24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅੰਤਰਰਾਸ਼ਟਰੀ ਪ੍ਰਣਾਲੀ ਟੁੱਟ ਚੁੱਕੀ, ਭਾਰਤ-ਪਾਕਿ ਵਰਗੇ ਵਿਵਾਦ ਹੱਲ ਕਰਨ ’ਚ ਅਸਮਰੱਥ-ਰੂਬੀਓ

ਨਿਊਯਾਰਕ, 23 ਸਤੰਬਰ (ਪੀ.ਟੀ.ਆਈ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਮੌਜੂਦਾ ਅੰਤਰਰਾਸ਼ਟਰੀ ਪ੍ਰਣਾਲੀ ਆਪਣੇ ਉਦੇਸ਼ ਪੂਰੇ ਕਰਨ ’ਚ ਅਸਫਲ ਰਹੀ ਹੈ ਅਤੇ ਭਾਰਤ-ਪਾਕਿਸਤਾਨ ਵਰਗੇ ਸੰਭਾਵਿਤ ਟਕਰਾਅ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ...

ਅਜੀਤ ਡੈਸਕ 24-09-2026

ਨਿਊਯਾਰਕ, 23 ਸਤੰਬਰ (ਪੀ.ਟੀ.ਆਈ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਮੌਜੂਦਾ ਅੰਤਰਰਾਸ਼ਟਰੀ ਪ੍ਰਣਾਲੀ ਆਪਣੇ ਉਦੇਸ਼ ਪੂਰੇ ਕਰਨ ’ਚ ਅਸਫਲ ਰਹੀ ਹੈ ਅਤੇ ਭਾਰਤ-ਪਾਕਿਸਤਾਨ ਵਰਗੇ ਸੰਭਾਵਿਤ ਟਕਰਾਅ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਦੀ ਘਾਟ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੂਬੀਓ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਵੱਡੀਆਂ ਸੰਭਾਵਨਾਵਾਂ ਹਨ, ਪਰ ਇਹ ਆਪਣੀ ਭੂਮਿਕਾ ਅਨੁਸਾਰ ਕੰਮ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਮੁੜ ਆਪਣੇ ਮੂਲ ਉਦੇਸ਼ ਵੱਲ ਲਿਆਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਮਰੀਕਾ ਆਪਣੇ ਰਾਸ਼ਟਰੀ ਹਿੱਤਾਂ ਨੂੰ ਅੰਤਰਰਾਸ਼ਟਰੀ ਵਿਵਸਥਾ ਤੋਂ ਉੱਪਰ ਰੱਖੇਗਾ। ਰੂਬੀਓ ਦੀਆਂ ਟਿੱਪਣੀਆਂ ਟਰੰਪ ਵਲੋਂ ਭਾਰਤ-ਪਾਕਿਸਤਾਨ ਵਿਚਕਾਰ ਪਿਛਲੇ ਸਾਲ ਦੇ ਟਕਰਾਅ ਨੂੰ ਖ਼ਤਮ ਕਰਵਾਉਣ ਦਾ ਦਾਅਵਾ ਦੁਹਰਾਏ ਜਾਣ ਤੋਂ ਇੱਕ ਦਿਨ ਬਾਅਦ ਆਈਆਂ। ਭਾਰਤ ਦਾ ਕਹਿਣਾ ਹੈ ਕਿ ਜੰਗਬੰਦੀ ਦੋਵਾਂ ਦੇਸ਼ਾਂ ਦੇ ਡੀ.ਜੀ.ਐੱਮ.ਓਜ਼ ਵਿਚਕਾਰ ਸਿੱਧੀ ਗੱਲਬਾਤ ਦਾ ਨਤੀਜਾ ਸੀ ਅਤੇ ਕਿਸੇ ਤੀਜੇ ਪੱਖ ਦੀ ਵਿਚੋਲਗੀ ਨਹੀਂ ਹੋਈ ਸੀ।

ਪਿਛਲੀ ਖ਼ਬਰ ਓਮਾਨ ’ਚ ਜਹਾਜ਼ ’ਤੇ ਹੋਏ ਹਮਲੇ ’ਚ ਭਾਰਤੀ ਨਾਗਰਿਕ ਦੀ ਮੌਤ ਅਗਲੀ ਖ਼ਬਰ ਲੱਦਾਖ ਦੇ ਉਪ-ਰਾਜਪਾਲ ਵਲੋਂ ਲੇਹ ਹਿੰਸਾ ਮਾਮਲੇ ’ਚ 20 ਵਿਅਕਤੀਆਂ ਖ਼ਿਲਾਫ਼ ਕੇਸ ਵਾਪਸ ਲੈਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।