24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਜੰਮੂ-ਕਸ਼ਮੀਰ : ਇਤਿਹਾਦ-ਉਲ-ਮੁਸਲਿਮੀਨ' ਨਾਲ ਜੁੜੇ ਕਥਿਤ ਗੁਪਤ ਮਾਡਿਊਲ ਦਾ ਪਰਦਾਫਾਸ਼

ਬਾਂਦੀਪੋਰਾ (ਜੰਮੂ-ਕਸ਼ਮੀਰ), 24 ਅਕਤੂਬਰ - ਬਾਂਦੀਪੋਰਾ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ 'ਇਤਿਹਾਦ-ਉਲ-ਮੁਸਲਿਮੀਨ' ਨਾਲ ਜੁੜੇ ਇਕ ਕਥਿਤ ਗੁਪਤ ਮਾਡਿਊਲ...

ਅਜੀਤ ਡੈਸਕ 24-10-2026

ਬਾਂਦੀਪੋਰਾ (ਜੰਮੂ-ਕਸ਼ਮੀਰ), 24 ਅਕਤੂਬਰ - ਬਾਂਦੀਪੋਰਾ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ 'ਇਤਿਹਾਦ-ਉਲ-ਮੁਸਲਿਮੀਨ' ਨਾਲ ਜੁੜੇ ਇਕ ਕਥਿਤ ਗੁਪਤ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਪਾਕਿਸਤਾਨ ਸਥਿਤ ਇਕ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਜਾਂਚ ਵਿਚ ਜੇਲ੍ਹ ਤੋਂ ਤਾਲਮੇਲ, ਵੱਖਵਾਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਗੁਪਤ ਮੀਟਿੰਗਾਂ ਅਤੇ ਵਿੱਤੀ ਲੈਣ-ਦੇਣ ਵਰਗੇ ਸ਼ੱਕੀ ਸਬੰਧ ਸਾਹਮਣੇ ਆਏ ਹਨ। ਇਸ ਸੰਬੰਧ ਵਿਚ, ਥਾਣਾ ਬਾਂਦੀਪੋਰਾ ਵਿਖੇ ਐਫ.ਆਈ.ਆਰ. ਨੰਬਰ 168/2026, ਧਾਰਾ 10 ਅਤੇ 13 ਯੂ.ਏ.(ਪੀ)ਏ, 1967 (ਸੋਧੇ ਹੋਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪਿਛਲੀ ਖ਼ਬਰ ਦੂਜੇ ਟੀ-20 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 181 ਦੌੜਾਂ ਦਾ ਟੀਚਾ ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਦੂਜਾ ਟੀ-20 - 15 ਓਵਰਾਂ ਬਾਅਦ ਨਿਊਜ਼ੀਲੈਂਡ 115/3