12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕੇਰਲਮ ਵਿਧਾਨ ਸਭਾ ਵਲੋਂ ਪਹਿਲੀ ਵਾਰ, ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਕਰਨ ਵਾਲਾ ਇਕ ਮਤਾ ਪਾਸ

ਤਿਰੂਵਨੰਤਪੁਰਮ, 12 ਅਕਤੂਬਰ - ਕੇਰਲਮ ਦੇ ਮੁੱਖ ਮੰਤਰੀ ਵੀ.ਡੀ. ਸਤੀਸਨ ਨੇ ਟਵੀਟ ਕੀਤਾ, "...ਪਹਿਲੀ ਵਾਰ, ਕੇਰਲਮ ਵਿਧਾਨ ਸਭਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਕਰਨ...

ਅਜੀਤ ਡੈਸਕ 12-10-2026

ਤਿਰੂਵਨੰਤਪੁਰਮ, 12 ਅਕਤੂਬਰ - ਕੇਰਲਮ ਦੇ ਮੁੱਖ ਮੰਤਰੀ ਵੀ.ਡੀ. ਸਤੀਸਨ ਨੇ ਟਵੀਟ ਕੀਤਾ, "...ਪਹਿਲੀ ਵਾਰ, ਕੇਰਲਮ ਵਿਧਾਨ ਸਭਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਕਰਨ ਵਾਲਾ ਇਕ ਮਤਾ ਪਾਸ ਕੀਤਾ ਹੈ।
ਇਸ ਇਤਿਹਾਸਕ ਮਤੇ ਰਾਹੀਂ, ਕੇਰਲ ਨੇ ਤਿੰਨ ਸਪੱਸ਼ਟ ਮੰਗਾਂ ਰੱਖੀਆਂ ਹਨ:

1. ਵੋਟਿੰਗ ਅਧਿਕਾਰ ਬਹਾਲ ਕਰੋ: 'ਵਿਸ਼ੇਸ਼ ਤੀਬਰ ਸੋਧ' (ਸ਼ੀ੍ਰ) ਵਿਚ ਆਈਆਂ ਬੇਨਿਯਮੀਆਂ ਨੂੰ ਦੂਰ ਕਰੋ ਅਤੇ ਉਨ੍ਹਾਂ ਸਾਰੇ ਯੋਗ ਵੋਟਰਾਂ ਦੇ ਵੋਟਿੰਗ ਅਧਿਕਾਰ ਤੁਰੰਤ ਬਹਾਲ ਕਰੋ ਜਿਨ੍ਹਾਂ ਦੇ ਨਾਂਅ ਗਲਤ ਢੰਗ ਨਾਲ ਸੂਚੀ ਵਿਚੋਂ ਹਟਾ ਦਿੱਤੇ ਗਏ ਸਨ।
2. ਮੁੱਖ ਚੋਣ ਕਮਿਸ਼ਨਰ ਨੂੰ ਹਟਾਓ: ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰੋ, ਜਿਨ੍ਹਾਂ ਦੀ ਨਿਰਪੱਖਤਾ 'ਤੇ ਗੰਭੀਰ ਸਵਾਲ ਉਠੇ ਹਨ।
3. ਚੋਣ ਪ੍ਰਕਿਰਿਆ ਵਿਚ ਸੁਧਾਰ ਕਰੋ: ਚੋਣ ਕਮਿਸ਼ਨਰਾਂ ਦੀ ਚੋਣ ਕਮੇਟੀ ਦਾ ਮੁੜ ਗਠਨ ਕਰੋ ਜਿਸ ਵਿਚ ਪ੍ਰਧਾਨ ਮੰਤਰੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਰਤ ਦੇ ਚੀਫ਼ ਜਸਟਿਸ ਸ਼ਾਮਿਲ ਹੋਣ, ਤਾਂ ਜੋ ਇਸ ਸੰਸਥਾ ਦੀ ਸੁਤੰਤਰਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ..."।

ਪਿਛਲੀ ਖ਼ਬਰ ਕੈਂਸਰ ਦਵਾਈਆਂ 'ਤੇ ਵਪਾਰ ਮਾਰਜਿਨ ਨੂੰ ਨਿਯਮਤ ਕਰਨ ਦਾ ਫ਼ੈਸਲਾ - ਕੇਂਦਰ ਨੇ ਦੱਸਿਆ ਸੁਪਰੀਮ ਕੋਰਟ ਨੂੰ ਅਗਲੀ ਖ਼ਬਰ ਫਾਜ਼ਿਲਕਾ ਦੀ ਦਾਣਾ ਮੰਡੀ ਵਿਚ ਮੀਂਹ ਕਾਰਨ ਝੋਨੇ ਦੇ ਨੁਕਸਾਨ ਦਾ ਬੀ.ਕੇ.ਯੂ. ਕਾਦੀਆਂ ਨੇ ਲਿਆ ਜਾਇਜ਼ਾ, ਕਿਸਾਨਾਂ ਲਈ ਮੁਆ...