22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਾਨਕਸਰ ਰੇਲਵੇ ਸਟੇਸ਼ਨ ’ਤੇ ਟਰੇਨਾਂ ਦਾ ਅਸਥਾਈ ਠਹਿਰਾਅ 25 ਤੋਂ 29 ਅਗਸਤ ਤੱਕ

ਫ਼ਿਰੋਜ਼ਪੁਰ, 22 ਅਗਸਤ (ਰਾਕੇਸ਼ ਚਾਵਲਾ) — ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਸ੍ਰੀ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਰੇਲਵੇ ਵਲੋਂ ਸੰਗਤਾਂ ਦੀ ਸਹੂਲਤ ਲਈ ਫ਼ਿਰੋਜ਼ਪੁਰ ਮੰਡਲ ਅਧੀਨ ਨਾਨਕਸਰ ਰੇਲਵੇ ਸਟੇਸ਼ਨ...

ਅਜੀਤ ਡੈਸਕ 22-08-2026

ਫ਼ਿਰੋਜ਼ਪੁਰ, 22 ਅਗਸਤ (ਰਾਕੇਸ਼ ਚਾਵਲਾ) — ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਸ੍ਰੀ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਰੇਲਵੇ ਵਲੋਂ ਸੰਗਤਾਂ ਦੀ ਸਹੂਲਤ ਲਈ ਫ਼ਿਰੋਜ਼ਪੁਰ ਮੰਡਲ ਅਧੀਨ ਨਾਨਕਸਰ ਰੇਲਵੇ ਸਟੇਸ਼ਨ ’ਤੇ ਵੱਖ-ਵੱਖ ਟਰੇਨਾਂ ਨੂੰ ਅਸਥਾਈ ਠਹਿਰਾਅ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਠਹਿਰਾਅ 25 ਅਗਸਤ ਤੋਂ 29 ਅਗਸਤ 2026 ਤੱਕ ਰਹੇਗਾ।
ਰੇਲਵੇ ਵਲੋਂ ਜਾਰੀ ਜਾਣਕਾਰੀ ਅਨੁਸਾਰ ਨਾਨਕਸਰ ਵਿਖੇ ਰੁਕਣ ਵਾਲੀਆਂ ਟਰੇਨਾਂ ਦਾ ਵੇਰਵਾ ਇਸ ਪ੍ਰਕਾਰ ਹੈ -
14614 ਫ਼ਿਰੋਜ਼ਪੁਰ ਛਾਉਣੀ–ਐੱਸ.ਏ.ਐੱਸ. ਨਗਰ: 25, 26, 27, 28 ਅਤੇ 29 ਅਗਸਤ ਨੂੰ ਸਵੇਰੇ 6:05 ਵਜੇ ਆਮਦ ਅਤੇ 6:07 ਵਜੇ ਰਵਾਨਗੀ
* 14613 ਐੱਸ.ਏ.ਐੱਸ. ਨਗਰ –ਫ਼ਿਰੋਜ਼ਪੁਰ ਛਾਉਣੀ: 25, 26, 27, 28 ਅਤੇ 29 ਅਗਸਤ ਨੂੰ ਰਾਤ 9:10 ਵਜੇ ਆਮਦ ਅਤੇ 9:12 ਵਜੇ ਰਵਾਨਗੀ
* 19611 ਅਜਮੇਰ–ਅੰਮ੍ਰਿਤਸਰ:28 ਅਗਸਤ ਨੂੰ ਸਵੇਰੇ 9:43 ਵਜੇ ਆਮਦ ਅਤੇ 9:45 ਵਜੇ ਰਵਾਨਗੀ
* 19612 ਅੰਮ੍ਰਿਤਸਰ–ਅਜਮੇਰ: 25 ਅਤੇ 27 ਅਗਸਤ ਨੂੰ ਸ਼ਾਮ 4:40 ਵਜੇ ਆਮਦ ਅਤੇ 4:42 ਵਜੇ ਰਵਾਨਗੀ

