06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਬਣੇ

ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਸੁਪਰੀਮ ਕੋਰਟ ਕਾਲਜੀਅਮ ਦੀ ਸਿਫਾਰਸ਼ ਤੋਂ ਇੱਕ ਮਹੀਨੇ ਬਾਅਦ ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਹਾਈ ਕੋਰਟ ਦਾ ਚੀਫ਼ ...

ਅਜੀਤ ਡੈਸਕ 06-09-2026

ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਸੁਪਰੀਮ ਕੋਰਟ ਕਾਲਜੀਅਮ ਦੀ ਸਿਫਾਰਸ਼ ਤੋਂ ਇੱਕ ਮਹੀਨੇ ਬਾਅਦ ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸੱਤ ਹੋਰ ਹਾਈ  ਕੋਰਟਾਂ ਵਿਚ ਵੀ ਚੀਫ ਜਸਟਿਸਾਂ ਦੀ ਨਿਯੁਕਤੀ ਕੀਤੀ ਹੈ। ਇਸ ਸੰਬੰਧੀ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਸਟਿਸ ਮਿਸ਼ਰਾ 2 ਜੂਨ,2026 ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕਾਰਜਕਾਰੀ ਮੁੱਖ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਸਮੇਤ ਕੁੱਲ ਅੱਠ ਹਾਈ ਕੋਰਟਾਂ ਨੂੰ ਨਵੇਂ ਚੀਫ਼ ਜਸਟਿਸ ਮਿਲੇ ਹਨ।

ਜਿੰਨ੍ਹਾਂ ’ਚ ਜਸਟਿਸ ਸੰਜੇ ਕੁਮਾਰ ਅਗਰਵਾਲ  ਨੂੰ ਰਾਜਸਥਾਨ ਹਾਈ ਕੋਰਟ, ਜਸਟਿਸ ਵੀ. ਕਮੇਸ਼ਵਰ ਰਾਓ ਨੂੰ ਪਟਨਾ ਹਾਈ ਕੋਰਟ, ਜਸਟਿਸ ਰਾਵਿੰਦਰ ਵੀ. ਘੁਗੇ ਨੂੰ ਕਲਕੱਤਾ ਹਾਈ ਕੋਰਟ, ਜਸਟਿਸ ਐੱਮ.ਸੀ. ਤ੍ਰਿਪਾਠੀ  ਨੂੰ ਬੰਬੇ ਹਾਈ ਕੋਰਟ, ਜਸਟਿਸ ਅਲਪੇਸ਼ ਯਸ਼ਵੰਤ ਕੋਗਜੇ  ਨੂੰ ਮੱਧ ਪ੍ਰਦੇਸ਼ ਹਾਈ ਕੋਰਟ, ਜਸਟਿਸ ਡਾ. ਪੁਸ਼ਪਿੰਦਰ ਸਿੰਘ ਭਾਟੀ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਅਤੇ ਜਸਟਿਸ ਕ੍ਰਿਸ਼ਨਾ ਰਾਮ ਮੋਹਾਪਾਤਰਾ ਨੂੰ ਛੱਤੀਸਗੜ੍ਹ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਖੇਡਾਂ ਲਈ ਪਹਿਲੀ ਵਾਰ ‘ਆਪ’ ਸਰਕਾਰ ਨੇ ਇਤਿਹਾਸਕ 1790 ਕਰੋੜ ਦਾ ਬਜਟ ਰੱਖਿਆ-ਮੁੱਖ ਮੰਤਰੀ ਬਠਿੰਡਾ ਤੋਂ ਹੋਈ ‘ਖੇਡਾਂ ਵਤਨ... ਅਗਲੀ ਖ਼ਬਰ ਸੰਯੁਕਤ ਰਾਸ਼ਟਰ ਨੇ 27 ਨਵੰਬਰ ਨੂੰ ‘ਬਾਲ ਵਿਆਹ ਵਿਰੁੱਧ ਅੰਤਰਰਾਸ਼ਟਰੀ ਦਿਵਸ’ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।