01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

EPFO ਦੀ ਨਵੀਂ ਸਹੂਲਤ ਸ਼ੁਰੂ, ਹੁਣ ਵਟਸਐਪ 'ਤੇ ਹੀ ਚੈੱਕ ਹੋਵੇਗਾ PF ਬੈਲੇਂਸ ਤੇ ਪਾਸਬੁੱਕ

ਨਵੀਂ ਦਿੱਲੀ, 1 ਨਵੰਬਰ (ਇੰਟ)-ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਰੋੜਾਂ PF ਖਾਤਾ ਧਾਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਨਵੀਂ ਵਟਸਐਪ ਸੇਵਾ ਸ਼ੁਰੂ ਕੀਤੀ ਹੈ। ਹੁਣ ਕਰਮਚਾਰੀਆਂ ਨੂੰ ਆਪਣਾ PF ਬੈਲੇਂਸ ਚੈੱਕ ਕਰਨ ਜਾਂ ਪਾਸਬੁੱਕ ਦੇਖਣ ਲਈ EPFO ਦੇ ਪੋਰਟਲ 'ਤੇ ਲੌਗਇਨ ਕਰਨ ਦੀ ਲੋੜ ਨਹੀਂ ਪਵੇਗੀ। ਖਾਤਾ ਧਾਰਕ ਸਿਰਫ਼ ਵਟਸਐਪ ਰਾਹੀਂ ਸੁਨੇਹਾ ਭੇਜ ਕੇ ....

ਅਜੀਤ ਡੈਸਕ 01-11-2026
ਨਵੀਂ ਦਿੱਲੀ, 1 ਨਵੰਬਰ (ਇੰਟ)-ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਰੋੜਾਂ PF ਖਾਤਾ ਧਾਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਨਵੀਂ ਵਟਸਐਪ ਸੇਵਾ ਸ਼ੁਰੂ ਕੀਤੀ ਹੈ। ਹੁਣ ਕਰਮਚਾਰੀਆਂ ਨੂੰ ਆਪਣਾ PF ਬੈਲੇਂਸ ਚੈੱਕ ਕਰਨ ਜਾਂ ਪਾਸਬੁੱਕ ਦੇਖਣ ਲਈ EPFO ਦੇ ਪੋਰਟਲ 'ਤੇ ਲੌਗਇਨ ਕਰਨ ਦੀ ਲੋੜ ਨਹੀਂ ਪਵੇਗੀ। ਖਾਤਾ ਧਾਰਕ ਸਿਰਫ਼ ਵਟਸਐਪ ਰਾਹੀਂ ਸੁਨੇਹਾ ਭੇਜ ਕੇ ਆਪਣੇ ਖਾਤੇ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ EPFO ਦੇ 74ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਇਸ ਸਹੂਲਤ ਦੀ ਸ਼ੁਰੂਆਤ ਕੀਤੀ। ਇਸ ਸੇਵਾ ਰਾਹੀਂ ਮੈਂਬਰ ਆਪਣੇ PF ਖਾਤੇ ਦਾ ਮੌਜੂਦਾ ਬੈਲੇਂਸ, ਪਾਸਬੁੱਕ ਅਤੇ ਜਮ੍ਹਾਂ ਜਾਂ ਕਢਵਾਈ ਗਈ ਰਕਮ ਦੇ ਆਖਰੀ ਪੰਜ ਲੈਣ-ਦੇਣ ਦੀ ਜਾਣਕਾਰੀ ਵੀ ਹਾਸਲ ਕਰ ਸਕਣਗੇ।

ਕਰਮਚਾਰੀਆਂ ਨੂੰ ਮਿਲੇਗੀ ਤੁਰੰਤ ਜਾਣਕਾਰੀ
EPFO ਦੀ ਇਸ ਪਹਿਲ ਦਾ ਮਕਸਦ ਮੈਂਬਰਾਂ ਨੂੰ ਆਸਾਨ, ਪਾਰਦਰਸ਼ੀ ਅਤੇ ਤੇਜ਼ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਨਾਲ ਛੋਟੀ ਤੋਂ ਛੋਟੀ ਜਾਣਕਾਰੀ ਲਈ ਵੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਸ ਤੋਂ ਇਲਾਵਾ ਵਟਸਐਪ ਰਾਹੀਂ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (PMVBRY) ਨਾਲ ਜੁੜੀਆਂ ਪ੍ਰਕਿਰਿਆਵਾਂ ਸਬੰਧੀ ਮਾਰਗਦਰਸ਼ਨ ਅਤੇ ਤਕਨੀਕੀ ਸਹਾਇਤਾ ਵੀ ਦਿੱਤੀ ਜਾਵੇਗੀ।

