15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਹਰਪ੍ਰੀਤ ਕੌਰ ਕਤਲ ਕਾਂਡ: ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ, ਪੋਸਟਮਾਰਟਮ ਰਿਪੋਰਟ ਮਿਲਣ ਮਗਰੋਂ ਕੀਤਾ ਸਸਕਾਰ

ਹਲਵਾਰਾ (ਲੁਧਿਆਣਾ), 15 ਸਤੰਬਰ (ਮਨਦੀਪ ਸਿੰਘ ਉੱਭੀ)- ਹਰਪ੍ਰੀਤ ਕੌਰ ਵਾਸੀ ਬੁਰਜ ਲਿੱਟਾਂ ਦੀ ਮੌਤ...

ਅਜੀਤ ਡੈਸਕ 15-09-2026

ਹਲਵਾਰਾ (ਲੁਧਿਆਣਾ), 15 ਸਤੰਬਰ (ਮਨਦੀਪ ਸਿੰਘ ਉੱਭੀ)- ਹਰਪ੍ਰੀਤ ਕੌਰ ਵਾਸੀ ਬੁਰਜ ਲਿੱਟਾਂ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਮੁਲਜ਼ਮਾਂ ਵਿਚੋਂ ਤੀਜੇ ਮੁਲਜ਼ਮ ਅਤੇ ਮ੍ਰਿਤਕਾ ਦੇ ਸਹੁਰੇ ਜਗਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਡੀ.ਐੱਸ.ਪੀ. ਦਾਖਾ  ਕਰਨ ਸਿੰਘ ਸੰਧੂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਅਤੇ ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਇਸ ਤੋਂ ਬਾਅਦ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਡੀ.ਐੱਸ.ਪੀ. ਦਾਖਾ ਦੇ ਦਫ਼ਤਰ ਵਿਖੇ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਮੁਲਤਵੀਂ ਕਰ ਦਿੱਤਾ ਅਤੇ ਅੱਜ ਹਰਪ੍ਰੀਤ ਕੌਰ ਦਾ ਉਸਦੇ ਪੇਕੇ ਪਿੰਡ ਮਹਿਤਾਬਗੜ੍ਹ ਘੁੰਗਰਾਣਾ ਵਿਖੇ ਸਸਕਾਰ ਕਰ ਦਿੱਤਾ ਗਿਆ।

ਪਿਛਲੀ ਖ਼ਬਰ ਕੁਲਾਰਾ ਨੇੜੇ ਖੇਤਾਂ ਵਿਚੋਂ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ ਅਗਲੀ ਖ਼ਬਰ ਸ਼ਹੀਦ ਫੌਜੀ ਲਵਪ੍ਰੀਤ ਸਿੰਘ ਦਾ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਕਰਵਾਈ ਗਈ