24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ

ਨਵੀਂ ਦਿੱਲੀ, 23 ਸਤੰਬਰ (ਜਗਤਾਰ ਸਿੰਘ)- ਦੇਸ਼ ਭਰ ਵਿਚ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਸੰਭਾਵਿਤ ਬੈਂਕ ਹੜਤਾਲ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਐਤਵਾਰ, 27 ਸਤੰਬਰ ਨੂੰ ਸਾਰੇ ਸਰਕਾਰੀ ਬੈਂਕ ਅਤੇ ਖੇਤਰੀ ਪੇਂਡੂ ਬੈਂਕ ਆਮ ਦਿਨਾਂ ,,

ਅਜੀਤ ਡੈਸਕ 24-09-2026

ਨਵੀਂ ਦਿੱਲੀ, 23 ਸਤੰਬਰ (ਜਗਤਾਰ ਸਿੰਘ)- ਦੇਸ਼ ਭਰ ਵਿਚ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਸੰਭਾਵਿਤ ਬੈਂਕ ਹੜਤਾਲ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਐਤਵਾਰ, 27 ਸਤੰਬਰ ਨੂੰ ਸਾਰੇ ਸਰਕਾਰੀ ਬੈਂਕ ਅਤੇ ਖੇਤਰੀ ਪੇਂਡੂ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਹੈ । ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਬੈਂਕ ਹੜਤਾਲ ਤੋਂ ਪਹਿਲਾਂ ਐਤਵਾਰ ਨੂੰ ਬੈਂਕਾਂ ਦੀ ਕੋਈ ਛੁੱਟੀ ਨਹੀਂ ਹੋਵੇਗੀ ਯਾਨੀ ਐਸ.ਬੀ.ਆਈ, ਪੀ.ਐਨ.ਬੀ,ਯੂਨੀਅਨ ਬੈਂਕ ,ਇੰਡੀਅਨ ਬੈਂਕ, ਬੈਂਕ ਆਫ਼ ਬੜੌਦਾ ਅਤੇ ਕੈਨਰਾ ਬੈਂਕ ਸਮੇਤ ਸਾਰੇ ਜਨਤਕ ਖੇਤਰ ਦੇ ਬੈਂਕ ਐਤਵਾਰ ਨੂੰ ਖੁੱਲ੍ਹੇ ਰਹਿਣਗੇ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵਲੋਂ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਦੇਸ਼ਵਿਆਪੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ । ਕਿਉਂਕਿ ਇਸ ਹੜਤਾਲ ਤੋਂ ਠੀਕ ਪਹਿਲਾਂ 26 ਸਤੰਬਰ ਨੂੰ ਚੌਥਾ ਸਨਿਚਰਵਾਰ ਅਤੇ 27 ਸਤੰਬਰ ਨੂੰ ਐਤਵਾਰ ਦੀ ਛੁੱਟੀ ਹੈ, ਇਸ ਲਈ ਦੇਸ਼ ਵਿਚ ਲਗਾਤਾਰ 5 ਦਿਨ ਬੈਂਕ ਬੰਦ ਰਹਿਣ ਦੀ ਸਥਿਤੀ ਬਣ ਰਹੀ ਸੀ । ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਇਸ ਲੰਬੀ ਤਾਲਾਬੰਦੀ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਰਕਾਰ ਨੇ ਐਤਵਾਰ ਨੂੰ ਬੈਂਕ ਖੁੱਲ੍ਹੇ ਰੱਖਣ ਬਾਰੇ ਇਹ ਕਦਮ ਚੁੱਕਿਆ ਹੈ । ਬੈਂਕ ਦੀਆਂ ਸਾਰੀਆਂ ਸ਼ਾਖਾਵਾਂ, ਦਫ਼ਤਰ, ਏ.ਟੀ.ਐਮ. ਨਾਲ ਜੁੜੀਆਂ ਸ਼ਾਖਾਵਾਂ ਅਤੇ ਕਰੰਸੀ ਚੈਸਟ 27 ਸਤੰਬਰ ਐਤਵਾਰ ਨੂੰ ਪੂਰੀ ਤਰ੍ਹਾਂ ਕੰਮ ਕਰਨਗੇ । ਹੜਤਾਲ ਦੇ ਦਿਨਾਂ ਦੌਰਾਨ ਵੀ ਯੂ.ਪੀ.ਆਈ., ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਐਪਸ ਵਰਗੀਆਂ ਡਿਜੀਟਲ ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ । ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ ਵਲੋਂ ਸੱਦੀ ਗਈ ਤਿੰਨ ਦਿਨਾਂ ਬੈਂਕ ਹੜਤਾਲ ਦੇ ਮੱਦੇਨਜ਼ਰ ਸਤੰਬਰ ਮਹੀਨੇ ਦੀ ਤਨਖ਼ਾਹ 25 ਸਤੰਬਰ ਨੂੰ ਹੀ ਜਾਰੀ ਕਰ ਦੇਣ।

ਪਿਛਲੀ ਖ਼ਬਰ ‘ਵੋਟ ਚੋਰੀ’ ਸੰਵਿਧਾਨ ਦੇ ਖ਼ਿਲਾਫ਼-ਰਾਹੁਲ ਗਾਂਧੀ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਡੀ.ਏ. ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਮਹਿੰਗਾਈ ਭੱਤਾ 42 ਤੋਂ ਵਧਾ ਕੇ 50 ਫ਼ੀਸਦੀ ਕੀਤਾ, 1 ਸਤੰਬਰ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।