1,000 ਰੁਪਏ ਤੱਕ ਵਾਲੇ ਪੁਰਾਣੇ ਖਾਤਿਆਂ ਦਾ ਆਟੋਮੈਟਿਕ ਨਿਪਟਾਰਾ
EPFO ਨੇ ਪੁਰਾਣੇ ਅਤੇ ਨਾ-ਸਰਗਰਮ PF ਖਾਤਿਆਂ ਵਿਚ ਫਸੀ ਰਕਮ ਕਢਵਾਉਣ ਦੀ ਪ੍ਰਕਿਰਿਆ ਵੀ ਆਸਾਨ ਕਰ ਦਿੱਤੀ ਹੈ। ਜਿਨ੍ਹਾਂ ਖਾਤਿਆਂ ਵਿੱਚ 1,000 ਰੁਪਏ ਜਾਂ ਇਸ ਤੋਂ ਘੱਟ ਰਕਮ ਜਮ੍ਹਾਂ ਹੈ, ਉਨ੍ਹਾਂ ਦੇ ਖਾਤਾ ਧਾਰਕਾਂ ਨੂੰ ਹੁਣ ਵੱਖਰੇ ਤੌਰ 'ਤੇ ਕਲੇਮ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ।

ਜੇਕਰ ਖਾਤਾ ਧਾਰਕ ਦੀ ਪਛਾਣ ਅਤੇ ਬੈਂਕ ਖਾਤੇ ਦੀ ਤਸਦੀਕ ਪੂਰੀ ਹੈ, ਤਾਂ EPFO ਆਪਣੇ ਆਪ ਨਿਪਟਾਰਾ ਕਰਕੇ ਬਕਾਇਆ ਰਕਮ ਸਿੱਧੀ ਬੈਂਕ ਖਾਤੇ ਵਿਚ ਭੇਜ ਦੇਵੇਗਾ। ਇਸ ਕਦਮ ਨਾਲ ਲਗਭਗ ਇਕ ਲੱਖ ਨਾ-ਸਰਗਰਮ ਖਾਤਿਆਂ ਦਾ ਨਿਪਟਾਰਾ ਹੋਣ ਦੀ ਉਮੀਦ ਹੈ। ਇਨ੍ਹਾਂ ਖਾਤਿਆਂ ਵਿਚ ਕਰੀਬ 5 ਕਰੋੜ ਰੁਪਏ ਦੀ ਦਾਅਵਾ ਨਾ ਕੀਤੀ ਗਈ ਰਕਮ ਜਮ੍ਹਾਂ ਹੈ।

8 ਕਰੋੜ ਤੋਂ ਵੱਧ ਸਰਗਰਮ ਮੈਂਬਰਾਂ ਦਾ ਭਰੋਸਾ
ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ EPFO ਨੇ ਆਪਣੇ 74 ਸਾਲਾਂ ਦੇ ਸਫ਼ਰ ਦੌਰਾਨ 8 ਕਰੋੜ ਤੋਂ ਵੱਧ ਸਰਗਰਮ ਮੈਂਬਰਾਂ ਦਾ ਭਰੋਸਾ ਜਿੱਤਿਆ ਹੈ। ਸੰਸਥਾ ਇਸ ਸਮੇਂ ਲਗਭਗ 32 ਲੱਖ ਕਰੋੜ ਰੁਪਏ ਦੇ ਫੰਡ ਦਾ ਪ੍ਰਬੰਧਨ ਕਰ ਰਹੀ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਕਰਮਚਾਰੀਆਂ ਦੀ ਭਲਾਈ ਲਈ ਨਵੀਆਂ ਸਹੂਲਤਾਂ ਸ਼ੁਰੂ ਕਰਨ ਅਤੇ ਸਾਰੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜੀਟਲ, ਪਾਰਦਰਸ਼ੀ ਤੇ ਆਸਾਨ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਪਿਛਲੀ ਖ਼ਬਰ ਮੋਬਾਈਲ ਫੋਨ ਪਿੱਛੇ ਦੋਸਤ ਨੇ ਹੀ ਕਰ ਦਿੱਤਾ ਦੋਸਤ ਦਾ ਕਤਲ, ਇੱਟ ਮਾਰ ਕੇ ਉਤਾਰਿਆ ਮੌਤ ਦੇ ਘਾਟ ਅਗਲੀ ਖ਼ਬਰ ਦੀਵਾਲੀ 'ਤੇ ਦੂਜਿਆਂ ਦੇ ਘਰ ਰੌਸ਼ਨ ਕਰਨ ਵਾਲੇ ਘੁਮਿਆਰਾਂ