* 22486 ਮੋਗਾ–ਨਵੀਂ ਦਿੱਲੀ: 28 ਅਗਸਤ ਨੂੰ ਸ਼ਾਮ 4:42 ਵਜੇ ਆਮਦ ਅਤੇ 4:44 ਵਜੇ ਰਵਾਨਗੀ
* 22485 ਨਵੀਂ ਦਿੱਲੀ–ਮੋਗਾ: 28 ਅਗਸਤ ਨੂੰ ਦੁਪਹਿਰ 1:33 ਵਜੇ ਆਮਦ ਅਤੇ 1:35 ਵਜੇ ਰਵਾਨਗੀ
* 14720 ਅੰਮ੍ਰਿਤਸਰ–ਬੀਕਾਨੇਰ:28 ਅਗਸਤ ਨੂੰ ਸਵੇਰੇ 11:10 ਵਜੇ ਆਮਦ ਅਤੇ 11:12 ਵਜੇ ਰਵਾਨਗੀ
* 14719 ਬੀਕਾਨੇਰ–ਅੰਮ੍ਰਿਤਸਰ: 28 ਅਗਸਤ ਨੂੰ ਰਾਤ 2:40 ਵਜੇ ਆਮਦ ਅਤੇ 2:42 ਵਜੇ ਰਵਾਨਗੀ
ਡੀਐੱਮਯੂ ਸਪੈਸ਼ਲ ਟਰੇਨਾਂ ਦਾ ਵੀ ਹੋਵੇਗਾ ਸੰਚਾਲਨ
ਇਸ ਤੋਂ ਇਲਾਵਾ ਫ਼ਿਰੋਜ਼ਪੁਰ ਛਾਉਣੀ ਅਤੇ ਜਗਰਾਉਂ ਵਿਚਕਾਰ ਡੀਐੱਮਯੂ ਸਪੈਸ਼ਲ ਟਰੇਨ ਨੰਬਰ 04668 ਅਤੇ ਜਗਰਾਉਂ ਤੋਂ ਫ਼ਿਰੋਜ਼ਪੁਰ ਛਾਉਣੀ ਲਈ 04667 ਦਾ ਵੀ 25 ਤੋਂ 29 ਅਗਸਤ ਤੱਕ ਵਿਸ਼ੇਸ਼ ਸੰਚਾਲਨ ਕੀਤਾ ਜਾਵੇਗਾ।ਡੀਐੱਮਯੂ ਸਪੈਸ਼ਲ 04668 ਫ਼ਿਰੋਜ਼ਪੁਰ ਛਾਉਣੀ ਤੋਂ ਸਵੇਰੇ 9:55 ਵਜੇ ਰਵਾਨਾ ਹੋ ਕੇ ਦੁਪਹਿਰ 12:20 ਵਜੇ ਜਗਰਾਉਂ ਪਹੁੰਚੇਗੀ। ਵਾਪਸੀ ਵਿਚ 04667 ਜਗਰਾਉਂ ਤੋਂ **ਦੁਪਹਿਰ 12:40 ਵਜੇ ਰਵਾਨਾ ਹੋ ਕੇ ਦੁਪਹਿਰ 2:50 ਵਜੇ ਫ਼ਿਰੋਜ਼ਪੁਰ ਛਾਵਣੀ ਪਹੁੰਚੇਗੀ।ਡੀਐੱਮਯੂ ਸਪੈਸ਼ਲ ਟਰੇਨ ਨੰਬਰ 04668/04667 ਦਾ ਦੋਵੇਂ ਦਿਸ਼ਾਵਾਂ ਵਿਚ ਸੈਦਾਂਵਾਲਾ, ਢੀਂਡਸਾ, ਫ਼ਿਰੋਜ਼ਸ਼ਾਹ, ਸੁਲਹਾਨੀ, ਤਲਵੰਡੀ, ਮਹੇਸਰੀ ਸੰਧੂਆਂ, ਡਰੋਲੀ, ਘੱਲਕਲਾਂ, ਮੋਗਾ, ਪੜਾਵ ਮੇਹਨਾ, ਅਜੀਤਵਾਲ ਅਤੇ ਨਾਨਕਸਰ ਸਟੇਸ਼ਨਾਂ ’ਤੇ ਠਹਿਰਾਅ ਹੋਵੇਗਾ।ਰੇਲਵੇ ਦੇ ਇਸ ਫ਼ੈਸਲੇ ਨਾਲ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਵਿਚ ਸ਼ਾਮਿਲ ਹੋਣ ਲਈ ਵੱਖ-ਵੱਖ ਇਲਾਕਿਆਂ ਤੋਂ ਨਾਨਕਸਰ ਆਉਣ ਵਾਲੀ ਸੰਗਤ ਨੂੰ ਰੇਲ ਯਾਤਰਾ ਵਿਚ ਵੱਡੀ ਸਹੂਲਤ ਮਿਲੇਗੀ।

ਪਿਛਲੀ ਖ਼ਬਰ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਆਪ ਵਲੋਂ ਆਗੂਆਂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੂੜੇ ਦੀ ਡੰਪਿੰਗ ਨੂੰ ਲੈ ਕੇ ਖੜੇ ਕੀਤੇਵੱਡੇ ਸਵਾਲ