀ ’ਚ ਖ਼ੂਨ ਦਾ ਥੱਕਾ ਜੰਮ ਕੇ ਰਸਤਾ ਬੰਦ ਹੋਣਾ ਸੀ। ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ਐਥੀਰੋਸਕਲੇਰੋਟਿਕ ਬਿਮਾਰੀ ਕਾਰਨ ਕੋਰੋਨਰੀ ਧਮਣੀਆਂ ’ਚ ਰੁਕਾਵਟ ਪੈਦਾ ਹੋਣ ਤੇ ਇਸ ਤੋਂ ਬਾਅਦ ਖੱਬੀ ਮੁੱਖ ਕੋਰੋਨਰੀ ਧਮਣੀ ’ਚ ਖ਼ੂਨ ਦਾ ਥੱਕਾ ਜੰਮਣ ਕਾਰਨ ਹੋਇਆ ਤੀਬਰ ਦਿਲ ਦਾ ਦੌਰਾ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਇਹ ਕੁਦਰਤੀ ਮੌਤ ਸੀ।
ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਨਾਨਾ ਪਾਟੇਕਰ ਦੀ ਮੌਤ-ਪੋਸਟਮਾਰਟਮ ਰਿਪੋਰਟ
ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਨਾਨਾ ਪਾਟੇਕਰ ਦੀ ਮੌਤ-ਪੋਸਟਮਾਰਟਮ ਰਿਪੋਰਟ
ਅਜੀਤ ਡੈਸਕ
12-10-2026