ਕੱਥੂਨੰਗਲ (ਅੰਮ੍ਰਿਤਸਰ), 23 ਸਤੰਬਰ (ਦਲਵਿੰਦਰ ਸਿੰਘ ਰੰਧਾਵਾ) - ਕਸਬੇ ਦੇ ਨਜ਼ਦੀਕੀ ਪੈਂਦੇ ਰੇਲਵੇ ਸਟੇਸ਼ਨ ਕੱਥੂ ਨੰਗਲ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚ ਗਿਆ ਜਦੋਂ ਇਕ ਰੇਲ ਗੱਡੀ ਅੰਦਰ ਆਈ ਬਰੇਕ ਪਾਈਡਿੰਗ ਕਾਰਨ ਰੇਲ ਗੱਡੀ ਵਿਚੋ ਧੂਆਂ ਨਿਲਕਣ ਲੱਗ ਪਿਆ। ਰੇਲ ਗੱਡੀ ਵਿਚ ਆਈ ਬਰੇਕ ਪਾਈਡਿੰਗ ਨੂੰ ਇਕ ਘੰਟੇ ਬਾਅਦ ਠੀਕ ਕਰਕੇ ਦੁਬਾਰਾ ਤੋਰ ਦਿੱਤਾ ਗਿਆ, ਜਿਸ ਨਾਲ ਹੋਰ ਗੱਡੀਆਂ ਵੀ ਆਪਣੇ ਟਾਈਮ ਤੋਂ ਪ੍ਰਭਾਵਿਤ ਹੋਈਆਂ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਜੰਮੂ ਨੂੰ ਜਾਂਦੀ ਰੇਲ ਗੱਡੀ ਟਾਟਾ ਮੋਰੀ 18309 ਨੇ ਅੰਮ੍ਰਿਤਸਰ ਤੋਂ ਕੱਥੂਨੰਗਲ ਰੇਲਵੇ ਸਟੇਸ਼ਨ ਨੂੰ ਆਉਂਦਿਆਂ ਜਦੋਂ ਲੁਧੜਾਂ ਵਾਲਾ ਫਾਟਕ ਪਾਸ ਕੀਤਾ ਤਾਂ ਫਾਟਕ ਗਾਰਡ ਨੇ ਕੱਥੂ ਨੰਗਲ ਰੇਲਵੇ ਸਟੇਸ਼ਨ ਵਿਖੇ ਜਾਣਕਾਰੀ ਦਿੱਤੀ ਕਿ ਗੱਡੀ ਦੇ ਬਰੇਕ ਡਿਸਕ ਪੈਡਾਂ ਵਿਚੋਂ ਧੂਆਂ ਨਿਕਲ ਰਿਹਾ ਹੈ। ਉਸ ਨੂੰ ਦੇਖਦੇ ਹੋਏ ਸਟੇਸ਼ਨ ਮਾਸਟਰ ਵਲੋਂ ਗੱਡੀ ਨੂੰ ਕੱਥੂ ਨੰਗਲ ਖ਼ੁਰਦ ਫਾਟਕ 'ਤੇ ਰੋਕ ਲਿਆ ਗਿਆ। ਰੇਲ ਗੱਡੀ ਵਿਚੋਂ ਬਰੇਕ ਪਾਈਡਿੰਗ ਕੲਰਮ ਧੂਆਂ ਨਿਕਲ ਰਿਹਾ ਸੀ ਉਸ ਨੂੰ ਠੀਕ ਕਰਕੇ ਦੁਬਾਰਾ ਇਕ ਘੰਟੇ ਬਾਅਦ ਰੇਲ ਗੱਡੀ ਨੂੰ ਜੰਮੂ ਵੱਲ ਰਵਾਨਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਇਸ ਨਾਲ ਕੱਥੂ ਨੰਗਲ ਤੋਂ ਲੰਘਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਆਪਣੇ ਟਾਈਮ ਤੋਂ ਪ੍ਰਭਾਵਿਤ ਹੋਈਆਂ। ਰਾਵੀ ਐਕਸਪ੍ਰੈਸ 14633 ਜੋ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਂਦੀ ਹੈ ਉਸ ਨੂੰ ਵੀ ਕਰੀਬ 15 ਮਿੰਟ ਰੋਕੀ ਰੱਖਿਆ ਗਿਆ।
ਤਾਜ਼ਾ ਖ਼ਬਰਾਂ
Free
ਅੰਮ੍ਰਿਤਸਰ ਤੋਂ ਜੰਮੂ ਨੂੰ ਜਾ ਰਹੀ ਟਾਟਾ ਮੂਰੀ ਚੋਂ ਨਿਕਲਿਆ ਧੂਆਂ
ਕੱਥੂਨੰਗਲ (ਅੰਮ੍ਰਿਤਸਰ), 23 ਸਤੰਬਰ (ਦਲਵਿੰਦਰ ਸਿੰਘ ਰੰਧਾਵਾ) - ਕਸਬੇ ਦੇ ਨਜ਼ਦੀਕੀ ਪੈਂਦੇ ਰੇਲਵੇ ਸਟੇਸ਼ਨ ਕੱਥੂ ਨੰਗਲ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚ ਗਿਆ ਜਦੋਂ ਇਕ...
ਅਜੀਤ ਡੈਸਕ
23-09-2026