ਕ੍ਰਾਈਸਟਚਰਚ, 24 ਅਕਤੂਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਟੀ-20 ਮੈਚ ਅੱਜ ਕ੍ਰਾਈਸਟਚਰਚ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 180 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਗਲੈਨ ਫਿਲਿਪਸ ਨੇ ਸਭ ਤੋਂ ਵੱਧ 70 (43 ਗੇਂਦਾਂ) ਅਤੇ ਬੇਵੋਨ ਜੈਕਬਸ ਨੇ 58 (46 ਗੇਂਦਾਂ ) ਦੌੜਾਂ ਬਣਾਈਆਂ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ 4 ਓਵਰਾਂ ਵਿਚ 33 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਭੁਵਨੇਸ਼ਵਰ ਕੁਮਾਰ, ਪ੍ਰਿੰਸ ਯਾਦਵ ਅਤੇ ਨਿਤਿਸ਼ ਕੁਮਾਰ ਰੈਡੀ ਨੂੰ 1-1 ਵਿਕਟ ਮਿਲੀ।
ਤਾਜ਼ਾ ਖ਼ਬਰਾਂ
Free
ਦੂਜੇ ਟੀ-20 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 181 ਦੌੜਾਂ ਦਾ ਟੀਚਾ
ਕ੍ਰਾਈਸਟਚਰਚ, 24 ਅਕਤੂਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਟੀ-20 ਮੈਚ ਅੱਜ ਕ੍ਰਾਈਸਟਚਰਚ ਵਿਖੇ...
ਅਜੀਤ ਡੈਸਕ
24-10-2026