ਨਵੀਂ ਦਿੱਲੀ, 10 ਸਤੰਬਰ (ਜਗਤਾਰ ਸਿੰਘ)-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੀ ਮੁਸ਼ਕਲਾਂ ’ਚ ਵਾਧਾ ਹੋ ਗਿਆ ਹੈ। ਆਈ.ਆਰ.ਸੀ.ਟੀ.ਸੀ. ਹਵਾਲਾ ਰਾਸ਼ੀ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਤੇ ਤੇਜੱਸਵੀ ਯਾਦਵ ਸਮੇਤ 9 ਦੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ। ਉਨ੍ਹਾਂ ’ਤੇ ਹਵਾਲਾ ਰਾਸ਼ੀ ਐਕਟ ਦੀ ਧਾਰਾ 3 ਤੇ 4 ਦੇ ਤਹਿਤ ਦੋਸ਼ ਲਾਏ ਗਏ ਹਨ। ਦਿੱਲੀ ਰਾਊਜ਼ ਐਵਨਿਊ ਕੋਰਟ ਨੇ ਇਸ ਕੇਸ ਵਿਚ ਹੋਰਨਾ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ । ਮਾਮਲੇ ਦੀ ਅਗਲੀ ਸੁਣਵਾਈ ਅਕਤੂਬਰ ’ਚ ਹੋਵੇਗੀ। ਇਹ ਮਾਮਲੇ ਲਾਲੂ ਯਾਦਵ ਦੇ ਯੂ.ਪੀ.ਏ. ਸਰਕਾਰ ਵਿਚ ਰੇਲ ਮੰਤਰੀ ਰਹਿਣ ਦੇ ਸਮੇਂ ਦਾ ਹੈ। ਦੋਸ਼ ਹੈ ਕਿ ਲਾਲੂ ਦੇ ਕਾਰਜ-ਕਾਲ ਵਿਚ ਆਈ. ਆਰ. ਸੀ. ਟੀ. ਸੀ. ਦੇ 2 ਹੋਟਲਾਂ ਦੇ ਸੰਚਾਲਨ ਦਾ ਠੇਕਾ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਵਿਚ ਕਥਿਤ ਬੇਨਿਯਮੀਆਂ ਦਾ ਦੋਸ਼ ਲੱਗਾ। ਸੀ.ਬੀ.ਆਈ. ਇਸ ਦੇ ਅਪਰਾਧਿਕ ਪਹਿਲੂ ਦੀ ਜਾਂਚ ਕਰ ਰਹੀ ਹੈ ਜਦਕਿ ਈ.ਡੀ. ਨੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਕੇਸ ਚਲਾਇਆ ਹੈ।
ਆਈ.ਆਰ.ਸੀ.ਟੀ.ਸੀ. ਮਾਮਲੇ ’ਚ ਲਾਲੂ, ਰਾਬੜੀ ਤੇ ਤੇਜੱਸਵੀ ਸਮੇਤ 9 ਖ਼ਿਲਾਫ਼ ਦੋਸ਼ ਤੈਅ
ਨਵੀਂ ਦਿੱਲੀ, 10 ਸਤੰਬਰ (ਜਗਤਾਰ ਸਿੰਘ)-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਦੀ ਮੁਸ਼ਕਲਾਂ ’ਚ ਵਾਧਾ ਹੋ ਗਿਆ ਹੈ। ਆਈ.ਆਰ.ਸੀ.ਟੀ.ਸੀ. ਹਵਾਲਾ ਰਾਸ਼ੀ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ...
ਅਜੀਤ ਡੈਸਕ
11-09-2026