11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਨਾਜ ਮੰਡੀਆਂ ਵਿਚ ਅਸਮਾਨ ਥੱਲੇ ਪਈ ਫਸਲ ਮੀਂਹ ਦੇ ਪਾਣੀ ਨਾਲ ਹੋਣ ਲੱਗੀ ਖਰਾਬ

ਤਪਾ ਮੰਡੀ, (ਬਰਨਾਲਾ), 11 ਅਕਤੂਬਰ (ਵਿਜੇ ਸ਼ਰਮਾ)- ਸਵੇਰੇ ਪਏ ਤੇਜ਼ ਮੀਂਹ ਕਾਰਨ ਭਾਵੇਂ ਮੌਸਮ ਠੰਢਾ ਜ਼ਰੂਰ ਹੋ ਗਿਆ, ਪਰ ਅਨਾਜ ਮੰਡੀਆਂ ਵਿਚ ਖੁੱਲੇ ਅਸਮਾਨ ਥੱਲੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ।

ਅਜੀਤ ਡੈਸਕ 11-10-2026

ਤਪਾ ਮੰਡੀ, (ਬਰਨਾਲਾ), 11 ਅਕਤੂਬਰ (ਵਿਜੇ ਸ਼ਰਮਾ)- ਸਵੇਰੇ ਪਏ ਤੇਜ਼ ਮੀਂਹ ਕਾਰਨ ਭਾਵੇਂ ਮੌਸਮ ਠੰਢਾ ਜ਼ਰੂਰ ਹੋ ਗਿਆ, ਪਰ ਅਨਾਜ ਮੰਡੀਆਂ ਵਿਚ ਖੁੱਲੇ ਅਸਮਾਨ ਥੱਲੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਭਾਵੇਂ ਫਸਲ ਕੋਲ ਖੜੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਫ਼ਸਲ ਨੂੰ ਤਿਰਪਾਲ ਨਾਲ ਢੱਕ ਦਿੱਤਾ ਗਿਆ ਹੈ ਫਿਰ ਵੀ ਗੱਟਿਆਂ ਅਤੇ ਢੇਰੀਆਂ ਵਿਚ ਪਈ ਫ਼ਸਲ ਵਿਚ ਪਾਣੀ ਚਲਾ ਗਿਆ ਹੈ। ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ,  ਅਨਾਜ ਮੰਡੀ ਵਿਚ ਜਾ ਕੇ ਵੇਖਿਆ ਤਾਂ ਜਿਹੜੀ ਫਸਲ ਸ਼ੈਡਾਂ ਥੱਲੇ ਪਈ ਸੀ, ਉਹ ਬਿਲਕੁਲ ਸੁਰੱਖਿਅਤ ਹੈ ਅਤੇ ਜਿਹੜੀ ਖੁੱਲੇ ਆਸਮਾਨ ਹੇਠ ਪਈ ਸੀ, ਉਹ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। 

ਪਿਛਲੀ ਖ਼ਬਰ ਫਾਜ਼ਿਲਕਾ ਦੀ ਦਾਣਾ ਮੰਡੀ ਵਿਚ ਬੇ-ਮੌਸਮੀ ਬਾਰਿਸ਼ ਨੇ ਮਚਾਈ ਤਬਾਹੀ, ਪਾਣੀ ਵਿੱਚ ਡੁੱਬਿਆ ਝੋਨਾ ਅਗਲੀ ਖ਼ਬਰ ਤੇਜ਼ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