20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਜਪਾ ਨੇ ਪੰਜਾਬ ਵਿਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਵਿਰੁੱਧ ਸੰਕਲਪ ਲਿਆ ਹੈ - ਸੁਨੀਲ ਜਾਖੜ

ਫ਼ਾਜ਼ਿਲਕਾ, 20 ਸਤੰਬਰ - ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਬਾਰੇ ਪਾਰਟੀ ਆਗੂ ਸੁਨੀਲ ਜਾਖੜ ਨੇ ਕਿਹਾ, "ਭਾਜਪਾ ਨੇ ਪੰਜਾਬ ਵਿਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਵਿਰੁੱਧ ਸੰਕਲਪ...

ਅਜੀਤ ਡੈਸਕ 20-09-2026

ਫ਼ਾਜ਼ਿਲਕਾ, 20 ਸਤੰਬਰ - ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਬਾਰੇ ਪਾਰਟੀ ਆਗੂ ਸੁਨੀਲ ਜਾਖੜ ਨੇ ਕਿਹਾ, "ਭਾਜਪਾ ਨੇ ਪੰਜਾਬ ਵਿਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਵਿਰੁੱਧ ਸੰਕਲਪ ਲਿਆ ਹੈ ਅਤੇ ਇਹ 'ਯਾਤਰਾ' ਉਸੇ ਵਚਨਬੱਧਤਾ ਦਾ ਪ੍ਰਤੀਕ ਹੈ। ਉਹ ਉਨ੍ਹਾਂ ਪਰਿਵਾਰਾਂ ਤੱਕ ਪਹੁੰਚ ਕਰ ਰਹੇ ਹਨ ਜਿਨ੍ਹਾਂ ਨੇ ਆਪਣੇ ਪੁੱਤਰ, ਪਿਤਾ ਅਤੇ ਭਰਾ ਗੁਆ ਲਏ ਹਨ; ਉਹ ਉਨ੍ਹਾਂ ਨੂੰ ਦਿਲਾਸਾ ਦੇ ਰਹੇ ਹਨ ਅਤੇ ਭਰੋਸਾ ਦਿਵਾ ਰਹੇ ਹਨ ਕਿ ਸਿਰਫ਼ ਭਾਜਪਾ ਹੀ ਪੰਜਾਬ ਨੂੰ ਇਸ ਅਲਾਮਤ ਤੋਂ ਮੁਕਤ ਕਰਵਾ ਸਕਦੀ ਹੈ। ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਗੰਭੀਰ ਪੜਾਅ 'ਤੇ ਪਹੁੰਚ ਗਈ ਹੈ ਅਤੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ... ਮੈਂ ਇਸਨੂੰ ਸਿਰਫ਼ 'ਨਾਰਕੋ-ਟੈਰੋਰਿਜ਼ਮ' (ਨਸ਼ਿਆਂ ਨਾਲ ਜੁੜੀ ਦਹਿਸ਼ਤਗਰਦੀ) ਵਜੋਂ ਨਹੀਂ, ਸਗੋਂ 'ਗੈਂਗਸਟਰਵਾਦ' ਵਜੋਂ ਦੇਖਦਾ ਹਾਂ... ਜਦੋਂ ਤੋਂ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ 'ਜੰਗ' ਸ਼ੁਰੂ ਕੀਤੀ ਹੈ, ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਲਗਭਗ 60,000 ਗ੍ਰਿਫ਼ਤਾਰੀਆਂ ਕੀਤੀਆਂ ਹਨ। ਪਰ ਇਹ ਲੋਕ ਨਸ਼ੇ ਦੇ ਆਦੀ (ਅਮਲੀ) ਹਨ, ਸਿਰਫ਼ ਖਪਤਕਾਰ ਹਨ। ਸਪਲਾਈ ਕਰਨ ਵਾਲੇ ਕਿੱਥੇ ਹਨ? ਪ੍ਰਚੂਨ ਲੜੀ, ਥੋਕ ਵਿਕਰੇਤਾਵਾਂ, ਸਪਲਾਇਰਾਂ ਜਾਂ ਫੈਕਟਰੀਆਂ ਵਿਚੋਂ ਫੜੇ ਗਏ ਕਿਸੇ ਇਕ ਵਿਅਕਤੀ ਦਾ ਨਾਂਅ ਦੱਸੋ..."।

ਪਿਛਲੀ ਖ਼ਬਰ ਦਿਨ-ਦਿਹਾੜੇ ਗੋਲੀਆਂ ਮਾਰ ਕੇ 23 ਸਾਲਾ ਨੌਜਵਾਨ ਦੀ ਹੱਤਿਆ ਅਗਲੀ ਖ਼ਬਰ ਮੇਰੇ ਕੋਚ, ਮਨੋਵਿਗਿਆਨੀ, ਸਲਾਹਕਾਰ, ਕੰਡੀਸ਼ਨਿੰਗ ਕੋਚ ਅਤੇ ਪਰਦੇ ਪਿੱਛੇ ਕੰਮ ਕਰਨ ਵਾਲੀ ਪੂਰੀ ਟੀਮ ਲਈ ਹੈ ਇਹ ਤਗਮਾ - ਏ...