30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਤਿਰੂਵਨੰਤਪੁਰਮ - ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ 'ਤੇ ਪੱਥਰਬਾਜ਼ੀ

ਤਿਰੂਵਨੰਤਪੁਰਮ (ਕੇਰਲ), 30 ਸਤੰਬਰ - ਕਥਿਤ ਤੌਰ 'ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਤਿਰੂਵਨੰਤਪੁਰਮ ਜ਼ਿਲ੍ਹਾ ਕਾਂਗਰਸ ਕਮੇਟੀ (ਡੀ.ਸੀ.ਸੀ.) ਦੇ ਦਫ਼ਤਰ 'ਤੇ ਪੱਥਰਬਾਜ਼ੀ ਕੀਤੀ। ਮੰਤਰੀਆਂ ਸਮੇਤ...

ਅਜੀਤ ਡੈਸਕ 30-09-2026

ਤਿਰੂਵਨੰਤਪੁਰਮ (ਕੇਰਲਮ), 30 ਸਤੰਬਰ - ਕਥਿਤ ਤੌਰ 'ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਤਿਰੂਵਨੰਤਪੁਰਮ ਜ਼ਿਲ੍ਹਾ ਕਾਂਗਰਸ ਕਮੇਟੀ (ਡੀ.ਸੀ.ਸੀ.) ਦੇ ਦਫ਼ਤਰ 'ਤੇ ਪੱਥਰਬਾਜ਼ੀ ਕੀਤੀ। ਮੰਤਰੀਆਂ ਸਮੇਤ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਦਫ਼ਤਰ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਕੇਰਲਮ ਕਾਂਗਰਸ ਪ੍ਰਧਾਨ ਸੰਨੀ ਜੋਸੇਫ ਨੇ ਕਿਹਾ, "... ਅਸੀਂ ਡੀ.ਸੀ.ਸੀ. ਦਫ਼ਤਰ 'ਤੇ ਹੋਏ ਹਮਲੇ ਦਾ ਸਖ਼ਤ ਵਿਰੋਧ ਕਰਦੇ ਹਾਂ। ਇਹ ਹਮਲਾ ਮੁੱਖ ਤੌਰ 'ਤੇ ਭਾਜਪਾ ਵਰਕਰਾਂ ਵਲੋਂ ਕੀਤਾ ਗਿਆ ਹੈ। ਉਹ ਮਾਮੂਲੀ ਕਾਰਨਾਂ ਕਰਕੇ ਗੜਬੜ ਪੈਦਾ ਕਰ ਰਹੇ ਹਨ। ਭਾਜਪਾ ਵਰਕਰਾਂ ਵਲੋਂ ਕਈ ਕਾਂਗਰਸੀ ਦਫ਼ਤਰਾਂ 'ਤੇ ਹਮਲੇ ਕੀਤੇ ਗਏ ਹਨ ਅਤੇ ਆਗੂਆਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਅਜਿਹਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਬਹੁਤ ਹੀ ਇਤਰਾਜ਼ਯੋਗ ਗੱਲ ਹੈ।"

ਪਿਛਲੀ ਖ਼ਬਰ ਏਸ਼ਿਆਈ ਖੇਡਾਂ 2026- 'ਟ੍ਰੈਪ ਮਿਕਸਡ ਟੀਮ' ਸ਼ੂਟਿੰਗ ਮੁਕਾਬਲੇ 'ਚ ਭਾਰਤ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